The Khalas Tv Blog Punjab ਅੰਮ੍ਰਿਤਸਰ ਦੇ ਸਰਹੱਦੀ ਪਿੰਡ ‘ਚ ਸ਼ਰੇਆਮ ਹੋ ਰਿਹਾ ਇਹ ਕੰਮ , ਦੋਸ਼ੀ ਨੇ ਕਿਹਾ “ਜੋ ਮਰਜ਼ੀ ਕਰੋ, ਅਸੀਂ ਡਰਨ ਵਾਲੇ ਨਹੀਂ”
Punjab

ਅੰਮ੍ਰਿਤਸਰ ਦੇ ਸਰਹੱਦੀ ਪਿੰਡ ‘ਚ ਸ਼ਰੇਆਮ ਹੋ ਰਿਹਾ ਇਹ ਕੰਮ , ਦੋਸ਼ੀ ਨੇ ਕਿਹਾ “ਜੋ ਮਰਜ਼ੀ ਕਰੋ, ਅਸੀਂ ਡਰਨ ਵਾਲੇ ਨਹੀਂ”

Drug sold in border village of Amritsar accused said "Do whatever you want we are not afraid"

ਅੰਮ੍ਰਿਤਸਰ ਦੇ ਸਰਹੱਦੀ ਪਿੰਡ 'ਚ ਵਿਕ ਰਿਹਾ ਨਸ਼ਾ, ਦੋਸ਼ੀ ਨੇ ਕਿਹਾ "ਜੋ ਮਰਜ਼ੀ ਕਰੋ, ਅਸੀਂ ਡਰਨ ਵਾਲੇ ਨਹੀਂ"

ਅੰਮ੍ਰਿਤਸਰ : ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਪੰਜਾਬ ਦੇ ਸਰਹੱਦੀ ਪਿੰਡਾਂ ‘ਚ ਨਸ਼ਾਖੋਰੀ ‘ਤੇ ਰੋਕ ਲਗਾਉਣ ‘ਚ ਸਰਕਾਰ ਫੇਲ ਹੁੰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਸੂਬੇ ਦੇ ਸਰਹੱਦੀ ਪਿੰਡਾਂ ‘ਚ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ, ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਅੰਮ੍ਰਿਤਸਰ ਦੇ ਸਰਹੱਦੀ ਪਿੰਡ ‘ਚ ਕਥਿਤ ਤੋਰ ਉੱਤੇ ਨਸ਼ਾ ਤਸਕਰ ਫੜੇ ਗਏ। ਵੀਡੀਓ ਬਣਾਉਣ ਵਾਲਾ ਭਾਜਪਾ ਆਗੂ ਹੈ, ਜਿਸ ਦਾ ਦਾਅਵਾ ਹੈ ਕਿ ਫੜੇ ਗਏ ਤਸਕਰ ਬੇਖੌਫ ਹੋ ਕੇ, ਉਸਦੇ ਖ਼ਿਲਾਫ਼ ਹੀ ਕਾਰਵਾਈ ਦੀ ਮੰਗ ਕਰ ਰਹੇ ਹਨ।

ਵੀਡੀਓ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਟਾਰੀ ਅਧੀਨ ਪੈਂਦੇ ਪਿੰਡ ਵਨਚੜ੍ਹੀ ਦੀ ਹੈ। ਵੀਡੀਓ ਬਣਾਉਣ ਵਾਲਾ ਭਾਜਪਾ ਆਗੂ ਅਮਰਜੀਤ ਸਿੰਘ ਵਨਚੜ੍ਹੀ ਦੱਸਿਆ ਜਾ ਰਿਹਾ ਹੈ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਾਸੀ ਨਸ਼ੇ ਦੇ ਸੌਦਾਗਰਾਂ ਤੋਂ ਤੰਗ ਆ ਚੁੱਕੇ ਹਨ। ਇਹ ਇੱਕ ਵਿਅਕਤੀ ਹੱਥਾਂ ਵਿੱਚ ਨਸ਼ੀਲੇ ਪਦਾਰਥਾਂ ਦੀਆਂ ਥੈਲੀਆਂ ਲੈ ਕੇ ਖੁੱਲ੍ਹੇਆਮ ਘੁੰਮਦੇ ਹਨ ਅਤੇ ਵੇਚਦੇ ਹਨ। ਨਸ਼ੇੜੀ ਉਨ੍ਹਾਂ ਤੋਂ ਨਸ਼ਾ ਖਰੀਦਣ ਦੇ ਬਦਲੇ ਚੋਰੀਆਂ ਨੂੰ ਅੰਜਾਮ ਦਿੰਦੇ ਹਨ। ਹਰ ਰੋਜ਼ ਕਈ ਥਾਵਾਂ ਤੋਂ ਤਾਰਾਂ ਚੋਰੀ ਹੋ ਰਹੀਆਂ ਹਨ।

ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ‘ਇੱਥੇ ਸਮੱਗਲਰਾਂ ਦੇ ਫੜੇ ਜਾਣ ਦਾ ਕੋਈ ਡਰ ਨਹੀਂ ਹੈ। ਉਹ ਆਪ ਹੀ ਕਹਿ ਰਹੇ ਹਨ, ਜੋ ਕਰਨਾ ਹੈ ਕਰੋ। ਜੋ ਮਰਜ਼ੀ ਬੋਲੋ, ਅਸੀਂ ਡਰਦੇ ਨਹੀਂ ਹਾਂ। ਅਜਿਹੇ ‘ਚ ਜਦੋਂ ਤਸਕਰਾਂ ਦੇ ਮਨਾਂ ‘ਚੋਂ ਪੁਲਿਸ ਦਾ ਡਰ ਖਤਮ ਹੋ ਗਿਆ ਹੈ ਤਾਂ ਪੁਲਿਸ ਨਸ਼ਾ ਖਤਮ ਨਹੀਂ ਕਰ ਸਕਦੀ।’

ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਫੜੇ ਗਏ ਨਸ਼ਾ ਤਸਕਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਕੋਲੋਂ ਬਰਾਮਦ ਨਸ਼ੀਲਾ ਪਦਾਰਥ ਵੀ ਪੁਲਿਸ ਨੂੰ ਦੇ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨਸ਼ਾ ਤਸਕਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version