ਅੱਜਕੱਲ ਆਨਲਾਈਨ ਸ਼ਾਪਿੰਗ ਦਾ ਜ਼ਮਾਨਾ ਹੈ। ਦੇਸ਼ ਵਿੱਚ ਆਨਲਾਈਨ ਆਨਲਾਈਨ ਸ਼ਾਪਿੰਗ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਡਲਿਵਰੀ ਨੇ ਜਿੱਥੇ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੱਤਾ ਹੈ ਪਰ ਕਈ ਵਾਰੀ ਇਹ ਮਹਿੰਗੀ ਵੀ ਸਾਬਤ ਹੋ ਜਾਂਦੀ ਹੈ। ਆਨਲਾਈਨ ਸ਼ਾਪਿੰਗ ਵਿੱਚ ਧੋਖਾਧੜੀ ਦੀ ਸ਼ਿਕਾਇਤਾਂ ਵੀ ਆਮ ਵੇਖਣ ਜਾਂ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਇੱਕ ਮਾਮਲਾ ਬਿਹਾਰ ਦੇ ਨਾਲਦਾਂ ਤੋਂ ਸਾਹਮਣੇ ਆਈ ਹੈ, ਜਿੱਥੇ ਸਖਸ਼ ਨੇ ਆਪਣੇ ਘਰ ਵਿੱਚ ਲਗਾਉਣ ਲਈ ਡਰੋਨ ਕੈਮਰਾ ਆਨਲਾਈਨ ਆਰਡਰ ਕੀਤਾ ਸੀ, ਜਦੋਂ ਡਲਿਵਰੀ ਹੋਈ ਤਾਂ ਸਖਸ਼ ਹੈਰਾਨ ਰਹਿ ਗਿਆ।
Unseen India ਵੱਲੋਂ ਸ਼ੇਅਰ ਕੀਤੀ ਗਈ ਇੱਕ ਪੋਸਟ ਇਸ ਸਮੇਂ ਟਵਿੱਟਰ ‘ਤੇ ਵਾਇਰਲ ਹੋ ਰਹੀ ਹੈ। ਅਟੈਚ ਕੀਤੀ ਗਈ ਵੀਡੀਓ ਆਨਲਾਈਨ ਸ਼ਾਪਿੰਗ ਦੇ ਮਾੜੇ ਪ੍ਰਭਾਵਾਂ ਬਾਰੇ ਦੱਸ ਰਹੀ ਹੈ। ਵੀਡੀਓ ‘ਚ ਨਜ਼ਰ ਆ ਰਹੀ ਘਟਨਾ ਨਾਲੰਦਾ ਦੇ ਪਰਵਲਪੁਰ ਦੀ ਹੈ, ਜਿੱਥੇ ਗਾਹਕ ਨੇ ਆਪਣੇ ਲਈ ਡਰੋਨ ਆਰਡਰ ਕੀਤਾ ਸੀ ਅਤੇ ਇਸ ਦਾ ਪੂਰੀ ਆਨਲਾਈਨ ਪੇਮੈਂਟ ਵੀ ਕਰ ਦਿੱਤੀ ਸੀ। ਜਦੋਂ ਉਸ ਨੂੰ ਆਰਡਰ ਮਿਲਿਆ ਤਾਂ ਪੈਕੇਜ ਦੇ ਅੰਦਰੋਂ 1 ਕਿਲੋ ਆਲੂ ਨਿਕਲੇ।
ऑनलाइन शॉपिंग करना पड़ा महँगा, युवक ने मंगाया ड्रोन, निकला आलू | Unseen India
पूरा वीडियो- https://t.co/KxZ0RsZwUl pic.twitter.com/s81XVfE5Vb
— US India (@USIndia_) September 26, 2022
ਵਾਇਰਲ ਹੋ ਰਹੇ ਵੀਡੀਓ ਵਿੱਚ, ਇੱਕ ਡਿਲੀਵਰੀ ਬੁਆਏ ਇੱਕ ਵਿਅਕਤੀ ਦੁਆਰਾ ਆਨਲਾਈਨ ਆਰਡਰ ਕੀਤਾ ਇੱਕ ਪੈਕੇਜ ਲਿਆਉਂਦਾ ਹੈ, ਜਿਸਨੂੰ ਉਹ ਖੋਲ੍ਹਣ ਲਈ ਕਹਿੰਦਾ ਹੈ। ਜਿਵੇਂ ਹੀ ਐਗਜ਼ੀਕਿਊਟਿਵ ਪੈਕੇਜ ਖੋਲ੍ਹਦਾ ਹੈ, ਉਸ ਦੇ ਅੰਦਰ ਆਲੂ ਨਿਕਲ ਆਉਂਦੇ ਹਨ। ਗਾਹਕ ਉਸ ਨੂੰ ਕੈਮਰੇ ‘ਤੇ ਧੋਖਾਧੜੀ ਸਵੀਕਾਰ ਕਰਨ ਲਈ ਕਹਿੰਦਾ ਹੈ ਅਤੇ ਉਹ ਇਹ ਵੀ ਮੰਨਦਾ ਹੈ ਕਿ ਇੱਥੇ ਗਲਤ ਹੋਇਆ ਹੈ। ਨਿਊਜ਼ 18 ਇਸ ਵਾਇਰਲ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ ਹੈ। ਠੱਗੀ ਦਾ ਸ਼ਿਕਾਰ ਹੋਏ ਗ੍ਰਾਹਕ ਦਾ ਨਾਂ ਚੇਤਨ ਕੁਮਾਰ ਦੱਸਿਆ ਜਾ ਰਿਹਾ ਹੈ, ਜੋ ਕਿ ਪੇਸ਼ੇ ਤੋਂ ਵਪਾਰੀ ਹੈ।
ਜਾਣਕਾਰੀ ਮੁਤਾਬਕ ਇਸ ਮਾਮਲੇ ‘ਚ ਅਜੇ ਤੱਕ ਥਾਣੇ ‘ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਵੈਸੇ, ਅਜਿਹੀ ਹੀ ਇੱਕ ਹੋਰ ਘਟਨਾ ਵੀ ਇਸ ਸਮੇਂ ਸੁਰਖੀਆਂ ਵਿੱਚ ਹੈ, ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ ਲਈ ਇੱਕ ਲੈਪਟਾਪ ਆਨਲਾਈਨ ਆਰਡਰ ਕੀਤਾ, ਜਿਸ ਦੇ ਬਦਲੇ ਵਿੱਚ ਕੱਪੜੇ ਧੋਣ ਵਾਲੇ ਸਾਬਣ ਦੀਆਂ ਕੁਝ ਟਿੱਕੀਆਂ ਭੇਜ ਦਿੱਤੀਆਂ ਸਨ। ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਕੋਇੰਬਟੂਰ ਦੇ ਇਕ ਵਿਅਕਤੀ ਨੇ ਬੱਚਿਆਂ ਲਈ ਆਈਸਕ੍ਰੀਮ ਅਤੇ ਚਿਪਸ ਦਾ ਆਰਡਰ ਕੀਤਾ ਸੀ, ਜਿਸ ਦੇ ਬਦਲੇ ਉਸ ਨੂੰ ਕੰਡੋਮ ਦੇ 2 ਪੈਕੇਟ ਮਿਲੇ ਸਨ। ਉਨ੍ਹਾਂ ਨੇ ਇਸ ਘਟਨਾ ਨੂੰ ਟਵਿਟਰ ‘ਤੇ ਦੱਸਿਆ ਸੀ, ਜਿਸ ਤੋਂ ਬਾਅਦ ਕੰਪਨੀ ਨੇ ਖੁਦ ਇਸ ਦਾ ਨੋਟਿਸ ਲਿਆ ਹੈ।