The Khalas Tv Blog Punjab ਅਕਾਲੀ ਦਲ ਛੱਡ ਚੁੱਕੇ ਡਿੰਪੀ ਢਿੱਲੋਂ ਅੱਜ AAP ਵਿੱਚ ਹੋਣਗੇ ਸ਼ਾਮਲ
Punjab

ਅਕਾਲੀ ਦਲ ਛੱਡ ਚੁੱਕੇ ਡਿੰਪੀ ਢਿੱਲੋਂ ਅੱਜ AAP ਵਿੱਚ ਹੋਣਗੇ ਸ਼ਾਮਲ

ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਛੱਡ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ। ਡਿੰਪੀ ਢਿੱਲੋਂ ਸੁਖਬੀਰ ਬਾਦਲ ਦੇ ਕਾਫੀ ਕਰੀਬ ਸਨ ਤੇ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਵੀ ਸਨ। ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਖਿਲਾਫ ਅਕਾਲੀ ਦਲ ਦੀ ਤਰਫੋਂ ਦੋ ਵਾਰ ਚੋਣ ਵੀ ਲੜ ਚੁੱਕੇ ਹਨ।

ਕੁਝ ਦਿਨ ਪਹਿਲਾਂ ਗਿੱਦੜਬਾਹਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਹਲਕੇ ਵਿੱਚ ਸਮਾਗਮ ਰੱਖਿਆ ਗਿਆ ਸੀ। ਪਰ ਇਸ ਦੌਰਾਨ ਡਿੰਪੀ ਢਿੱਲੋਂ ਨੂੰ ਉਮੀਦਵਾਰ ਨਹੀਂ ਐਲਾਨਿਆ ਗਿਆ। ਇਸ ਕਾਰਨ ਉਹ ਪਾਰਟੀ ਤੋਂ ਨਾਰਾਜ਼ ਸਨ। ਜਿਸ ਕਰਕੇ ਉਨ੍ਹਾਂ ਪਾਰਟੀ ਹੀ ਛੱਡ ਦਿੱਤੀ ਅਤੇ ਅਕਾਲੀਆਂ ਦੀ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

Exit mobile version