The Khalas Tv Blog India ਐਨਕਾਂ ਤੋਂ ਬਿਨਾਂ ਪੜ੍ਹਨ ’ਚ ਮਦਦ ਕਰਨ ਵਾਲੇ ਦਾਰੂ ’ਤੇ ਪਾਬੰਧੀ! “ਕੰਪਨੀ ਨੇ ਝੂਠਾ ਪ੍ਰਚਾਰ ਕੀਤਾ!”
India

ਐਨਕਾਂ ਤੋਂ ਬਿਨਾਂ ਪੜ੍ਹਨ ’ਚ ਮਦਦ ਕਰਨ ਵਾਲੇ ਦਾਰੂ ’ਤੇ ਪਾਬੰਧੀ! “ਕੰਪਨੀ ਨੇ ਝੂਠਾ ਪ੍ਰਚਾਰ ਕੀਤਾ!”

ਬਿਉਰੋ ਰਿਪੋਰਟ: ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਬੁੱਧਵਾਰ ਨੂੰ PresVu ਨਾਂ ਦੇ ਅੱਖਾਂ ਦੇ ਆਈਡ੍ਰਾਪ ਦੇ ਨਿਰਮਾਣ ਅਤੇ ਮਾਰਕੀਟਿੰਗ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ। ਇਹ ਆਈਡ੍ਰਾਪ ਮੁੰਬਈ ਸਥਿਤ ਫਾਰਮਾਸਿਊਟੀਕਲ ਨਿਰਮਾਤਾ ਕੰਪਨੀ ਐਂਟੋਡ ਫਾਰਮਾਸਿਊਟੀਕਲਜ਼ ਦੁਆਰਾ ਤਿਆਰ ਕੀਤਾ ਗਿਆ ਸੀ।

ਕੰਪਨੀ ਨੇ ਦਾਅਵਾ ਕੀਤਾ ਸੀ ਕਿ ਇਹ ਪ੍ਰੇਸਬੀਓਪੀਆ (ਵਧਦੀ ਉਮਰ ਦੇ ਨਾਲ ਨੇੜੇ ਦੀ ਨਜ਼ਰ ਦਾ ਕਮਜ਼ੋਰ ਹੋਣਾ) ਤੋਂ ਪੀੜਤ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ। ਅੱਖਾਂ ਵਿੱਚ ਆਈਡ੍ਰਾਪਸ ਪਾਉਣ ਤੋਂ ਬਾਅਦ ਐਨਕਾਂ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਬਿਨਾਂ ਐਨਕਾਂ ਦੇ ਵੀ ਕਿਤਾਬ ਆਸਾਨੀ ਨਾਲ ਪੜ੍ਹੀ ਜਾ ਸਕਦੀ ਹੈ।

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਇਸ ਸ਼ਰਤ ਨਾਲ ਆਈ ਡਰਾਪ ਦੀ ਇਜਾਜ਼ਤ ਦਿੱਤੀ ਸੀ ਕਿ ਇਸ ਦੀ ਵਰਤੋਂ ਡਾਕਟਰ ਦੀ ਸਲਾਹ ’ਤੇ ਹੀ ਕੀਤੀ ਜਾਵੇ। ਕੰਪਨੀ ’ਤੇ ਪਰਚੀ ਤੋਂ ਬਿਨਾਂ ਆਪਣੀ ਖ਼ਰੀਦ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਹੈ। ਇਹ ਆਈਡ੍ਰਾਪ ਅਕਤੂਬਰ ਵਿੱਚ ਮਾਰਕੀਟ ਵਿੱਚ ਆਉਣਾ ਸੀ।

ਡੀਸੀਜੀਆਈ ਅਤੇ ਫਾਰਮਾਸਿਊਟੀਕਲ ਕੰਪਨੀ ਦਾ ਪੱਖ

DCGI ਦਾ ਕਹਿਣਾ ਹੈ ਕਿ ਦਵਾਈ ਨੂੰ ਗਲਤ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਹੈ। DCGI ਨੇ ਕਿਹਾ ਕਿ ਕੰਪਨੀ ਇਸਨੂੰ OTC (ਓਵਰ ਦ ਕਾਊਂਟਰ) ਦੇ ਰੂਪ ਵਿੱਚ ਪ੍ਰਮੋਟ ਕਰ ਰਹੀ ਸੀ। OTC ਦਵਾਈਆਂ ਉਹ ਹੁੰਦੀਆਂ ਹਨ ਜੋ ਡਾਕਟਰ ਦੀ ਪਰਚੀ ਤੋਂ ਬਿਨਾਂ ਖ਼ਰੀਦੀਆਂ ਜਾ ਸਕਦੀਆਂ ਹਨ।

ਦੂਜੇ ਪਾਸੇ ਫਾਰਮਾਸਿਊਟੀਕਲ ਕੰਪਨੀ ਨੇ ਕਿਹਾ ਹੈ ਕਿ ਇਸ ਆਦੇਸ਼ ਨੂੰ ਕੋਰਟ ’ਚ ਚੁਣੌਤੀ ਦਿੱਤੀ ਜਾਵੇਗੀ। ਫਾਰਮਾਸਿਊਟੀਕਲ ਕੰਪਨੀ ਐਂਟੋਡ ਫਾਰਮਾਸਿਊਟਿਕਲਸ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਮੋਸ਼ਨ ’ਚ ਕਿਸੇ ਤਰ੍ਹਾਂ ਦੀ ਗੁੰਮਰਾਹਕੁੰਨ ਜਾਣਕਾਰੀ ਨਹੀਂ ਦਿੱਤੀ ਹੈ। DCGI ਨੇ ਇਸ ਦਵਾਈ ਨੂੰ ਮਨਜ਼ੂਰੀ ਦਿੱਤੀ ਸੀ। ਅਸੀਂ 234 ਮਰੀਜ਼ਾਂ ’ਤੇ ਇਸ ਦੀ ਸਫਲਤਾਪੂਰਵਕ ਜਾਂਚ ਕੀਤੀ। ਜਿਨ੍ਹਾਂ ਮਰੀਜ਼ਾਂ ਨੇ ਇਸ ਦਾਰੂ ਦੀ ਵਰਤੋਂ ਕੀਤੀ, ਉਹ ਐਨਕਾਂ ਤੋਂ ਬਿਨਾਂ ਪੜ੍ਹ ਸਕਦਾ ਸੀ। ਅਸੀਂ ਮੁਅੱਤਲੀ ਦੇ ਹੁਕਮ ਨੂੰ ਅਦਾਲਤ ਵਿੱਚ ਚੁਣੌਤੀ ਦੇਵਾਂਗੇ।

Exit mobile version