The Khalas Tv Blog India ਪਾਸ ਹੋਣ ਦੀ ਖੁਸ਼ੀ ‘ਚ ਸ਼ਰਾਬੀ ਕੁੜੀਆਂ ਨੇ ਕਰ ਦਿੱਤਾ ਡਿਲੀਵਰੀ ਬੁਆਏ ਨਾਲ ਕਾਂਡ
India

ਪਾਸ ਹੋਣ ਦੀ ਖੁਸ਼ੀ ‘ਚ ਸ਼ਰਾਬੀ ਕੁੜੀਆਂ ਨੇ ਕਰ ਦਿੱਤਾ ਡਿਲੀਵਰੀ ਬੁਆਏ ਨਾਲ ਕਾਂਡ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-12 ਜਮਾਤ ਵਿੱਚੋਂ ਪਾਸ ਹੋਣ ਦੀ ਖੁਸ਼ੀ ਵਿੱਚ ਸ਼ਰਾਬ ਦੇ ਨਸ਼ੇ ਵਿਚ ਚੂਰ ਹੋਈਆਂ ਕੁੜੀਆਂ ਨੇ ਆਪਣੀ ਕਾਰ ਹੇਠਾਂ ਡਿਲਵਰੀ ਬੁਆਏ ਨੂੰ ਦਰੜ ਦਿੱਤਾ, ਜਿਸਦੀ ਮੌਕੇ ਉੱਤੇ ਹੀ ਮੌ ਤ ਹੋ ਗਈ।ਇਹ ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਕਾਰ ਨੇ ਤਿੰਨ ਪਲਟੀਆਂ ਖਾਧੀਆਂ, ਪਰ ਲੜਕੀਆਂ ਸੁਰੱਖਿਅਤ ਹਨ। ਪੁਲਿ ਸ ਦੇ ਅਨੁਸਾਰ ਕਾਰ ਚਲਾ ਰਹੀ ਗਾਰਗੀ ਮਹੇਸ਼ਵਰੀ ਅਤੇ ਉਸ ਦੀਆਂ ਤਿੰਨ ਹੋਰ ਦੋਸਤ ਕੁੜੀਆਂ 12ਵੀਂ ਦੀ ਪ੍ਰੀਖਿਆ ਪਾਸ ਕਰਨ ਦੀ ਖੁਸ਼ੀ ਵਿੱਚ ਪਾਰਟੀ ਕਰਕੇ ਆ ਰਹੀਆਂ ਸਨ। ਤੇਜਪੁਰ ਨੇੜੇ ਨਸ਼ੇ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ।

ਦੱਸਿਆ ਗਿਆ ਹੈ ਕਿ ਕਾਰਨ ਡਿਵਾਇਡਰ ਟੱਪ ਕੇ ਡਿਲੀਵਰੀ ਬੁਆਏ ਦੇਵੀ ਲਾਲ ਉੱਤੇ ਚੜ੍ਹ ਗਈ। ਪੁਲਿ ਸ ਨੇ ਕਾਰ ਦੀ ਡਰਾਈਵਰ ਗਾਰਗੀ ਦੇ ਖਿਲਾਫ ਰਿਪੋਰਟ ਦਰਜ ਕਰ ਲਈ ਹੈ। ਮਾਮਲੇ ਬਾਰੇ ਰਾਜੇਂਦਰ ਨਗਰ ਥਾ ਣੇ ਦੀ ਇੰਚਾਰਜ ਅੰਮ੍ਰਿਤਾ ਸੋਲੰਕੀ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਲੜਕੀਆਂ ਵਿਜੇ ਨਗਰ ਤੋਂ ਰਾਜੇਂਦਰ ਨਗਰ ਜਾ ਰਹੀਆਂ ਸਨ।

Exit mobile version