The Khalas Tv Blog Punjab ਲਗਾਤਾਰ ਦੂਜੇ ਦਿਨ ਖਾਕੀ ‘ਤੇ ਲੱਗਿਆ ਨ ਸ਼ਾ ਵੇਚਣ ਦਾ ਦਾਗ਼,ਹੁਣ ASI ਗ੍ਰਿਫਤਾਰ
Punjab

ਲਗਾਤਾਰ ਦੂਜੇ ਦਿਨ ਖਾਕੀ ‘ਤੇ ਲੱਗਿਆ ਨ ਸ਼ਾ ਵੇਚਣ ਦਾ ਦਾਗ਼,ਹੁਣ ASI ਗ੍ਰਿਫਤਾਰ

ਸੋਮਵਾਰ ਨੂੰ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਘਰੋਂ 3710 ਨ ਸ਼ੀਲੀ ਗੋ ਲੀਆਂ ਮਿਲੀਆਂ ਸਨ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਪੁਲਿਸ ਅਤੇ ਨ ਸ਼ਾ ਸਮੱਗਲਰਾਂ ਦਾ ਨੈੱਕਸਸ ਇੱਕ ਵਾਰ ਮੁੜ ਤੋਂ ਉਜਾਗਰ ਹੋਇਆ ਹੈ, 2 ਦਿਨ ਦੇ ਅੰਦਰ ਪੰਜਾਬ ਪੁਲਿਸ ਦਾ ਇੱਕ ਹੋਰ ਮੁਲਾਜ਼ਮ ਨ ਸ਼ੇ ਦੀ ਸਪਲਾਈ ਦੇ ਮਾਮਲੇ ਵਿੱਚ ਗ੍ਰਿਫਤਾਰ ਹੋਇਆ ਹੈ। ਤਾਜ਼ਾ ਮਾਮਲਾ ਫਰੀਦਕੋਟ ਦੇ ਗ੍ਰਿਫਤਾਰ ASI ਰਾਜ ਸਿੰਘ ਦਾ ਹੈ ਜਿਸ ਨੂੰ ਜੇਲ੍ਹ ਵਿੱਚ ਨ ਸ਼ਾ ਸਪਲਾਈ ਕਰਨ ਦੇ ਇਲਜ਼ਾਮ ਵਿੱਚ ਫੜਿਆ ਗਿਆ ਹੈ। ASI ‘ਤੇ ਇਲ ਜ਼ਾਮ ਹੈ ਕਿ ਉਹ ਹਵਾਲਾਤੀਆਂ ਦੇ ਰਿਸ਼ਤੇਦਾਰਾਂ ਤੋਂ ਨ ਸ਼ਾ ਲੈਂਦਾ ਸੀ ਅਤੇ ਜੇਲ੍ਹ ਵਿੱਚ ਪਹੁੰਚਾਉਂਦਾ ਸੀ। ਹਵਾਲਾਤੀਆਂ ਦੀ ਤਲਾਸ਼ੀ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ।

ਬਰਖਾਸਤ ਇੰਸਪੈਕਟਰ ਪਰਮਿੰਦਰ ਤੋਂ ਨ ਸ਼ਾ ਬਰਾਮਦ

ਪੰਜਾਬ ਪੁਲਿਸ ਨੇ ਸੋਮਵਾਰ ਨੂੰ ਬਰਖਾਸਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਘਰੋਂ 3710 ਨ ਸ਼ੀ ਲੀਆਂ ਗੋ ਲੀਆਂ (ਟਰੈਮਾਡੋਲ ਐਸ.ਆਰ. 100 ਮਿਲੀਗ੍ਰਾਮ) ਅਤੇ 4.7 ਕਿਲੋ ਨ ਸ਼ੀ ਲਾ ਪਾਊਡਰ ਬਰਾਮਦ ਕੀਤਾ ਸਨ। ਪੰਜਾਬ ਪੁਲਿਸ ਨੇ 2 ਵਿਅਕਤੀਆਂ ਨੂੰ ਨ ਸ਼ਿਆਂ ਦੇ ਮਾਮਲੇ ‘ਚ ਫਸਾਉਣ ਅਤੇ ਉਨਾਂ ਤੋਂ ਵੱਡੀ ਰਕਮ ਵਸੂਲਣ ਲਈ ਫਿਰੋਜ਼ਪੁਰ ਦੇ ਨਾਰਕੋਟਿਕ ਕੰਟਰੋਲ ਸੈੱਲ ‘ਚ ਤਾਇਨਾਤ ਇੰਸਪੈਕਟਰ ਬਾਜਵਾ ਅਤੇ ਉਸ ਦੇ 2 ਸਹਿਯੋਗੀਆਂ ਨੂੰ ਬਰਖਾਸਤ ਕੀਤਾ ਸੀ। ਨੌਕਰੀ ਤੋਂ ਬਰਖਾਸਤ ਕੀਤੇ ਗਏ 2 ਹੋਰ ਪੁਲਿਸ ਮੁਲਾਜਮਾਂ ਦੀ ਪਛਾਣ ਏ.ਐਸ.ਆਈ. ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਵਜੋਂ ਹੋਈ ਸੀ।

ਆਈ.ਜੀ.ਪੀ. ਸੁਖਚੈਨ ਗਿੱਲ ਨੇ ਦੱਸਿਆ ਸੀ ਕਿ ਮਾਮਲੇ ਦੀ ਜਾਂਚ ਜਾਰੀ ਰੱਖਦਿਆਂ ਫਿਰੋਜਪੁਰ ਦੀਆਂ ਪੁਲਿਸ ਟੀਮਾਂ ਨੇ ਬਰਖਾਸਤ ਪਰਮਿੰਦਰ ਬਾਜਵਾ ਦੇ ਕਿਰਾਏ ਦੇ ਘਰ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ’ਚ ਨ ਸ਼ੀਲਾ ਪਦਾਰਥ ਬਰਾਮਦ ਕੀਤਾ। ਉਨਾਂ ਦੱਸਿਆ ਕਿ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਬਣਦੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਤਲਾਸ਼ੀ ਕੀਤੀ ਗਈ, ਉਨਾਂ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਬਰਖਾਸਤ ਇੰਸਪੈਕਟਰ ਬਾਜਵਾ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਫਿਰੋਜਪੁਰ ਦੇ ਥਾਣਾ ਕੁਲਗੜੀ ਵਿਖੇ ਇੱਕ ਨਵੀਂ FIR ਨੰ. 99 ਮਿਤੀ 1 ਅਗਸਤ, 2022 ਨੂੰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Exit mobile version