‘ਦ ਖ਼ਾਲਸ ਬਿਊਰੋ : ਬਰਗਾੜੀ ਬੇਅ ਦਬੀ ਕਾਂ ਡ ਨੂੰ ਲੈ ਕੇ ਐੱਸ.ਆਈ.ਟੀ. ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਪੋਰਟ ਸੌਂਪ ਦਿੱਤੀ, ਜਿਸ ਵਿੱਚ ਗੁਰਮੀਤ ਰਾਮ ਰਹੀਮ ਨੂੰ ਇਸ ਮਾਮਲੇ ਦਾ ਮੁੱਖ ਸਾਜ਼ਿ ਸ਼ ਕਰਤਾ ਦੱਸਿਆ ਗਿਆ ਹੈ। ਰਿਪੋਰਟ ਦੇ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਰਿਪੋਰਟ ਨੇ ਪਾਰਟੀ ਦੀ ਸਰਕਾਰ ਤੇ ਇਸ ਦੇ ਆਗੂਆਂ ਦੀ ਬੇਗੁਨਾਹੀ ਨੂੰ ਸਾਬਤ ਕਰ ਦਿੱਤਾ ਹੈ।
ਅਕਾਲੀ ਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਖਰਾਬ ਕਰਨ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੇਬੁਨਿਆਦ ਦੋ ਸ਼ ਮੜ੍ਹਣ ਲਈ ਕੋ ਝੀਆਂ ਸਾ ਜ਼ਿਸ਼ਾਂ, ਚਿੱਟੇ ਝੂਠ, ਚਾਲ ਬਾਜ਼ੀਆਂ ਭਰੇ ਪ੍ਰਚਾਰ ਤੰਤਰ ਸਣੇ ਸਰਕਾਰੀ ਮਸ਼ੀਨਰੀ ਦੀ ਖੁੱਲ੍ਹੀ ਦੁਰਵਰਤੋਂ ਕਰਦੇ ਹੋਏ ਦਿਨ-ਰਾਤ ਜੁਟੇ ਰਹੇ ਪਰ ਝੂਠ ਤੇ ਬਦਨੀਤੀ ਨਸ਼ਰ ਹੋਈ ਅਤੇ ਜਿੱਤ ਸਿਰਫ਼ ਸੱਚ ਦੀ ਹੋਈ।
ਅਕਾਲੀ ਦਲ ਨੇ ਇਹ ਵੀ ਕਿਹਾ ਕਿ ‘ਦੋ ਸਰਕਾਰਾਂ ਨੇ ਸਾਨੂੰ ਬਦਨਾਮ ਕਰਨ ਦੀ ਸਾ ਜਿਸ਼ ਕੀਤੀ’ ਤੇ ‘ਪ੍ਰਕਾਸ਼ ਸਿੰਘ ਬਾਦਲ ‘ਤੇ ਬੇਅਦਬੀ ਦੇ ਬੇਬੁਨਿਆਦ ਇਲ ਜ਼ਾਮ ਲਾਏ ਗਏ’।
ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਸਾਡੇ ‘ਤੇ ਬੇਅ ਦਬੀ ‘ਚ ਸ਼ਾਮਲ ਹੋਣ ਦੇ ਝੂਠੇ ਇਲ ਜ਼ਾਮ ਲਾਏ ਗਏ ਹਨ। ਅਕਾਲੀ ਦਲ ਨੇ ਕਿਹਾ ਕਿ ਬੇਅਦਬੀ ਮਾਮਲੇ ‘ਚ ਝੂਠ ਬੋਲ ਕੇ ਬੱਜਰ ਪਾਪ ਕੀਤਾ ਗਿਆ ਤੇ ਬੇਬੁਨਿਆਦ ਇਲ ਜ਼ਾਮਾਂ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਮੁਆਫੀ ਮੰਗਣੀ ਚੀਹੀਦੀ ਹੈ। ਸੀਐੱਮ ਮਾਨ ਨੂੰ SIT ਨੇ ਰਿਪੋਰਟ ਸੌਂਪੀ ਹੈ ।ਸੀਐੱਮ ਨੇ ਸਿੱਖ ਜਥੇਬੰਦੀਆਂ ਰਿਪੋਰਟ ਨੂੰ ਦਿੱਤੀ ਹੈ।
ਦੱਸ ਦੇਈਏ ਕਿ ਅਕਤੂਬਰ 2015 ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਇਸ ਤੋਂ ਬਾਅਦ 14 ਅਕਤੂਬਰ 2015 ਨੂੰ ਬਰਗਾੜੀ ਦੇ ਨਾਲ ਲੱਗਦੇ ਪਿੰਡ ਬਹਿਬਲ ਕਲਾਂ ਵਿੱਚ ਬੇਅ ਦਬੀ ਨੂੰ ਲੈ ਕੇ ਸਿੱਖ ਸੰਗਤ ਦੇ ਧਰ ਨੇ ਨੂੰ ਉਠਾਉਣ ਲਈ ਪੁਲਿਸ ਨੇ ਸਿੱਧੀ ਗੋ ਲੀ ਚਲਾ ਦਿੱਤੀ। ਗੋ ਲੀ ਬਾ ਰੀ ਵਿੱਚ ਦੋ ਸਿੱਖ ਨੌਜਵਾਨ ਸ਼ਹੀ ਦ ਹੋ ਗਏ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਘਟ ਨਾ ਨੂੰ ਦੁ ਸ਼ ਮ ਣੀ ਕਰਕੇ ਅੰਜਾਮ ਦਿੱਤਾ ਗਿਆ ਹੈ।
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿੱਚ ਬੇਅ ਦਬੀ ਦੇ ਤਿੰਨ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਆਪਣੀ ਅੰਤਿਮ ਰਿਪੋਰਟ ਵਿੱਚ ਸਾਰੀਆਂ ਘਟ ਨਾਵਾਂ ਲਈ ਸਿਰਸਾ ਸਥਿਤ ਡੇਰਾ ਸਾਧ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਿਪੋਰਟ ਵਿੱਚ ਡੇਰਾ ਸਾਧ ਰਾਮ ਰਹੀਮ ਨੂੰ ਮੁੱਖ ਸਾਜ਼ਿ ਸ਼ ਕਰਤਾ ਦੱਸਿਆ ਗਿਆ ਹੈ। ਮਾਮਲੇ ਵਿੱਚ ਡੇਰਾ ਸਾਧ ਤੋਂ ਇਲਾਵਾ ਫਰਾਰ ਡੇਰੇ ਦੇ ਤਿੰਨ ਪੈਰੋਕਾਰ ਵੀ ਨਾਮਜ਼ਦ ਹਨ। ਇਹ ਰਿਪੋਰਟ ਸ਼ਨੀਵਾਰ ਨੂੰ ਜਨਤਕ ਕੀਤੀ ਗਈ।