The Khalas Tv Blog Punjab ਵੋਟਾਂ ਨੇੜੇ ਫੇਰ ਵਾਪਰੀ ਬੇਅ ਦਬੀ ਦੀ ਘਟਨਾ
Punjab

ਵੋਟਾਂ ਨੇੜੇ ਫੇਰ ਵਾਪਰੀ ਬੇਅ ਦਬੀ ਦੀ ਘਟਨਾ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਗੁਰਬਾਣੀ ਦੀ ਬੇ ਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਬਾਰ ਜਲੰਧਰ ਦੇ ਪਿੰਡ ਕੋਟ ਸਦੀਕ ਵਿੱਚ ਬੇਅ ਦਬੀ ਦਾ ਤਾਜਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕੋਟ ਸਦੀਕ ਦੀ ਨਹਿਰ ਦੇ ਕੰਢੇ ਕੋਲੋ ਗੁਟਕਾ ਸਾਹਿਬ ਦੇ ਪਵਿਤਰ ਅੰਗ ਮਿਲੇ ਹਨ। ਕੋਟ ਸਦੀਕ ਵਾਸੀਆਂ ਵੱਲੋਂ ਤਰੁੰਤ ਹੀ ਪੁਲਿਸ ਨੂੰ ਸੁਚਿਤ ਕੀਤਾ ਗਿਆ। ਪਿੰਡ ਦੇ ਲੋਕਾਂ ਨੇ  ਗੁਟਕਾ ਸਾਹਿਬ ਦੇ ਪਵਿਤਰ ਅੰਗਾਂ ਨੂੰ  ਉਥੋਂ ਚੁੱਕ ਕੇ ਵਾਪਸ  ਗੁਰਦੁਆਰਾ ਸਾਹਿਬ ਵਿਖੇ ਲਿਆਂਦੇ ਗਏ। ਕੋਟ ਸਦੀਕ ਵਿੱਚ ਬੇਅ ਦਬੀ ਅਤੇ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਗੁਰਦੁਆਰੇ ਦੇ ਵਿਚ ਸੰਗਤ ਦਾ ਕਹਿਣਾ ਹੈ ਕਿ ਜਿਸ ਵੀ ਵਿਅਕਤੀ ਵੱਲੋਂ ਇਹ ਘਿਨੌਣੀ ਹਰਕਤ ਕੀਤੀ ਗਈ ਹੈ ਪੁਲੀਸ ਉਸ ਦੇ ਖ਼ਿਲਾਫ਼ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕਰੇ ਅਤੇ ਪੁਲਿਸ ਇਸ ਮਾਮਲੇ ਦੀ ਸਖਤੀ ਨਾਲ ਜਾਂਚ ਕਰ ਰਹੀ ਹੈ।    

Exit mobile version