The Khalas Tv Blog Punjab ਪੰਜਾਬ ‘ਚ ਕੱਲ੍ਹ ਤੋਂ ਡਾਕਟਰ ਕਰਨਗੇ ਹੜਤਾਲ!
Punjab

ਪੰਜਾਬ ‘ਚ ਕੱਲ੍ਹ ਤੋਂ ਡਾਕਟਰ ਕਰਨਗੇ ਹੜਤਾਲ!

ਬਿਊਰੋ ਰਿਪੋਰਟ –  ਪੰਜਾਬ ਵਿੱਚ ਕੱਲ੍ਹ ਤੋਂ ਡਾਕਟਰ ਹੜਤਾਲ (Doctor Strike) ਕਰਨ ਜਾ ਰਹੇ ਹਨ। ਇਸ ਕਾਰਨ ਸਿਹਤ ਸੇਵਾਵਾਂ ਠੱਪ ਹੋ ਜਾਣਗੀਆਂ। ਜੇਕਰ ਕੱਲ੍ਹ ਤੱਕ ਕੋਈ ਸਹਿਮਤੀ ਨਹੀਂ ਬਣੀ ਤਾਂ ਸੂਬੇ ਵਿੱਚ ਓਪੀਡੀ ਸਰਕਾਰੀ ਹਸਪਤਾਲ ਵਿੱਚ ਨਹੀਂ ਹੋਵੇਗੀ। ਪੰਜਾਬ ਸਰਕਾਰ ਵੱਲੋਂ ਇਕ ਪੱਤਰ ਜਾਰੀ ਕਰਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ, ਜਿਸ ਕਰਕੇ ਡਾਕਟਰ ਅਜੇ ਵੀ ਹੜਤਾਲ ਕਰਨ ‘ਤੇ ਅੜੇ ਹੋਏ ਹਨ। ਡਾਕਟਰਾਂ ਦੀ ਸੁਰੱਖਿਆ ਸਬੰਧੀ ਕਮੇਟੀ ਬਣਾਉਣ ਦਾ ਆਦੇਸ਼ ਵੀ ਦਿੱਤੇ ਗਏ ਸਨ।

ਪੰਜਾਬ ਸਰਕਾਰ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ ਉਸ ਤਹਿਤ ਹਸਪਤਾਲਾਂ ਵਿੱਚ ਸੁਰੱਖਿਆ ਅਤੇ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਕਮੇਟੀ ਬਣਾਉਣ ਦੀ ਗੱਲ ਕਹੀ ਹੈ। ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਡੀਸੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਲਈ ਕਿਹਾ ਹੈ। ਜਿਸ ਦਾ ਨਾਮ ਜ਼ਿਲ੍ਹਾ ਸਿਹਤ ਬੋਰਡ ਹੋਵੇਗਾ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਇਸ ਬੋਰਡ ਦੀ ਅਗਵਾਈ ਡੀਸੀ ਅਤੇ ਕਮਿਸ਼ਨਰ ਕਰਨਗੇ। ਜਿਸ ਵਿੱਚ ਪੁਲਿਸ ਕਮਿਸ਼ਨਰ ਜਾਂ ਐਸ.ਐਸ.ਪੀ., ਸਿਵਲ ਸਰਜਨ, ਪ੍ਰਿੰਸੀਪਲ ਮੈਡੀਕਲ ਕਾਲਜ, ਮੈਡੀਕਲ ਸੁਪਰਡੈਂਟ, ਪੰਜਾਬ ਮੈਡੀਕਲ ਐਸੋਸੀਏਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਕਾਨੂੰਨੀ ਸਲਾਹਕਾਰ ਅਤੇ ਮਾਹਿਰ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ  –   ਬਜਰੰਗ ਪੂਨੀਆ ਨੂੰ ਮਿਲੀ ਧਮਕੀ! ਜਾਂਚ ਸ਼ੁਰੂ

 

Exit mobile version