The Khalas Tv Blog Punjab ਸਿੱਖ ਫ਼ਲਸਫ਼ੇ ਅੰਦਰ ਨਸ਼ਿਆਂ ਨੂੰ ਕੋਈ ਥਾਂ ਨਹੀਂ ਹੈ : ਗੁਰਚਰਨ ਸਿੰਘ ਗਰੇਵਾਲ
Punjab

ਸਿੱਖ ਫ਼ਲਸਫ਼ੇ ਅੰਦਰ ਨਸ਼ਿਆਂ ਨੂੰ ਕੋਈ ਥਾਂ ਨਹੀਂ ਹੈ : ਗੁਰਚਰਨ ਸਿੰਘ ਗਰੇਵਾਲ

Drugs have no place in Sikh philosophy: Gurcharan Singh Grewal

ਅੰਮ੍ਰਿਤਸਰ : ਪੰਜਾਬ ‘ਚ ਨਸ਼ਾ ਲਗਾਤਾਰ ਵੱਧ ਰਿਹਾ ਹੈ ਜਿਸ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਸੂਬੇ ਵਿੱਚ ਨਸ਼ਾ ਖਤਮ ਕਰਨ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਸਕਰ ਰਹੀ ਹੈ ਤਾਂ ਸਮਾਜ ਸੇਵੀ ਸੰਸਥਾਵਾਂ ਵੀ ਇਸ ਨੂੰ ਰੋਕਣ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਹਨ।

ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨਮ ਵੱਲੋਂ ਅੰਮ੍ਰਿਤਸਰ ‘ਚ ਅੱਜ ਨਸ਼ਾ ਵਿਰੋਧੀ ਮਾਰਚ ਕੱਢਿਆ ਗਿਆ ਹੈ। ਫੈਡਰੇਸ਼ਨ ਗਰੇਵਾਲ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਨੌਜੁਆਨੀ ਦੇਸ਼ ਅਤੇ ਕੌਮ ਦੇ ਬਿਹਤਰ ਭਵਿੱਖ ਦਾ ਥੰਮ ਹੁੰਦੀ ਹੈ, ਲੇਕਿਨ ਮੌਜੂਦਾ ਹਾਲਾਤ ਇਹ ਹਨ ਕਿ ਸਰਕਾਰਾਂ ਨਸ਼ਿਆਂ ਕਾਰਨ ਨੌਜੁਆਨੀ ਦੀ ਤਬਾਹੀ ਦਾ ਮੰਜ਼ਰ ਆਲੀਸ਼ਾਨ ਦਫ਼ਤਰਾਂ ’ਚ ਬੈਠ ਕੇ ਵੇਖ ਰਹੀਆਂ ਹਨ।

ਫੈਡਰੇਸ਼ਨ ਗਰੇਵਾਲ ਵੱਲੋਂ ਇਥੇ ਭਾਈ ਗੁਰਦਾਸ ਹਾਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਏ ਗਏ ਨਸ਼ਾ ਵਿਰੋਧੀ ਮਾਰਚ ਵਿਚ ਸੈਂਕੜੇ ਨੌਜੁਆਨ ਪੁੱਜੇ ਹੋਏ ਸਨ, ਜਿਨ੍ਹਾਂ ਨੇ ਹੱਥਾਂ ਵਿਚ ਨਸ਼ਿਆਂ ਵਿਰੋਧੀ ਨਾਅਰੇ ਲਿਖੀਆਂ ਤਖ਼ਤੀਆਂ ਫੜ੍ਹ ਕੇ ਸਮਾਜ ਨੂੰ ਇਸ ਕੋਹੜ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੀ ਉਚੇਚੇ ਤੌਰ ’ਤੇ ਮੌਜੂਦ ਸਨ।

ਇਸ ਮੌਕੇ ਫੈਡਰੇਸ਼ਨ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਫ਼ਲਸਫ਼ੇ ਅੰਦਰ ਨਸ਼ਿਆਂ ਨੂੰ ਕੋਈ ਥਾਂ ਨਹੀਂ ਹੈ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ ਨੌਜੁਆਨੀ ਅੰਦਰ ਸਿੱਖੀ ਕਦਰਾਂ ਕੀਮਤਾਂ ਦੀ ਚੇਤਨਤਾ ਲਈ ਹੋਈ ਸੀ।

ਗਰੇਵਾਲ ਨੇ ਸਿੱਖ ਨੌਜੁਆਨੀ ਨੂੰ ਚੇਤੰਨ ਕਰਦਿਆਂ ਕਿਹਾ ਕਿ ਹੁਣ ਇਸ ਸਮਾਜ ਵਿਰੋਧੀ ਵਰਤਾਰੇ ਖ਼ਿਲਾਫ਼ ਚੁੱਪ ਰਹਿਣ ਦਾ ਵੇਲਾ ਨਹੀਂ ਹੈ, ਸਗੋਂ ਇਕ ਲਾਮਬੰਦ ਸੰਘਰਸ਼ ਦਾ ਬਿਗਲ ਹੀ ਸਮਾਜ ਨੂੰ ਬਚਾ ਸਕਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਦਿਸ਼ਾ ਵਿਚ ਉਨ੍ਹਾਂ ਦੀ ਅਗਵਾਈ ਵਾਲੀ ਫੈਡਰੇਸ਼ਨ ਦੇ ਵਰਕਰ ਪਿੰਡ ਪੱਧਰ ’ਤੇ ਇਕ ਜਾਗਰੂਕਤਾ ਲਹਿਰ ਚਲਾਉਣਗੇ ਅਤੇ ਜਿਥੇ ਵੀ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੀਆਂ ਸ਼ਕਤੀਆਂ ਦ੍ਰਿ੍ਰਸ਼ਟੀਗੋਚਰ ਹੋਣਗੀਆਂ।

ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਨਸ਼ਿਆਂ ਤੋਂ ਨਿਜਾਤ ਦਵਾਉਣ ਦੇ ਦਾਅਵੇ ਅਤੇ ਨਾਅਰੇ ਤਹਿਤ ਆਈ ਸੀ, ਪਰ ਜ਼ਮੀਨਾਂ ਹਕੀਕਤ ਲੋਕਾਂ ਨੂੰ ਕੁਝ ਹੀ ਦਿਨਾਂ ਵਿਚ ਸਾਹਮਣੇ ਆ ਗਈ।

ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਚੁੱਲ੍ਹਿਆਂ ’ਚ ਘਾਹ ਉੱਗਣ ਦੀ ਗੱਲ ਕਰਨ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਕੀ ਅੱਜ ਪੰਜਾਬ ਦੇ ਪਿੰਡਾਂ ਅੰਦਰ ਸਥਿਤੀ ਬਾਰੇ ਦੱਸ ਸਕਦਾ ਹੈ?  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਕੋਲ ਹਰ ਦਾਅਵੇ ਅਤੇ ਵਾਅਦੇ ਦਾ ਹਿਸਾਬ ਜ਼ਰੂਰ ਮੰਗਣ।

 

Exit mobile version