‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਸਥਿਤ ਚਾਰਸੱਦਾ ਜਿਲ੍ਹੇ ਦੇ ਤਾਂਗੀ ਇਲਾਕੇ ਵਿਚ ਕੁਰਾਨ ਦੇ ਕਥਿਤ ਨਿਰਾਦਰ ਦੇ ਮਾਮਲੇ ਵਿਚ ਹਿੰਸਾ ਭੜਕ ਗਈ ਹੈ। ਵਿਰੋਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।ਗੁੱਸੇ ਵਿਚ ਆ ਕੇ ਲੋਕਾਂ ਨੇ ਥਾਣੇ ਉੱਤੇ ਹਮਲਾ ਕਰ ਦਿੱਤਾ ਹੈ ਤੇ ਅੱਗ ਲਾ ਦਿੱਤੀ ਹੈ।
ਜਹਾਂਗੀਰ ਖਾਨ ਥਾਣੇ ਦੇ ਐਸਐਚਓ ਬਹਰਾਮਮੰਦ ਸ਼ਾਹ ਦਾ ਕਹਿਣਾ ਹੈ ਕਿ ਇਲਾਕੇ ਵਿਚ ਇਹ ਅਫਵਾਹ ਚੱਲ ਰਹੀ ਸੀ ਕਿ ਕਿਸੇ ਨੇ ਕੁਰਾਨ ਦਾ ਅਪਮਾਨ ਕਰ ਦਿੱਤਾ ਹੈ। ਪੁਲਿਸ ਨੇ ਐਫਆਈਆਰ ਦਰਜ ਕਰਕੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਥਾਣੇ ਆ ਗਏ ਤੇ ਮੰਗ ਕੀਤੀ ਕਿ ਉਸ ਨੌਜਵਾਨ ਨੂੰ ਸਾਡੇ ਹਵਾਲੇ ਕਰ ਦਿਓ।ਇਸ ਮੰਗ ਨੂੰ ਲੈ ਕੇ ਪਹਿਲਾਂ ਭੀੜ ਨਾਰੇਬਾਜੀ ਕਰ ਰਹੀ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਥਾਣੇ ਉੱਤੇ ਹਮਲਾ ਕਰ ਦਿੱਤਾ।ਪੁਲਿਸ ਨੇ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਉੱਤੇ ਅਥਰੂ ਗੈਸ ਦੇ ਗੋਲੇ ਵੀ ਸੁੱਟਣੇ ਪਏ।ਇਸ ਮਾਮਲੇ ਵਿਚ ਕੁੱਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਵੀ ਸੁਰੱਖਿਆ ਪੁਖਤਾ ਕੀਤੀ ਗਈ ਹੈ।