The Khalas Tv Blog Punjab ਚੰਨੀ ਨੇ ਸਰਕਾਰੀ ਕੰਮ ਦੀ ਨਿਗਰਾਨੀ ਲਈ ਮੰਤਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ
Punjab

ਚੰਨੀ ਨੇ ਸਰਕਾਰੀ ਕੰਮ ਦੀ ਨਿਗਰਾਨੀ ਲਈ ਮੰਤਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ

‘ਦ ਖ਼ਾਲਸ ਟੀਵੀ ਬਿਊਰੋ (ਪੁਨੀਤ ਕੌਰ):-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਕੰਮਕਾਜ ਦੀ ਨਿਗਰਾਨੀ ਲਈ ਮੰਤਰੀਆਂ ਨੂੰ ਜ਼ਿਲ੍ਹੇ ਅਲਾਟ ਕਰ ਦਿੱਤੇ ਹਨ। ਜਾਰੀ ਹੁਕਮਾਂ ਵਿੱਚ 9 ਮੰਤਰੀਆਂ ਨੂੰ ਇੱਕ-ਇੱਕ ਜ਼ਿਲ੍ਹਾ ਅਤੇ 7 ਨੂੰ ਦੋ-ਦੋ ਜ਼ਿਲ੍ਹੇ ਦਿੱਤੇ ਗਏ ਹਨ। ਕੈਬਨਿਟ ਮੰਤਰੀ ਰਜੀਆ ਸੁਲਾਤਾਨਾ ਨੂੰ ਹੁਕਮਾਂ ਤੋਂ ਬਾਹਰ ਰੱਖਿਆ ਗਿਆ ਹੈ। ਉਹ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ ਪਰ ਹਾਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਹੈ। ਸਰਕਾਰ ਨੇ ਹਰੇਕ ਮੰਤਰੀ ਨਾਲ ਇੱਕ-ਇੱਕ ਆਈਏਐੱਸ ਅਫ਼ਸਰ ਵੀ ਲਾਇਆ ਹੈ। ਪਰ ਇੱਕ ਅਫਸਰ ਕੋਲ ਇੱਕ ਹੀ ਜ਼ਿਲ੍ਹਾ ਹੋਵੇਗਾ।

ਕਿਹੜੇ ਮੰਤਰੀ ਨੂੰ ਕਿਹੜਾ ਜ਼ਿਲ੍ਹਾ ਹੋਇਆ ਅਲਾਟ

ਸੁਖਜਿੰਦਰ ਸਿੰਘ ਰੰਧਾਵਾ – ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ
ਓਮ ਪ੍ਰਕਾਸ ਸੋਨੀ – ਜਲੰਧਰ
ਬ੍ਰਹਮ ਮਹਿੰਦਰਾ – ਮੁਹਾਲੀ
ਮਨਪ੍ਰੀਤ ਸਿੰਘ ਬਾਦਲ – ਲੁਧਿਆਣਾ ਅਤੇ ਰੋਪੜ
ਤ੍ਰਿਪਤ ਰਜਿੰਦਰ ਸਿੰਘ ਬਾਜਵਾ – ਅੰਮ੍ਰਿਤਸਰ ਅਤੇ ਤਰਨਤਾਰਨ
ਅਰੁਣਾ ਚੌਧਰੀ – ਹੁਸ਼ਿਆਰਪੁਰ ਅਤੇ ਪਠਾਨਕੋਟ
ਸੁਖਬਿੰਦਰ ਸਿੰਘ ਸਰਕਾਰੀਆ – ਗੁਰਦਾਸਪੁਰ ਅਤੇ ਫਾਜ਼ਿਲਕਾ
ਰਾਣਾ ਗੁਰਜੀਤ ਸਿੰਘ – ਬਰਨਾਲਾ ਅਤੇ ਮੋਗਾ
ਵਿਜੈ ਇੰਦਰ ਸਿੰਗਲਾ – ਫਤਿਹਗੜ੍ਹ ਸਾਹਿਬ
ਭਾਰਤ ਭੂਸ਼ਣ ਆਸ਼ੂ – ਸੰਗਰੂਰ ਅਤੇ ਫਰੀਦਕੋਟ
ਰਣਦੀਪ ਸਿੰਘ ਨਾਭਾ – ਕਪੂਰਥਲਾ
ਰਾਜ ਕੁਮਾਰ ਵੇਰਕਾ – ਪਟਿਆਲਾ
ਸੰਗਤ ਸਿੰਘ ਗਿਲਜੀਆ – ਸ਼ਹੀਦ ਭਗਤ ਸਿੰਘ ਨਗਰ
ਪ੍ਰਗਟ ਸਿੰਘ – ਮਲੇਰਕੋਟਲਾ
ਰਾਜਾ ਅਮਰਿੰਦਰ ਸਿੰਘ ਵੜਿੰਗ – ਮਾਨਸਾ
ਗੁਰਕੀਰਤ ਸਿੰਘ ਕੋਟਲੀ – ਬਠਿੰਡਾ

Exit mobile version