The Khalas Tv Blog Punjab ਦੁਪਹਿਰ ਤੇ ਰਾਤ ਨੂੰ ATM ਦੀ ਵਰਤੋਂ ਸਮੇਂ ਸਾਵਧਾਨ !’ਕਸਟਮਰ ਕੇਅਰ’ ਦਾ ਨੰਬਰ ਗੂਗਲ ਤੋਂ ਸਰਚ ਨਾ ਕਰੋ !
Punjab

ਦੁਪਹਿਰ ਤੇ ਰਾਤ ਨੂੰ ATM ਦੀ ਵਰਤੋਂ ਸਮੇਂ ਸਾਵਧਾਨ !’ਕਸਟਮਰ ਕੇਅਰ’ ਦਾ ਨੰਬਰ ਗੂਗਲ ਤੋਂ ਸਰਚ ਨਾ ਕਰੋ !

ਬਿਊਰੋ ਰਿਪੋਰਟ : ਤਕਨੀਕ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ ਤਾਂ ਧੋਖੇਬਾਜ਼ਾਂ ਨੇ ਇਸ ਦੀ ਵਰਤੋਂ ਵਿੱਚ ਮੁਸੀਬਤ ਖੜੀ ਕਰ ਦਿੱਤੀ ਹੈ । ATM ਤੋਂ ਪੈਸੇ ਕੱਢਵਾਉਣ ਵੇਲੇ ਹੋ ਰਹੀ ਧੋਖਾਧੜੀ ਨੇ ਲੋਕਾਂ ਦੀ ਸਹੂਲਤ ਨੂੰ ਪਰੇਸ਼ਾਨੀ ਵਿੱਚ ਬਦਲ ਦਿੱਤਾ ਹੈ। ਇਸੇ ਲਈ ਪੁਲਿਸ ਨੇ ATM ਦੀ ਵਰਤੋਂ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੁਪਹਿਰ ਅਤੇ ਰਾਤ ਵੇਲੇ ATM ਦੀ ਵਰਤੋਂ ਕਰਨ ਸਮੇਂ ਸਾਵਧਾਨ ਰਹਿਣ । ਪੁਲਿਸ ਮੁਤਾਬਿਕ ਗੈਂਗ ਦੇ ਮੈਂਬਰ ਜ਼ਿਆਦਾਤਰ ਇਸੇ ਸਮੇਂ ਸਰਗਰਮ ਹੁੰਦੇ ਹਨ। ਇਨ੍ਹਂ ਦੇ ਨਿਸ਼ਾਨੇ ‘ਤੇ ਬਜ਼ੁਰਗ,ਔਰਤਾਂ ਅਤੇ ਬੱਚੇ ਹੁੰਦੇ ਹਨ। ਇਹ ਧੋਖੇ ਦੇ ਨਾਲ ATM ਦੇ ਅੰਦਰ ਦਾਖਲ ਹੋ ਜਾਂਦੇ ਹਨ ਅਤੇ ਫਿਰ ਹੁਸ਼ਿਆਰੀ ਨਾਲ ਪਹਿਲਾਂ ਪਾਸਵਰਡ ਦਾ ਪਤਾ ਲਗਾਉਂਦੇ ਹਨ ਫਿਰ ਕਾਰਡ ਬਦਲ ਕੇ ਖਾਤਾ ਖਾਲੀ ਕਰ ਦਿੰਦੇ ਹਨ । ਅਜਿਹਾ ਹੀ ਇੱਕ ਮਾਮਲਾ ਪੰਜਾਬ ਵਿੱਚ ਕੁਝ ਦਿਨ ਪਹਿਲਾਂ ਆਇਆ ਸੀ ।

‘QUICK FIX ਨਾਲ ਖਾਤਾ ਖਾਲੀ’

ਇੱਕ ਸ਼ਖਸ ATM ਤੋਂ ਪੈਸੇ ਕੱਢਵਾਉਣ ਦੇ ਲਈ ਜਿਵੇਂ ਹੀ ਪਹੁੰਚਿਆ,ATM ਦੇ ਅੰਦਰ ਮੌਜੂਦ ਸ਼ਖਸ ਨੂੰ ਬਾਹਰ ਗੈਂਗ ਦੇ ਮੈਂਬਰ ਨੇ ਇਸ਼ਾਰਾ ਕਰ ਦਿੱਤਾ, ਜਿਸ ਥਾਂ ‘ਤੇ ATM ਕਾਰਡ ਅੰਦਰ ਜਾਂਦਾ ਹੈ ਉੱਥੇ ‘QUICK FIX’ ਲੱਗਾ ਦਿੱਤੀ ਜਿਵੇ ਹੀ ਸ਼ਖਸ ਨੇ ਕਾਰਡ ਅੰਦਰ ਪਾਇਆ ਉਹ ਬਾਹਨ ਨਹੀਂ ਆ ਰਿਹਾ ਸੀ । ਥੋੜ੍ਹੀ ਦੇਰ ਬਾਅਦ ਗੈਂਗ ਦਾ ਤੀਜਾ ਸ਼ਖਸ ATM ਦੇ ਅੰਦਰ ਦਾਖਲ ਹੁੰਦਾ ਹੈ ਅਤੇ ਉਹ ਪੀੜਤ ਨੂੰ ਪਰੇਸ਼ਾਨੀ ਬਾਰੇ ਪੁੱਛ ਤਾਂ ਹੈ,ਜਦੋਂ ਉਹ ATM ਵਿੱਚ ਕਾਰਡ ਫਸਣ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ ਮੁੜ ਤੋਂ ATM ਦਾ ਪਾਸਵਰਡ ਪਾਉਣ ਦੀ ਸਲਾਹ ਦਿੰਦਾ ਹੈ ਇਨ੍ਹੀ ਦੇਰ ਵਿੱਚ ਗੈਂਗ ਦਾ ਮੈਂਬਰ ਪਾਸਵਰਡ ਜਾਣ ਲੈਂਦਾ ਹੈ । ਅਤੇ ਫਿਰ ਕਾਲ ਸੈਂਟਰ ਦਾ ਨੰਬਰ ਦਿੰਦਾ ਹੈ, ਪੀੜਤ ਜਿਸ ਕਾਲ ਸੈਂਟਰ ਦੇ ਨੰਬਰ ‘ਤੇ ਫੋਨ ਕਰਦਾ ਹੈ ਉਹ ਗੈਂਗ ਦੇ ਇੱਕ ਹੋਰ ਮੈਂਬਰ ਦਾ ਹੁੰਦਾ ਹੈ, ਉਹ ਕਹਿੰਦਾ ਹੈ ਕਿ ਕਾਰਡ ਤੁਸੀਂ ਬੈਂਕ ਤੋਂ ਜਾਕੇ ਲੈ ਲੈਣਾ,ਜਿਵੇ ਹੀ ਪੀੜਤ ਬਾਹਰ ਜਾਂਦਾ ਹੈ ਕਾਰਡ ਤੋਂ ਗੈਂਗ ਦੇ ਮੈਂਬਰ ਪੈਸੇ ਕੱਢਵਾ ਲੈਂਦੇ ਹਨ । ਇਹ ਤਾਂ ਸਿਰਫ਼ ਲੁੱਟਣ ਦਾ ਇੱਕ ਤਰੀਕਾ ਹੈ,ਅਜਿਹੇ ਕਈ ਤਰੀਕੇ ਹਨ ਜਿਸ ਦੇ ਜ਼ਰੀਏ ATM ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਬੈਂਕ ਦੇ ਕਸਟਮਰ ਕੇਅਰ ਦਾ ਨੰਬਰ ਗੂਗਲ ਤੋਂ ਨਾ ਲਿਉ ।

ਪੁਲਿਸ ਦੇ ਮੁਤਾਬਿਕ ਜੇਕਰ ਤੁਸੀਂ ਗੂਗਲ ਤੋਂ ਬੈਂਕ ਦੇ ਕਾਲ ਸੈਂਟਰ ਦਾ ਨੰਬਰ ਲੈਂਦੇ ਹੋ ਤਾਂ ਤੁਹਾਨੂੰ ਫਰਜ਼ੀ ਨੰਬਰ ਵੀ ਮਿਲ ਜਾਣਗੇ ਜਿੱਥੇ ਤੁਸੀਂ ਆਪਣੀ ਕਾਰਡ ਬਾਰੇ ਜਾਣਕਾਰੀ ਦੇ ਕੇ ਹੋਰ ਫਸ ਸਕਦੇ ਹੋ ਇਸ ਲਈ ਤੁਹਾਨੂੰ ਬੈਂਕ ਦੀ ਵੈੱਬ ਸਾਈਟ ‘ਤੇ ਜਾਕੇ ਹੀ ਕਾਲ ਸੈਂਟਰ ਦਾ ਨੰਬਰ ਲੈਣਾ ਚਾਹੀਦਾ ਹੈ, ਕੁਝ ਚਾਲਬਾਜ਼ਾਂ ਨੇ ਫਰਜ਼ੀ ਕਾਲ ਸੈਂਟਰ ਖੋਲੇ ਹੋਏ ਹਨ ਜੋ ਆਪਣੇ ਸ਼ਿਕਾਰ ਦੀ ਭਾਲ ਕਰਦੇ ਹਨ ।

110 ਮਾਮਲੇ ਸੁਲਝਾਏ

ਹਰਿਆਣਾ ਦੀ ਸਟੇਟ ਕ੍ਰਾਇਮ ਬਰਾਂਚ ਦੇ ਮੁਤਾਬਿਕ ਐਂਟੀ ATM ਫਰਾਡ ਸੈੱਲ ਨੇ 10 ਮਹੀਨੇ ਦੇ ਅੰਦਰ 110 ਮਾਮਲਿਆਂ ਨੂੰ ਸੁਲਝਾਇਆ ਹੈ। ਧੋਖਾਧੜੀ ਵਿੱਚ ਸ਼ਾਮਲ 81 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਨ੍ਹਾਂ ਦੇ ਕੋਲੋ 17 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ । ਪਿਛਲੇ ਸਾਲ ਅਗਸਤ 2022 ਵਿੱਚ ATM ਠੱਗੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਸੀ, ਜਿਸ ਦੇ ਬਾਅਦ ਸਟੇਟ ਕ੍ਰਾਇਮ ਬਰਾਂਚ ਹਰਿਆਣਾ ਨੇ 22 ਜ਼ਿਲ੍ਹਿਆ ਵਿੱਚ ATM ਫਰਾਡ ਇਨਵੈਸਟੀਗੇਸ਼ਨ ਸੈੱਲ ਦਾ ਗਠਨ ਕੀਤਾ ਸੀ । ਇਹ ਸੈੱਲ ਉਨ੍ਹਾਂ ਕੇਸਾਂ ਦੀ ਤਫਤੀਸ਼ ਕਰਦਾ ਹੈ ਜਿੰਨਾਂ ਨੂੰ ਅਨਟਰੇਸ ਐਲਾਨਿਆ ਜਾਂਦਾ ਹੈ । ਵੱਖ-ਵੱਖ ਜ਼ਿਲ੍ਹਾਂ ਦੇ 131 ਅਨਟਰੇਲ ਮਾਮਲੇ ਸੈੱਲ ਨੂੰ ਸੌਂਪੇ ਗਏ ,ਜਿੰਨਾਂ ਵਿੱਚੋਂ 110 ਨੂੰ ਸੁਲਝਾ ਲਿਆ ਗਿਆ ਹੈ।

Exit mobile version