The Khalas Tv Blog India ਭਾਜਪਾ ਨੂੰ ਚੰਦੇ ਵਿੱਚ ਮਿਲੀ ਇੰਨੀ ਰਕਮ ਕਿ ਪੜ੍ਹ ਕੇ ਉੱਡ ਜਾਣਗੇ ਹੋਸ਼
India

ਭਾਜਪਾ ਨੂੰ ਚੰਦੇ ਵਿੱਚ ਮਿਲੀ ਇੰਨੀ ਰਕਮ ਕਿ ਪੜ੍ਹ ਕੇ ਉੱਡ ਜਾਣਗੇ ਹੋਸ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਚੰਦੇ ਵਿੱਚ ਕਾਂਗਰਸ ਨਾਲੋਂ 5 ਗੁਣਾਂ ਜ਼ਿਆਦਾ ਸਿਆਸੀ ਚੰਦਾ ਮਿਲਿਆ ਹੈ।ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਲ 2019-20 ਦੌਰਾਨ ਭਾਜਪਾ ਨੂੰ ਕੰਪਨੀਆਂ ਅਤੇ ਲੋਕਾਂ ਤੋਂ 750 ਕਰੋੜ ਰੁਪਏ ‘ਦਾਨ’ ਵਿੱਚ ਮਿਲੇ ਹਨ।ਇਸ ਚੰਦੇ ਦੀ ਇਹ ਰਾਸ਼ੀ ਵਿਰੋਧੀ ਧਿਰ ਕਾਂਗਰਸ ਨੂੰ ਮਿਲੇ 139 ਕਰੋੜ ਤੋਂ ਕਰੀਬ ਪੰਜ ਗੁਣਾਂ ਜ਼ਿਆਦਾ ਹੈ।ਇਸੇ ਤਰ੍ਹਾਂ ਐੱਨਸੀਪੀ ਨੂੰ 59 ਕਰੋੜ, ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਅੱਠ ਕਰੋੜ, ਸੀਪੀਐੱਮ ਨੇ 19.6 ਕਰੋੜ ਅਤੇ ਸੀਪੀਆਈ ਨੇ 1.9 ਕਰੋੜ ਰੁਪਏ ਇਸੇ ਅਰਸੇ ਦੌਰਾਨ ਸਿਆਸੀ ਚੰਦੇ ਵਿੱਚੋਂ ਵਸੂਲ ਸਕੇ।

ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਦਾਨੀਆਂ ਵਿੱਚ ਪਰੂਡੈਂਟ ਇਲੈਕਟੋਰਲ ਟਰੱਸਟ (217.75 ਕਰੋੜ) ਜਨਕਲਿਆਣ ਇਲੈਕਟੋਰਲ ਟਰੱਸਟ (49.95 ਕਰੋੜ), ਜੂਪੀਟਰ ਕੈਪੀਟਲ (15 ਕਰੋੜ), ਆਟੀਸੀ ਐਂਡ ਆਈਟੀਸੀ ਦੀਆਂ ਸਹਾਇਕ ਕੰਪਨੀਆਂ ( 76 ਕਰੋੜ), ਲੋਧਾ ਡਿਵੈਲਪਰ (21 ਕਰੋੜ), ਗੁਲਮਰਗ ਰੀਟੇਲਰਸ (20 ਕਰੋੜ) ਅਤੇ ਬੀਜੀ ਸ਼ਿਰਕੇ ਕੰਸਟਰਕਸ਼ਨ ਟੈਕਨੌਲੋਜੀ (35 ਕਰੋੜ) ਸ਼ਾਮਲ ਹਨ।

Exit mobile version