The Khalas Tv Blog India ਦੁੱਧ ਨਾਲ ਭੁੱਲ ਕੇ ਵੀ ਨਾ ਖਾ ਲਿਓ ਆਹ ਚੀਜਾਂ
India Khalas Tv Special Lifestyle Punjab

ਦੁੱਧ ਨਾਲ ਭੁੱਲ ਕੇ ਵੀ ਨਾ ਖਾ ਲਿਓ ਆਹ ਚੀਜਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸਵੇਰੇ ਜਾਂ ਰਾਤੀਂ, ਦੁੱਧ ਪੀਣਾ ਕਈ ਲੋਕਾਂ ਦੀ ਡਾਈਟ ਦਾ ਹਿੱਸਾ ਹੋ ਸਕਦਾ ਹੈ, ਪਰ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਇਸਦੇ ਫਾਇਦੇ ਨੁਕਸਾਨ ਕੀ ਹਨ। ਦੁੱਧ ਨਾ ਸਿਰਫ਼ ਸਰੀਰ ਨੂੰ ਮਜ਼ਬੂਤੀ ਦਿੰਦਾ ਹੈ, ਸਗੋਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਇਸੇ ਤੋਂ ਆਉਂਦੀ ਹੈ। ਹਾਲਾਂਕਿ, ਤੁਸੀਂ ਜੋ ਕੁਝ ਖਾ ਰਹੇ ਹੋ ਉਸ ਦੇ ਬਾਰੇ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ ਤਾਂ ਜੋ ਸਿਹਤ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਨਾ ਹੋ ਜਾਵੇ। ਖਾਣ ਦੀਆਂ ਅਜਿਹੀਆਂ ਕਈ ਹੈਲਦੀ ਚੀਜ਼ਾਂ ਹਨ ਜਿਸ ਤੋਂ ਪਹਿਲਾਂ ਜਾਂ ਬਾਅਦ ਵਿਚ ਕੁਝ ਚੀਜ਼ਾਂ ਦੇ ਸੇਵਨ ਨਾਲ ਤਬੀਅਤ ਵਿਗੜ ਵੀ ਸਕਦੀ ਹੈ।

ਇਨ੍ਹਾਂ ਵਿੱਚੋਂ ਇਕ ਦੁੱਧ ਵੀ ਹੈ ਜਿਸ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਦੁੱਧ ਵਿਚ ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ ਸਮੇਤ ਵਿਟਾਮਿਨ-ਏ, ਬੀ1, ਬੀ2, ਬੀ 12 ਤੇ ਡੀ ਮੌਜੂਦ ਹੁੰਦੇ ਹਨ। ਇਸ ਲਈ ਦੁੱਧ ਦੇ ਨਾਲ ਹਰ ਚੀਜ਼ ਦਾ ਸੇਵਨ ਨਹੀਂ ਕੀਤਾ ਜਾ ਸਕਦਾ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਖੱਟੇ ਫਲ਼ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਨੂੰ ਉਲਟੀਆਂ ਜਾਂ ਜੀਅ ਘਬਰਾਉਣ ਦੀ ਸ਼ਿਕਾਇਤ ਹੋ ਸਕਦੀ ਹੈ। ਧਿਆਨ ਰੱਖੋ ਅਜਿਹੇ ਫਲ਼ਾਂ ਦੇ ਸੇਵਨ ਤੋਂ ਬਾਅਦ ਹੀ ਦੁੱਧ ਪੀਓ।

ਜੇਕਰ ਤੁਸੀਂ ਮੂਲੀ, ਜਾਮੁਨ ਆਦਿ ਖਾ ਰਹੇ ਹੋ ਤਾਂ ਦੁੱਧ ਦਾ ਸੇਵਨ ਭੁੱਲ ਕੇ ਵੀ ਨਾ ਕਰਿਓ। ਅਜਿਹਾ ਕਰਨ ਨਾਲ ਤੁਹਾਨੂੰ ਚਮੜੀ ਸੰਬੰਧੀ ਰੋਗ ਘੇਰ ਸਕਦੇ ਹਨ। ਇਹੀ ਨਹੀਂ, ਇਸ ਤੋਂ ਇਲਾਵਾ ਚਿਹਰੇ ‘ਤੇ ਖਾਰਸ਼ ਹੋਣ ਨਾਲ ਚਿਹਰੇ ‘ਤੇ ਛੇਤੀ ਝੁਰੜੀਆਂ ਪੈਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ।

ਸਾਨੂੰ ਦੁੱਧ ਦੇ ਨਾਲ ਕੁਲੱਥੀ, ਨਿੰਬੂ, ਕਟਹਿਲ, ਕਰੇਲਾ ਜਾਂ ਫਿਰ ਲੂਣ ਦਾ ਕਦੀ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ। ਇਹ ਚੀਜ਼ਾਂ ਇਕੱਠੇ ਖਾਣ ਨਾਲ ਤੁਹਾਨੂੰ ਲਾਭ ਦੀ ਬਜਾਏ ਨੁਕਸਾਨ ਹੋਵੇਗਾ ਜਿਸ ਨਾਲ ਤੁਹਾਨੂੰ ਸਰੀਰਕ ਪਰੇਸ਼ਾਨੀ ਹੋ ਸਕਦੀ ਹੈ। ਇਹ ਚੀਜ਼ਾਂ ਇਕੱਠੇ ਖਾਣ ਨਾਲ ਚਮੜੀ ਦੇ ਰੋਗ ਜਿਵੇਂ ਦਾਦ, ਖਾਜ, ਖੁਜਲੀ, ਐਗਜ਼ੀਮਾ, ਸੋਰਾਇਸਿਸ ਆਦਿ ਦਾ ਖ਼ਤਰਾ ਵਧ ਸਕਦਾ ਹੈ।

ਇਸ ਤੋਂ ਇਲਾਵਾ ਦਹੀਂ, ਹੋਰ ਕੱਚੇ ਸਲਾਦ, ਸੁਹਾਂਜਣਾ, ਇਮਲੀ, ਖਰਬੂਜ਼ਾ, ਬੇਲਫਲ, ਨਾਰੀਅਲ, ਨਿੰਬੂ, ਕਰੌਂਦਾ, ਜਾਮੁਨ, ਅਨਾਰ, ਆਮਲਾ, ਗੁੜ, ਤਿਲਕੁੱਟ, ਉੜਦ, ਸੱਤੂ, ਤੇਲ ਆਦਿ ਖਾਣ ਤੋਂ ਵੀ ਬਚਣਾ ਚਾਹੀਦਾ ਹੈ।

ਦੁੱਧ ਅਤੇ ਦਹੀਂ ਦੀ ਤਸੀਰ ਠੰਢੀ ਹੁੰਦੀ ਹੈ। ਇਸ ਨੂੰ ਕਿਸੇ ਵੀ ਗਰਮ ਚੀਜ਼ ਨਾਲ ਨਹੀਂ ਲੈਣਾ ਚਾਹੀਦਾ। ਉੱਥੇ ਹੀ ਮੱਛੀ ਦੀ ਤਸੀਰ ਕਾਫੀ ਗਰਮ ਹੁੰਦੀ ਹੈ। ਇਸ ਲਈ ਇਸਨੂੰ ਦੁੱਧ ਜਾਂ ਫਿਰ ਦਹੀਆਂ ਦੇ ਨਾਲ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਗੈਸ, ਐਲਰਜੀ ਤੇ ਚਮੜੀ ਸੰਬੰਧੀ ਰੋਗ ਹੋ ਸਕਦੇ ਹਨ। ਦਹੀਂ ਤੇ ਦੁੱਧ ਤੋਂ ਇਲਾਵਾ ਸ਼ਹਿਦ ਨੂੰ ਵੀ ਗਰਮ ਤਸੀਰ ਵਾਲੀਆਂ ਚੀਜ਼ਾਂ ਦੇ ਨਾਲ ਨਹੀਂ ਖਾਣਾ ਚਾਹੀਦਾ।

Exit mobile version