The Khalas Tv Blog Punjab ਵਿਆਹ-ਸ਼ਾਦੀ ਮੌਕੇ ਡਰੋਨ ਕੈਮਰਾ ਵਰਤਣ ‘ਤੇ ਪਾਬੰਦੀ
Punjab

ਵਿਆਹ-ਸ਼ਾਦੀ ਮੌਕੇ ਡਰੋਨ ਕੈਮਰਾ ਵਰਤਣ ‘ਤੇ ਪਾਬੰਦੀ

‘ਦ ਖਾਲਸ ਬਿਉਰੋ:ਫਰੀਦਕੋਟ ਜ਼ਿਲ੍ਹੇ ਵਿੱਚ ਵਿਆਹ-ਸ਼ਾਦੀ ਮੌਕੇ ਡਰੋਨ ਕੈਮਰਾ ਵਰਤਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਫ਼ਰੀਦਕੋਟ ਦੇ ਵਧੀਕ ਜਿਲਾ ਮੈਜਿਸਟ੍ਰੇਟ ਰਾਜਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਦਿਨੀਂ ਤਰਨਤਾਰਨ ਜ਼ਿਲ੍ਹੇ ਵਿੱਚ ਡਰੋਨ ਦੀ ਮਦਦ ਨਾਲ ਹਥਿ ਆਰਾਂ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਲਈ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਇਹ ਫ਼ੈਸਲਾ ਲਿਆ ਗਿਆ ਹੈ।

Exit mobile version