‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਉੱਘੇ ਭਾਰਤੀ-ਅਮਰੀਕੀ ਸਿੱਖ ਨੇਤਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਨੇ ਅਮਰੀਕਾ ਵਿੱਚ ਪਹਿਲਾਂ ਨਾਲੋਂ ਵੱਧ ਵੰਡੀਆਂ ਪਾ ਦਿੱਤੀਆਂ ਹਨ। ਜਿਸ ਕਾਰਨ ਦੇਸ਼ ਨੂੰ ਕੌਮਾਂਤਰੀ ਪੱਧਰ ‘ਤੇ ਇੰਨਾ ਜ਼ਿਆਦਾ ਨੁਕਸਾਨ ਪੁੱਜਿਆ ਹੈ ਕਿ ਇਸ ਨੂੰ ਸੁਧਾਰਨ ਵਿੱਚ ਕਈਂ ਸਾਲ ਲੱਗ ਜਾਣਗੇ।
ਗੁਰਵਿੰਦਰ ਸਿੰਘ ਖਾਲਸਾ ਨੇ ਦੱਸਿਆ, “ਦੋਵਾਂ ਪਾਸਿਆਂ ਚਾਹੇ ਡੈਮੋਕ੍ਰੇਟ ਜਾਂ ਰਿਪਬਲਿਕਨ ਹੋਂਦ, ਲੋਕਤੰਤਰ ਉੱਤੇ ਕੰਮ ਚੱਲ ਰਿਹਾ ਹੈ, ਪਰ ਲੋਕ ਉਤਸ਼ਾਹਿਤ ਹਨ ਅਤੇ ਇਸ ਬਾਰੇ ਗੱਲ ਕਰਨਾ ਚਾਹੁੰਦੇ ਹਨ। ਤਿੰਨ ਨਵੰਬਰ ਨੂੰ ਹੋਏ ਰਾਸ਼ਟਰਪਤੀ ਚੋਣਾਂ ਦੇ ਇਤਿਹਾਸਕ ਨਤੀਜੇ ਦਰਸਾਉਂਦੇ ਹਨ ਕਿ ਦੋਵਾਂ ਪਾਸਿਆਂ ਦੇ ਲੋਕ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।” ਉਨ੍ਹਾਂ ਕਿਹਾ ਕਿ, “ਸਾਡਾ ਸਮਾਜ ਪਹਿਲਾਂ ਨਾਲੋਂ ਵਧੇਰੇ ਵੰਡਿਆ ਗਿਆ ਹੈ ਅਤੇ ਜਿੰਨਾ ਮੈਂ ਪਿਛਲੇ 25 ਸਾਲਾਂ ਵਿੱਚ ਅਮਰੀਕਾ ਵਿੱਚ ਰਹਿ ਕੇ ਦੇਖਿਆ ਹੈ, ਤਾਂ ਮੈਨੂੰ ਲਗਦਾ ਹੈ ਕਿ ਲੋਕ ਬਹੁਤ ਚਿੰਤਤ ਹਨ ਕਿ ਕੌਣ ਉਨ੍ਹਾਂ ਦੀ ਨੁਮਾਇੰਦਗੀ ਕਰੇਗਾ, ਖ਼ਾਸਕਰ ਵਿਸ਼ਵ ਪੱਧਰ ‘ਤੇ ਫੈਲੀ ਕੋਵਿਡ -19 ਮਹਾਂਮਾਰੀ ਦੇ ਸਮੇਂ ਪੱਗ ਬਾਰੇ ਟਰਾਂਸਪੋਰਟ ਸੁਰੱਖਿਆ ਪ੍ਰਸ਼ਾਸਨ ਦੀ ਨੀਤੀ ਨੂੰ ਬਦਲਣ ਦੇ ਉਨ੍ਹਾਂ ਦੇ ਯਤਨਾਂ ਸਦਕਾ ‘ਰੋਜ਼ਾ ਪਾਰਕਸ ਟ੍ਰੇਲਬਲੇਜ਼ਰ’ ਨਾਲ ਸਨਮਾਨਿਤ ਕੀਤੇ ਗਏ ਖਾਲਸਾ ਨੇ ਰਿਪਬਲੀਕਨ ਪਾਰਟੀ ਦੇ ਮੈਂਬਰ ਹੋਣ ਦੇ ਬਾਵਜੂਦ ਟਰੰਪ ਨੂੰ ਸਾਲ 2016 ਜਾਂ ਇਸ ਸਾਲ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੋਟ ਨਹੀਂ ਦਿੱਤੀ ਸੀ। ਉਨ੍ਹਾਂ ਕਿਹਾ, “ਮੈਨੂੰ ਨਹੀਂ ਲਗਦਾ ਕਿ ਉਹ ਨੈਤਿਕ ਤੌਰ ’ਤੇ ਰਾਸ਼ਟਰਪਤੀ ਬਣਨ ਦੇ ਯੋਗ ਹਨ।