The Khalas Tv Blog Punjab ਪੇਪਰਲੈੱਸ ਬਜਟ ਦੇ ਬਚਾਏ ਪੈਸੇ ਜ਼ਿਆਦਾ ਵਧੀਆ ਨੇ ਜਾਂ ਇਸ਼ਤਿਹਾਰਾਂ ‘ਤੇ ਉਡਾਏ ਕਰੋੜਾਂ ਰੁਪਏ !
Punjab

ਪੇਪਰਲੈੱਸ ਬਜਟ ਦੇ ਬਚਾਏ ਪੈਸੇ ਜ਼ਿਆਦਾ ਵਧੀਆ ਨੇ ਜਾਂ ਇਸ਼ਤਿਹਾਰਾਂ ‘ਤੇ ਉਡਾਏ ਕਰੋੜਾਂ ਰੁਪਏ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਟੈਕਸ ਰਹਿਤ ਬਜਟ ਪੇਸ਼ ਕਰਕੇ ਲੋਕਾਂ ਦੀ ਵਾਹ ਵਾਹ ਖੱਟਣ ਦੀ ਚਾਹਤ ਉਸ ਵੇਲੇ ਖੱਟਾਈ ਵਿੱਚ ਪੈ ਗਈ ਜਦੋਂ ਅੱਜ ਦੇਸ਼ ਦੀਆਂ 22 ਅਖਬਾਰਾਂ ਦੇ ਪਹਿਲੇ ਪੰਨੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਨਾਲ ਛਪੇ ਇਸ਼ਤਿਹਾਰਾਂ ਨੂੰ ਲੈ ਕੇ ਪੰਜਾਬੀਆਂ ਦੀ ਨਰਾਜ਼ਗੀ ਸਹੇੜ ਲਈ। ਸਰਕਾਰ ਦਾ ਪੇਪਰ ਰਹਿਤ ਬਜਟ ਦੇਣ ਨਾਲ ਬਚਾਏ 20 ਲੱਖ ਇੱਕ ਦਿਨ ਵੀ ਹੀ ਹਵਾ ਵਿੱਚ ਉਡਾ ਦਿੱਤੇ ਗਏ ਹਨ।

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਵਾਰ ਪੇਪਰ ਲੈੱਸ ਬਜਟ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਇਸ ਨਾਲ ਸਰਕਾਰ ਨੇ 20 ਲੱਖ ਰੁਪਏ ਬਚਾਏ ਹਨ। ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਇਸ ਮਾਮਲੇ ਉੱਤੇ ਸਰਕਾਰ ‘ਤੇ ਤੰਜ ਕੱਸਦਿਆਂ ਕਿਹਾ ਕਿ ਸਰਕਾਰ ਨੇ ਪੇਪਰਲੈੱਸ ਬਜਟ ਪੇਸ਼ ਕਰਕੇ 20 ਲੱਖ ਰੁਪਏ ਬਚਾਏ ਹਨ ਪਰ ਅਖਬਾਰਾਂ ਵਿਚ ਆਪਣੀ ਮਸ਼ਹੂਰੀ ਲਈ ਕਰੋੜਾਂ ਰੁਪਏ ਦੇ ਇਸ਼ਤਿਹਾਰ ਛਪਵਾ ਲਏ।

ਉਨ੍ਹਾਂ ਨੇ ਆਪਣੇ ਫੇਸਬੁਕ ਪੇਜ ਉੱਤੇ ਵੱਖ-ਵੱਖ ਅਖਬਾਰਾਂ ਉੱਤੇ ਛਪੇ ਇਸ਼ਤਿਹਾਰਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਪੇਪਰ ਲੈੱਸ ਬਜਟ ਨਾਲ 20 ਲੱਖ ਰੁਪਏ ਬਚਾ ਕੇ ਅਖਬਾਰਾਂ ਦੇ ਇਸ਼ਤਿਹਾਰ ‘ਤੇ ਲੱਖਾਂ ਕਰੋੜਾਂ ਰੁਪਈਏ ਉਡਾਉਣ ਦਾ ਪੰਜਾਬ ਸਰਕਾਰ ਦਾ ‘ਵੱਡਾ ਫ਼ੈਸਲਾ’ ਤੇ “ਇਤਿਹਾਸਕ” ਫੈਸਲਾ , ਅਜੇ ਕੱਲ੍ਹ ਈ ਲੋਕਾਂ ਦੱਸਿਆਂ ਵੀ ਭਾਈ ਬੰਦੇ ਬਣਜੋ, ਲੋਕਾਂ ਨੂੰ ਬਹੁਤ ਆਸਾਂ ਨੇ,ਇਹ ਆਸਾਂ ਥੁੱਕ ਦੇ ਬੜੇ ਪਕਾ ਕੇ ਨੀ ਪੂਰੀਆਂ ਹੋਣੀਆ, ਬਾਕੀ ਅੱਜ ਕੱਲ੍ਹ ਮੀਡੀਆ ਮੈਨਿਜ ਨਹੀਂ ਹੋ ਪਾਏਗਾ, ਕਿਉਕਿ ਹਰ ਵਿਅਕਤੀ ਹੀ ਮੀਡੀਆ ਬਣ ਚੁੱਕਾ ਹੈ। ਭਾਵ ਕਿ ਵੱਡੇ ਪੱਤਰਕਾਰੀ ਘਰਾਣਿਆਂ ਦੇ ਮੁਕਾਬਲਤਨ ਲੋਕ ਪੱਖੀ ਸਿਟੀਜਨ ਜਰਨਲਿਜਮ ਹੋ ਰਿਹਾ ਹੈ। ਸੋ ਕੰਮ ਕਰੋ, ਪੰਜਾਬ ਦੀ ਗੱਲ ਕਰੋ, ਟਾਕੀ ‘ਚੋਂ ਲਮਕਣਾ ਬੰਦ ਕਰੋ, ਰਾਘਵ ਚੱਢੇ ਨੂੰ ਵਿਦਾ ਕਰੋ, ਪੰਜਾਬ ਪ੍ਰਸਤ ਬਣੋ’

Exit mobile version