‘ਦ ਖਾਲਸ ਬਿਊਰੋ:ਅਕਾਲੀ ਦਲ ਆਗੂ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਸਾਨਾਂ ਤੇ ਬੈਂਕਾਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਪਾਸੇ ਵੱਲ ਧਿਆਨ ਦੇਣ ਤੇ ਸੰਬੰਧਿਤਮਹਿਕਮੇ ਨੂੰ ਕਾਰਵਾਈ ਰੋਕਣ ਲਈ ਕਹਿਣ ਕਿਉਂਕਿ ਕਿਸਾਨ ਪਹਿਲਾਂ ਹੀ ਮੁਸੀਬਤਾਂ ਵਿੱਚ ਘਿਰਿਆ ਹੋਇਆ ਹੈ ਤੇ ਲਗਾਤਾਰ ਘਾਟੇ ਝੱਲ ਰਿਹਾ ਹੈ।ਇਸ ਵਾਰ ਮੌਸਮ ਦੀ ਮਾਰ ਪੈਣ ਨਾਲ ਕਣਕ ਦਾ ਝਾੜ ਪਹਿਲਾਂ ਹੀ ਘੱਟ ਨਿਕਲਿਆ ਹੈ ਤੇ ਹੁਣ ਇਹ ਸਭ ਉਸ ਲਈ ਬਹੁਤ ਮਾਰੂ ਹੋਵੇਗਾ।
ਉਹਨਾਂ ਪੰਜਾਬ ਸਰਕਾਰ ਨੂੰ ਉਹਨਾਂ ਦੇ ਕਿਸਾਨਾਂ ਤੇ ਆਮ ਜਨਤਾ ਨਾਲ ਕੀਤੇ ਵਾਅਦੇ ਯਾਦ ਕਰਵਾਉਂਦਿਆਂ ਕਿਹਾ ਹੈ ਕਿ ਪਹਿਲਾਂ ਤੁਸੀਂ ਬਹੁਤ ਸਾਰੇ ਵਾਅਦੇ ਕੀਤੇ ਸੀ ਤੇ ਅਲਗ-ਅਲਗ ਸ੍ਰੋਤਾਂ ਤੋਂ ਆਮਦਨ ਪੈਦਾ ਕਰਨ ਦੇ ਦਾਅਵੇ ਕੀਤੇ ਸੀ ਪਰ ਹੁਣ ਪਹਿਲਾਂ ਤੋਂ ਹੀ ਮੰਦੀ ਝੱਲ ਰਹੇ ਕਿਸਾਨਾਂ ਨੂੰ ਇਸ ਤਰਾਂ ਵਾਰੰਟ ਕੱਢ ਕੇ ਹੋਰ ਤੰਗ ਨਾ ਕਰੋ।