The Khalas Tv Blog India ਭਾਰਤ-ਚੀਨ ਵਿਚਕਾਰ 26 ਅਕਤੂਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ, 5 ਸਾਲਾਂ ਬਾਅਦ ਸੇਵਾ ਬਹਾਲ
India International

ਭਾਰਤ-ਚੀਨ ਵਿਚਕਾਰ 26 ਅਕਤੂਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ, 5 ਸਾਲਾਂ ਬਾਅਦ ਸੇਵਾ ਬਹਾਲ

ਬਿਊਰੋ ਰਿਪੋਰਟ (2 ਅਕਤੂਬਰ, 2025): ਭਾਰਤ ਅਤੇ ਚੀਨ ਵਿਚਕਾਰ ਲਗਭਗ 5 ਸਾਲਾਂ ਬਾਅਦ ਸਿੱਧੀਆਂ ਉਡਾਣਾਂ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਹਨ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਪ੍ਰੈਸ ਰਿਲੀਜ਼ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਐਲਾਨ ਤੋਂ ਕੁਝ ਹੀ ਸਮੇਂ ਬਾਅਦ ਏਅਰਲਾਈਨ ਇੰਡੀਗੋ ਨੇ ਦੱਸਿਆ ਕਿ 26 ਅਕਤੂਬਰ ਤੋਂ ਦੋਨਾਂ ਦੇਸ਼ਾਂ ਵਿਚਕਾਰ ਨਾਨ-ਸਟਾਪ ਉਡਾਣਾਂ ਚਲਾਈਆਂ ਜਾਣਗੀਆਂ। ਪਹਿਲੀ ਉਡਾਣ ਕੋਲਕਾਤਾ ਤੋਂ ਚੀਨ ਦੇ ਗੁਆਂਗਝੂ ਲਈ ਉਡੇਗੀ। ਇੰਡੀਗੋ ਨੇ ਕਿਹਾ ਕਿ ਜਲਦੀ ਹੀ ਦਿੱਲੀ ਤੋਂ ਗੁਆਂਗਝੂ ਲਈ ਵੀ ਸਿੱਧੀ ਉਡਾਣ ਸ਼ੁਰੂ ਕੀਤੀ Direct flights between India and China to resume from October 26 after 5 years suspensionਜਾਵੇਗੀ। ਇਸ ਸੇਵਾ ਲਈ ਏਅਰਬਸ A320neo ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ।

ਭਾਰਤ-ਚੀਨ ਵਿਚਕਾਰ 2020 ਵਿੱਚ ਕੋਵਿਡ-19 ਮਹਾਮਾਰੀ ਕਾਰਨ ਇਹ ਸੇਵਾ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਗਲਵਾਨ ਘਾਟੀ ਵਿਚਕਾਰ ਟਕਰਾਅ ਕਾਰਨ ਦੋਨਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਰਹੇ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਕਦਮ ਭਾਰਤ-ਚੀਨ ਸੰਬੰਧਾਂ ਨੂੰ ਹੌਲੀ-ਹੌਲੀ ਸਧਾਰਨ ਕਰਨ ਵੱਲ ਇੱਕ ਵੱਡਾ ਉਪਰਾਲਾ ਹੈ। ਉਡਾਣਾਂ ਸਰਦੀਆਂ ਦੇ ਮੌਸਮ ਦੇ ਸ਼ਡਿਊਲ ਅਨੁਸਾਰ ਚਲਨਗੀਆਂ, ਹਾਲਾਂਕਿ ਇਹ ਦੋਵਾਂ ਦੇਸ਼ਾਂ ਦੀਆਂ ਏਅਰਲਾਈਨਾਂ ਦੀ ਤਿਆਰੀ ਅਤੇ ਨਿਯਮਾਂ ਦੀ ਪਾਲਣਾ ’ਤੇ ਨਿਰਭਰ ਕਰੇਗਾ।

Exit mobile version