The Khalas Tv Blog India ਡਾ. ਮਨਮੋਹਨ ਸਿੰਘ ਦੀ ਪਤਨੀ ਦੀ ਸੁਰੱਖਿਆ ਬਾਰੇ ਹੋਇਆ ਵੱਡਾ ਫੈਸਲਾ!
India Punjab

ਡਾ. ਮਨਮੋਹਨ ਸਿੰਘ ਦੀ ਪਤਨੀ ਦੀ ਸੁਰੱਖਿਆ ਬਾਰੇ ਹੋਇਆ ਵੱਡਾ ਫੈਸਲਾ!

ਬਿਉਰੋ ਰਿਪੋਰਟ – ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇਗੀ। ਦੱਸ ਦੇਈਏ ਕਿ ਡਾ. ਮਨਮੋਹਨ ਸਿੰਘ ਦਾ ਬੀਤੇ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ, ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਦਿੱਤੀ ਜਾ ਰਹੀ ਸੁਰੱਖਿਆ ਨੂੰ ਬਰਕਰਾਰ ਰੱਖਣ ਦਾ ਐਲਾਨ ਕੀਤਾ ਗਿਆ ਹੈ। ਗੁਰਸ਼ਰਨ ਕੌਰ ਨੂੰ ਦਿੱਤੀ ਜਾ ਰਹੀ CRPF Z+ ਕਵਰ ਦੀ ਪਹਿਲਾਂ ਵਾਂਗ ਸੁਰੱਖਿਆ ਜਾਰੀ ਰੱਖੀ ਜਾਵੇਗੀ। ਇਹ ਸੁਰੱਖਿਆ ਡਾ. ਮਨਮੋਹਨ ਸਿਘ ਅਤੇ ਉਨ੍ਹਾਂ ਦੀ ਪਤਨੀ ਨੂੰ ਸਾਲ 2019 ਵਿੱਚ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਐਸ.ਪੀ.ਜੀ ਐਕਟ ਦੇ ਤਹਿਤ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਵਾਲੇ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ 10 ਸਾਲ ਤੱਕ ਐਸ.ਪੀ.ਜੀ ਸੁਰੱਖਿਆ ਦਿੱਤੀ ਜਾਂਦੀ ਸੀ ਅਤੇ ਫਿਰ ਇਸ ਵਿਚ ਸੋਧ ਕਰਕੇ ਇਹ ਸੁਰੱਖਿਆ ਪ੍ਰਧਾਨ ਮੰਤਰੀਆਂ ਨੂੰ 5 ਸਾਲ ਤੱਕ ਦੇਣ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ – ਪੰਜਾਬ ‘ਚ ਬਿਨ੍ਹਾਂ ਜੁਰਮਾਨੇ ਤੋਂ ਪ੍ਰਾਪਰਟੀ ਟੈਕਸ ਭਰਨ ਦਾ ਅੱਜ ਆਖਰੀ ਮੌਕਾ

 

Exit mobile version