The Khalas Tv Blog Punjab ਡਾ. ਸਵੈਮਾਨ ਸਿੰਘ ਦਾ ਭਾਰਤ ਵਿੱਚ ਫੇਸਬੁੱਕ ਪੇਜ ਹੋਇਆ ਬੈਨ
Punjab

ਡਾ. ਸਵੈਮਾਨ ਸਿੰਘ ਦਾ ਭਾਰਤ ਵਿੱਚ ਫੇਸਬੁੱਕ ਪੇਜ ਹੋਇਆ ਬੈਨ

 ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਤਕਰੀਬਨ 2 ਮਹੀਨਿਆਂ ਤੋਂ ਖਨੌਰੀ ਬਾਰਡਰ ’ਤੇ ਡੱਲੇਵਾਲ ਵੱਲੋਂ ਮਰਨ ਵਰਤ ਕੀਤਾ ਜਾ ਰਿਹਾ ਹੈ। ਸ਼ੁਰੂਆਤੀ ਸਮੇਂ ਤੋਂ ਹੀ ਡਾ. ਸਵੈਮਾਨ ਸਿੰਘ ਦੀ ਟੀਮ ਵੱਲੋਂ ਉਨ੍ਹਾਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ।

ਨਾਲ ਹੀ ਉਨ੍ਹਾਂ ਦਾ ਸਮੇਂ ਸਮੇਂ ਤੇ ਹੈਲਥ ਰਿਪੋਰਟ ਵੀ ਸਾਂਝੀ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਡਾ. ਸਵੈਮਾਨ ਸਿੰਘ ਦਾ ਫੇਸਬੁੱਕ ਪੇਜ ਨੂੰ ਬੈਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਖਾਤਾ ਅਜਿਹੇ ਸਮੇਂ ਬੰਦ ਕੀਤਾ ਗਿਆ ਹੈ, ਜਦੋਂ ਹਾਲ ਹੀ ਵਿੱਚ ਡਾ. ਸਵਾਈਮਾਨ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਤੁਰੰਤ ਮੀਟਿੰਗ ਕਰਨੀ ਚਾਹੀਦੀ ਹੈ। ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਨੂੰ ਡਾਕਟਰੀ ਸਹਾਇਤਾ ਨਾਲ ਜ਼ਿੰਦਾ ਰੱਖਣਾ ਔਖਾ ਹੈ।

ਹਾਲਾਂਕਿ ਫੇਸਬੁੱਕ ਪੇਜ਼ ਬੰਦ ਹੋਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੱਖ ਤੋਂ ਜੋ ਵੀ ਕਿਹਾ ਗਿਆ ਸੀ, ਉਹ ਬਿਲਕੁਲ ਸਹੀ ਹੈ। ਉਹ ਸੋਸ਼ਲ ਮੀਡੀਆ ਤੋਂ ਕਿੰਨਾ ਪੈਸਾ ਕਮਾ ਰਿਹਾ ਹੈ? ਇਸ ਦੀ ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਡਾ. ਸਵੈਮਾਨ ਸਿੰਘ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਪਹਿਲੀ ਵਾਰੀ ਹੋਇਆ ਸਰਕਾਰ ਆਪਣੇ ਲਈ ਮੈਡੀਕਲ ਸਾਇੰਸ ਨੂੰ ਵਰਤ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੋਈ ਗੱਲ ਸੋਸ਼ਲ ਮੀਡੀਆ ਨੂੰ ਬੈਨ ਕਰ ਦਿਓ।ਉਨ੍ਹਾਂ ਨੇ ਕਿਹਾ ਹੈ ਕਿ ਪਰ ਸੋਸ਼ਲ ਮੀਡੀਆ ਬੈਨ ਕਰਕੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪਿਛਲੇ ਦਿਨਾਂ ਵਿੱਚ ਜਗਜੀਤ ਡੱਲੇਵਾਲ ਲਈ ਵੀਡੀਓ ਬਣਾਈਆ ਸਨ ਜਿਸ ਕਰਕੇ ਇਹ ਸਾਰਾ ਕੁਝ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਜੋ ਕਰ ਰਹੀ ਹੈ ਇਹ ਠੀਕ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫੇਸਬੁੱਕ ਪੇਜ ਬੈਨ ਕਰਨਾ ਸਰਾਸਰ ਗਲਤ ਹੈ। ਡਾਕਟਰ ਨੇ ਕਿਹਾ ਹੈ ਕਿ ਇਹ ਸੱਚ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਈਬਰ ਕ੍ਰਾਈਮ ਦੀ ਅਪੀਲ ‘ਤੇ ਪੇਜ ਬੰਦ ਕੀਤਾ ਗਿਆ ਅਤੇ ਇਹ ਸੱਚ ਬੋਲਣ ਦੀ ਸਜ਼ਾ ਮਿਲੀ।

 

Exit mobile version