ਬਿਉਰੋ ਰਿਪੋਰਟ : ਭਾਰਤ ਰਤਨ ਐਲਾਨੇ ਖੇਤੀ ਵਿਗਿਆਨੀ ਡਾ. MS ਸਵਾਮੀਨਾਥਨ (M S Swaminathan) ਦੀ ਧੀ ਨੇ ਦਿੱਲੀ ਹੱਕਾਂ ਦੀ ਲੜਾਈ ਲਈ ਜਾ ਰਹੇ ਕਿਸਾਨਾਂ Farmer protest) ਦੇ ਹਮਾਇਤ ਵਿੱਚ ਵੱਡਾ ਬਿਆਨ ਦਿੱਤਾ ਹੈ । ਮਧੁਰਾ ਸਵਾਮੀਨਾਥਨ (Madhura Swaminathan) ਨੇ ਕਿਹਾ ਪ੍ਰਦਰਸ਼ਨ ਕਰ ਰਹੇ ਕਿਸਾਨ ਸਾਡੇ ਅੰਨਦਾਤਾ ਹਨ ਪਰ ਉਨ੍ਹਾਂ ਦੇ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਮਧੁਰਾ ਸਵਾਮੀਨਾਥਨ ਮੰਗਲਵਾਰ ਨੂੰ ਪਿਤਾ ਨੂੰ ਭਾਰਤ ਰਤਨ ਐਲਾਨੇ ਜਾਣ ‘ਤੇ ‘ਦ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ( the Indian Agricultural Research Institute ) ਵਿੱਚ ਰੱਖੇ ਗਏ ਇੱਕ ਸਮਾਗਮ ਦੌਰਾਨ ਬੋਲ ਰਹੀ ਸੀ ।
ਮਧੁਰਾ ਨੇ ਕਿਹਾ ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਹਨ ਪਰ ਮੈਂ ਸੁਣਿਆ ਹੈ ਕਿ ਉਨ੍ਹਾਂ ਦੇ ਲਈ ਹਰਿਆਣਾ ਵਿੱਚ ਜੇਲ੍ਹ ਤਿਆਰ ਕੀਤੀ ਗਈ ਹੈ,ਉਨ੍ਹਾਂ ਨੂੰ ਰੋਕਣ ਦੇ ਲਈ ਬੈਰੀਕੇਡ ਬਣਾਏ ਗਏ ਹਨ,ਇਹ ਸਭ ਕੁਝ ਇਸ ਲਈ ਹੋ ਰਿਹਾ ਹੈ ਤਾਂਕੀ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਵੇ। ਉਹ ਕਿਸਾਨ ਹਨ ਕੋਈ ਅਪਰਾਧੀ ਨਹੀਂ ਹਨ। ਮੈਂ ਸਾਰੇ ਮਸ਼ਹੂਰ ਵਿਗਿਆਨੀਆਂ ਨੂੰ ਅਪੀਲ ਕਰਦੀ ਹਾਂ ਸਾਨੂੰ ਆਪਣੇ ਅੰਨਦਾਤਾ ਨਾਲ ਗੱਲ ਕਰਨੀ ਹੋਵੇਗੀ,ਅਸੀਂ ਉਨ੍ਹਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰ ਸਕਦੇ ਹਾਂ। ਮੁਧਰਾ ਸਵਾਮੀਨਾਥਨ ਨੇ ਕਿਹਾ ਸਾਨੂੰ ਇਸ ਦਾ ਹੱਲ ਕੱਢਣ ਦੀ ਜ਼ਰੂਰਤ ਹੈ । ਉਨ੍ਹਾਂ ਕਿਹਾ ਅਸੀਂ ਭਵਿੱਖ ਵਿੱਚ ਕਿਸਾਨਾਂ ਲਈ ਜਿਹੜੀ ਵੀ ਪਾਲਿਸੀ ਲਾਗੂ ਕਰੀਏ ਪਰ ਜੇਕਰ ਸਾਨੂੰ ਡਾ. ਸਵਾਮੀਨਾਥਨ ਦਾ ਸਨਮਾਨ ਕਰਨਾ ਹੈ ਤਾਂ ਸਾਨੂੰ ਕਿਸਾਨਾਂ ਨੂੰ ਨਾਲ ਲੈਕੇ ਚੱਲਣਾ ਹੋਵੇਗਾ ।
ਇਸ ਦੌਰਾਨ IARI ਦੇ ਡਾਇਰੈਕਟਰ RB ਸਿੰਘ ਨੇ ਕਿਹਾ ਡਾਕਟਰ MS ਸਵਾਮੀਨਾਥਨ (M S Swaminathan) ਨੇ ਹੀ MSP ਤੈਅ ਕਰਨ ਦਾ ਫਾਰਮੂਲਾ ਦਿੱਤਾ ਸੀ ਅਤੇ ਉਹ ਚਾਹੁੰਦੇ ਸਨ ਕਿ ਇਸ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਮੈਨੂੰ ਯਾਦ ਹੈ ਜਦੋਂ ਡਾ. ਸਵਾਮੀਨਾਥਨ ਨੇ ਹਰਿਤ ਕ੍ਰਾਂਤੀ ਦੀ ਅਗਵਾਈ ਕੀਤੀ ਸੀ । ਕੌਮੀ ਕਮਿਸ਼ਨ ਆਨ ਫਾਰਮਰ ਵਿੱਚ ਉਨ੍ਹਾਂ ਨੇ ਕਿਸਾਨਾਂ ਦੇ ਲਈ ਪਹਿਲੀ ਨੀਤੀ ਤਿਆਰ ਕੀਤੀ ਸੀ । ਖੇਤੀ-ਖਿਤੇ ਲਈ ਭਾਵੇ ਬਹੁਤ ਸਾਰੀ ਨੀਤੀਆਂ ਹਨ ਪਰ ਕਿਸਾਨਾਂ ਦੇ ਲਈ ਇਹ ਪਹਿਲੀ ਨੀਤੀ ਸੀ । RB ਸਿੰਘ ਨੇ ਕਿਹਾ ਡਾ. ਸਵਾਮੀਨਾਥਨ ਨੇ ਹੀ ਘੱਟੋ-ਘੱਟ ਸਮਰਥਨ ਮੁੱਲ ਦੀ ਸਿਫਾਰਿਸ਼ ਕਰਦੇ ਹੋਏ ਗਰੀਬ ਕਿਸਾਨਾਂ ਦੇ ਲਈ ਇੱਕ ਠੋਸ ਨੀਤੀ ਤਿਆਰ ਕੀਤੀ ਸੀ । ਉਨ੍ਹਾਂ ਕਿਹਾ ਕਿ ਡਾ. ਸੁਆਮੀਨਾਥਨ ਨੂੰ ਯਕੀਨ ਸੀ ਕਿ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਇਸੇ ਪਾਲਿਸੀ ਅਧੀਨ MSP ਮਿਲੇ ਤਾਂ ਸਾਡਾ ਭਵਿੱਖ ਚੰਗਾ ਹੋ ਸਕਦਾ ਅਤੇ ਸਾਨੂੰ ਖੁਰਾਕ ਸੁਰੱਖਿਆ ਮਿਲ ਸਕਦੀ ਹੈ ।
ਡਾਕਟਰ ਸਵਾਮੀਨਾਥਨ ਦੀ ਇੱਕ ਹੋਰ ਧੀ ਸੌਮਿਆ ਸੁਆਮੀਨਾਥਨ ਜੋ WHO ਦੀ ਸਾਬਕਾ ਵਿਗਿਆਨੀ ਹਨ ਉਨ੍ਹਾਂ ਕਿਹਾ ਕਿ ਮੇਰੇ ਪਿਤਾ ਹਮੇਸ਼ਾ ਖੇਤੀ ਵਿੱਚ ਅਗਾਊਂ ਖੋਜ ਨੂੰ ਤਰਜ਼ੀ ਦਿੰਦੇ ਸਨ । ਇਸ ਦੌਰਾਨ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਜਿਸ ਵਿੱਚ ਉਨ੍ਹਾਂ ਵੱਲੋਂ ਕੀਤੀ ਗਈ ਕਿਸੇ ਵੀ ਨਵੀਂ ਖੋਜ ਤੋਂ ਸਿੱਧੇ ਤੌਰ ‘ਤੇ ਪ੍ਰਭਾਵਿਤ ਹੁੰਦੇ ਸਨ । ਇਸ ਤੋਂ ਇਲਾਵਾ ਉਹ ਭਵਿੱਖ ਵਿੱਚ ਆਉਣ ਵਾਲਿਆਂ ਮੁਸ਼ਕਿਲਾਂ ਦਾ ਅੰਦਾਜ਼ਾ ਲਗਾਉਣ ਅਤੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਸਨ।
ਧੀ ਸੌਮਿਆ ਸਵਾਮੀਨਾਥਨ ਨੇ ਦੱਸਿਆ ਕਿ ਉਸ ਦੇ ਪਿਤਾ ਵਿਦਿਆਰਥੀਆਂ ਵਿੱਚ ਕਾਫੀ ਮੁਸ਼ਹੂਰ ਸਨ, ਮੇਰੇ ਪਿਤਾ ਨੇ ਓਪਨ ਡੋਰ ਪਾਲਿਸੀ ਸ਼ੁਰੂ ਕੀਤੀ ਸੀ, ਜਿਸ ਵਿੱਚ ਕੋਈ ਵੀ ਉਨ੍ਹਾਂ ਦੇ ਘਰ ਜਾਂ ਦਫਤਰ ਆਕੇ ਗੱਲ ਕਰ ਸਕਦਾ ਸੀ । ਸੌਮਿਆ ਨੇ ਕਿਹਾ ਮੇਰੇ ਪਿਤਾ ਵਿਦਿਆਰਥੀਆਂ ਨਾਲ ਗੱਲ ਕਰਕੇ ਪਹੁੰਚ ਖੁਸ਼ ਹੁੰਦੇ ਸਨ,ਉਹ ਅਜਿਹੇ ਸ਼ਖਸ ਸਨ ਜੋ ਭਵਿੱਖ ਦੀ ਮੁਸ਼ਕਿਲਾਂ ਬਾਰੇ ਗੱਲ ਕਰਦੇ ਸਨ । ਮੇਰੇ ਪਿਤਾ ਹਮੇਸ਼ਾ ਛੋਟੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦਾ ਚਾਹੁੰਦੇ ਸਨ ਅਤੇ ਹਮੇਸ਼ਾ ਉਨ੍ਹਾਂ ਲਈ ਚਿੰਤਾ ਵਿੱਚ ਰਹਿੰਦੇ ਸਨ, ਜਿਹੜੇ ਕਿਸਾਨ ਢਿੱਡ ਭਰਦੇ ਹਨ ਜਦੋਂ ਉਨ੍ਹਾਂ ਦੀ ਹਾਲਤ ਮਾੜੀ ਵੇਖਦੇ ਸਨ ਤਾਂ ਉਹ ਉਦਾਸ ਵੀ ਜਾਂਦੇ ਸਨ ।
IARI ਦੇ ਜਰਨਲ ਸਕੱਤਰ ਹਿਮਾਂਸ਼ੂ ਪਾਠਕ ਨੇ ਦੱਸਿਆ ਜਦੋਂ ਡਾ. ਸਵਾਮੀਨਾਥਨ ਨੂੰ ਪੁੱਛਿਆ ਕਿਹਾ ਕਿ ਉਨ੍ਹਾਂ ਨੇ ਖੇਤੀ ਦਾ ਵਿਸ਼ਾ ਕਿਉਂ ਚੁਣਿਆ ਤਾਂ ਉਨ੍ਹਾਂ ਨੇ ਕਿਹਾ ਕਿ ਵੱਧ ਤੋਂ ਵੱਧ ਅਨਾਜ ਪੈਦਾ ਕਰਨਾ ਚਾਹੁੰਦਾ ਹਾਂ ਤਾਂਕੀ ਦੇਸ਼ ਭੁੱਖ ਤੋਂ ਅਜ਼ਾਦ ਹੋ ਜਾਵੇ।