The Khalas Tv Blog Punjab ਡਾਕਟਰ ਨੂੰ ਆਇਆ ਮਿਠਾਈ ਦਾ ਡੱਬਾ ! ਜਦੋਂ ਖੋਲਿਆ ਤਾਂ ਪੈਰਾਂ ਦੇ ਹੇਠਾਂ ਤੋਂ ਜ਼ਮੀਨ ਖਿਸਕ ਗਈ !
Punjab

ਡਾਕਟਰ ਨੂੰ ਆਇਆ ਮਿਠਾਈ ਦਾ ਡੱਬਾ ! ਜਦੋਂ ਖੋਲਿਆ ਤਾਂ ਪੈਰਾਂ ਦੇ ਹੇਠਾਂ ਤੋਂ ਜ਼ਮੀਨ ਖਿਸਕ ਗਈ !

ਬਿਉਰੋ ਰਿਪੋਰਟ : ਫਰੀਦਕੋਟ ਵਿੱਚ ਫਿਰੌਤੀ ਮੰਗਣ ਦਾ ਇੱਕ ਅਜੀਬ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । 2 ਬਾਈਕ ਸਵਾਰ ਆਏ ਅਤੇ ਡਾਕਟਰ ਨੂੰ ਮਿਠਾਈ ਦਾ ਡੱਬਾ ਦੇ ਗਏ । ਜਦੋਂ ਡਾਕਟਰ ਨੇ ਉਸ ਨੂੰ ਖੋਲਿਆ ਤਾਂ ਧਮਕੀ ਭਰਿਆ ਹੋਇਆ ਪੱਤਰ ਰੱਖਿਆ ਸੀ । ਜਿਸ ਵਿੱਚ ਲਿਖਿਆ ਸੀ ਕਿ ਫਿਰੌਤੀ ਨਾ ਦੇਣ ‘ਤੇ ਜਾਨ ਤੋਂ ਮਾਰ ਦਿੱਤਾ ਜਾਵੇਗਾ । ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ।

ਬਦਮਾਸ਼ ਕਾਫੀ ਸ਼ਾਤਿਰ ਸਨ,ਉਨ੍ਹਾਂ ਨੂੰ ਪਤਾ ਸੀ ਕਿ ਡਾਕਟਰ ਕਿਸੇ ਆਮ ਆਦਮੀ ਨੂੰ ਅਸਾਨੀ ਨਾਲ ਨਹੀਂ ਮਿਲ ਦਾ ਹੈ । ਇਸੇ ਲਈ ਉਹ ਮਿਠਾਈ ਲੈਕੇ ਪਹੁੰਚੇ,ਜਿਸ ਨੂੰ ਵੇਖ ਕੇ ਸਟਾਫ ਨੇ ਉਸ ਨੂੰ ਰੋਕ ਦਿੱਤਾ । ਉਹ ਡਾਕਟਰ ਨੂੰ ਡਿੱਬਾ ਫੜਾ ਕੇ ਫਰਾਰ ਹੋ ਗਿਆ। ਇਤਲਾਹ ਮਿਲਦੇ ਹੀ ਪੁਲਿਸ ਨੇ ਫੌਰਨ ਐਕਸ਼ਨ ਲਿਆ ਅਤੇ ਰਸਤੇ ਤੋਂ ਹੀ ਕਝ ਸ਼ਕੀਆਂ ਨੂੰ ਹਿਰਾਸਤ ਵਿੱਚ ਲਿਆ । ਹਾਲਾਂਕਿ ਇਸ ਨੂੰ ਲੈਕੇ ਪੁਲਿਸ ਨੇ ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਪੁਲਿਸ ਨੇ CCTV ਕਬਜ਼ੇ ਵਿੱਚ ਲਿਆ

ਪੁਲਿਸ ਨੇ ਮੁਲਜ਼ਮ ਦੀ ਪਛਾਣ ਦੇ ਲਈ ਡਾਕਟਰਾਂ ਦੇ ਘਰ ਅਤੇ ਦੁਕਾਨ ‘ਤੇ ਲੱਗੇ CCTV ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ । ਜਿਸ ਦੇ ਅਧਾਰ ‘ਤੇ ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਕਾਮਯਾਬੀ ਮਿਲੀ । ਫਿਲਹਾਲ ਇਹ ਸਾਫ ਨਹੀਂ ਹੈ ਕਿ ਮੁਲਜ਼ਮ ਕਿਸੇ ਗੈਂਗਸਟਰ ਦੇ ਨਾਂ ‘ਤੇ ਫਿਰੌਤੀ ਮੰਗਣ ਦੇ ਲਈ ਪਹੁੰਚੇ ਸਨ ।

Exit mobile version