The Khalas Tv Blog India ਦਿਲਜੀਤ ਦੁਸਾਂਝ ਜਿੰਮੀ ਫੈਸ਼ਨ ਸ਼ੋਅ ‘ਚ ਆਏਗਾ ਨਜ਼ਰ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ
India Punjab

ਦਿਲਜੀਤ ਦੁਸਾਂਝ ਜਿੰਮੀ ਫੈਸ਼ਨ ਸ਼ੋਅ ‘ਚ ਆਏਗਾ ਨਜ਼ਰ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ

ਦਿਲਜੀਤ ਦੁਸਾਂਝ (Daljit Dosanjh) ਵੱਲੋਂ ਲਗਾਤਾਰ ਕਾਮਯਾਬੀ ਦੀਆਂ ਪੁਲਾਘਾਂ ਪੁੱਟੀਆਂ ਜਾ ਰਹੀਆਂ ਹਨ। ਦਿਲਜੀਤ ਪਹਿਲਾਂ ਵੀ ਆਪਣੇ ਮਿਹਨਤ ਨਾਲ ਅਮਰਿਕਾ ਵਿਖੇ ਆਪਣਾ ਪ੍ਰਦਰਸ਼ਨ ਕਰ ਚੁੱਕਾ ਹੈ ਅਤੇ ਹੁਣ ਉਹ ਜਿੰਮੀ ਫੈਸ਼ਨ ਸ਼ੋਅ ‘ਚ ਨਜ਼ਰ ਆਏਗਾ। ਦਿਲਜੀਤ ਵੱਲੋਂ ਇਸ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆਂ ਰਾਹੀਂ ਦਿੱਤੀ ਗਈ ਹੈ। ਦਿਲਜੀਤ ਦੁਸਾਂਝ ਜਿੰਮੀ ਫੈਲੋਨ ਦੇ ‘ਦਿ ਟੂਨਾਈਟ ਸ਼ੋਅ’ ਵਿੱਚ ਪੇਸ਼ਕਾਰੀ ਕਰੇਗਾ। ਦਿਲਜੀਤ ਨੇ ‘ਦਿ ਟੂ ਨਾਈਟ ਸ਼ੋਅ’ ‘ਤੇ ਇਸ ਹਫ਼ਤੇ ਦੇ ਮਹਿਮਾਨਾਂ ਦਾ ਇੱਕ ਸਕ੍ਰੀਨਸ਼ੌਟ ਸਾਂਝਾ ਇਸ ਦੀ ਜਾਣਕਾਰੀ ਦਿੱਤੀ ਹੈ।

ਦੱਸ ਦੇਈਏ ਕਿ ਦਿਲਜੀਤ ਵੱਲੋਂ ਪਹਿਲਾਂ ਵੀ ਅਮਰਿਕਾ ਦੇ ਕੋਚੇਲਾ ਵਿੱਚ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ। ਉਹ ਕੋਚੇਲਾ ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾਂ ਪੰਜਾਬੀ ਗਾਇਕ ਹੈ। ਇਸ ਤੋਂ ਪਹਿਲਾਂ ਵੀ ਦਿਲਜੀਤ ਵੱਲੋਂ ਕਈ ਸੁਪਰਹਿੱਟ ਫਿਲਮਾਂ ਅਤੇ ਗਾਣੇ ਗਾਏ ਜਾ ਚੁੱਕੇ ਹਨ, ਜਿਸ ਨਾਲ ਉਸ ਨੇ ਆਪਣੀ ਅੰਤਰ-ਰਾਸਟਰੀ ਪਹਿਚਾਣ ਬਣਾਈ ਹੈ। ਦਿਲਜੀਤ ਵੱਲੋਂ ਪੰਜਾਬੀ ਸਮੇਤ ਕਈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ – ਇਸ ਵਾਰ ਪਰਾਲੀ ਸਾੜਨ ਨੂੰ ਲੈ ਕੇਂਦਰ ਸਖ਼ਤ! ਦਿੱਲੀ ’ਚ ਮੀਟਿੰਗ, ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਗ ਲਈ ਰਿਪੋਰਟ

 

Exit mobile version