The Khalas Tv Blog India ਗੁੰਮ ਹੋਏ ਆਧਾਰ ਕਾਰਡ ਦੀ ਡਿਜੀਟਲ ਕਾਪੀ ਨੂੰ ਘਰ ਬੈਠੇ ਹੀ ਕਰੋ ਡਾਊਨਲੋਡ, ਜਾਣੋ ਡਾਊਨਲੋਡ ਕਰਨ ਦਾ ਤਰੀਕਾ
India

ਗੁੰਮ ਹੋਏ ਆਧਾਰ ਕਾਰਡ ਦੀ ਡਿਜੀਟਲ ਕਾਪੀ ਨੂੰ ਘਰ ਬੈਠੇ ਹੀ ਕਰੋ ਡਾਊਨਲੋਡ, ਜਾਣੋ ਡਾਊਨਲੋਡ ਕਰਨ ਦਾ ਤਰੀਕਾ

‘ਦ ਖ਼ਾਲਸ ਬਿਊਰੋ :- ਹੁਣ ਹਰ ਵੇਲੇ ਆਧਾਰ ਕਾਰਡ ਆਪਣੇ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਜੇਕਰ ਤੁਹਾਡਾ ਆਧਾਰ ਗੁੰਮ ਹੋ ਜਾਂਦਾ ਹੈ, ਤਾਂ ਵੀ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਆਪਣੇ ਘਰ ਬੈਠੇ ਹੀ ਸਮਾਰਟਫੋਨ ‘ਤੇ ਆਧਾਰ ਕਾਰਡ ਦੀ ਡਿਜੀਟਲ ਕਾਪੀ ਬਹੁਤ ਹੀ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ, ਅਤੇ ਇਹ ਡਾਊਨਲੋਡ ਕੀਤਾ ਅਧਾਰ ਕਾਰਡ ਵੈਧ ਹੈ ਤੇ ਸਵੀਕਾਰਿਆ ਜਾਵੇਗਾ ਹੈ। UIDAI ਆਧਾਰ ਕਾਰਡ ਧਾਰਕਾਂ ਨੂੰ ਡਿਜੀਟਲ ਕਾਪੀਆਂ ਡਾਊਨਲੋਡ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।

ਕਿੰਝ ਕਰ ਸਕਦੇ ਡਾਊਨਲੋਡ:

1. ਅਧਾਰ ਕਾਰਡ ਨੂੰ ਡਾਊਨਲੋਡ ਕਰਨ ਲਈ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ https://eaadhaar.uidai.gov.in ‘ਤੇ ਜਾਓ।

2. ਵੈੱਬਸਾਈਟ ਦੇ ਖੱਲ੍ਹਣ ਬਾਅਦ ‘Get Aadhaar’ ਸੈਕਸ਼ਨ ‘ਚ ‘Download Aadhaar’ ‘ਤੇ ਕਲਿੱਕ ਕਰੋ।

3. ਐਨਰੋਲਮੈਂਟ ID ਜਾਂ ਆਧਾਰ ਨੰਬਰ ਵਿਕਲਪ ਦੀ ਚੋਣ ਕਰੋ। ਜੇ ਤੁਸੀਂ ਐਨਰੋਲਮੈਂਟ ID ਦੀ ਚੋਣ ਕੀਤੀ ਹੈ, ਤਾਂ ਤੁਹਾਨੂੰ ਆਧਾਰ ਦੀ ਡਿਟੇਲਸ ਭਰਨੀਆਂ ਪੈਣਗੀਆਂ। ਉਦਾਹਰਣ ਲਈ ਇੱਕ 28-ਅੰਕਾਂ ਦਾ ਐਨਰੋਲਮੈਂਟ ਨੰਬਰ, ਪਿੰਨ ਕੋਡ, ਨਾਮ ਤੇ ਕੈਪਚਾ ਕੋਡ ਦਰਜ ਕਰੋ।

4. ਜੇ ਤੁਸੀਂ ਆਧਾਰ ਦੀ ਚੋਣ ਕੀਤੀ ਹੈ, ਤਾਂ 12 ਅੰਕਾਂ ਦਾ ਅਧਾਰ ਨੰਬਰ ਤੇ ਹੋਰ ਜਾਣਕਾਰੀ ਦਰਜ ਕਰੋ।

5. ਤੁਹਾਨੂੰ ਅਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ OTP ਮਿਲੇਗੀ, ਜਿਸ ਤੋਂ ਬਾਅਦ, ਕੁੱਝ ਪ੍ਰਸ਼ਨਾਂ ਦੇ ਜਵਾਬ ਦੇਣ ਤੋਂ ਬਾਅਦ ਤੁਹਾਨੂੰ ਵੈਰੀਫਾਈ ‘ਤੇ ਕਲਿਕ ਕਰਨਾ ਪਵੇਗਾ ਤੇ ਡਾਊਨਲੋਡ ਕਰਨਾ ਪਏਗਾ। ਇਸ ਤਰ੍ਹਾਂ ਤੁਹਾਡਾ ਈ-ਅਧਾਰ ਕਾਰਡ ਡਾਊਨਲੋਡ ਕੀਤਾ ਜਾਏਗਾ।

Exit mobile version