ਬਿਉਰੋ ਰਿਪੋਰਟ – ਪੰਜਾਬੀ ਫਿਲਮਾਂ ਦੀ ਸੁਪਰਹਿੱਟ ਜੋੜੀ ਦਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨੇ ਇਕ ਵਾਰ ਮੁੜ ਤੋਂ ਸਿਲਵਰ ਸਕ੍ਰੀਨ ‘ਤੇ ਆਪਣਾ ਜਾਦੂ ਵਿਖਾਇਆ ਹੈ । ਪਿਛਲੇ ਮਹੀਨੇ 27 ਜੂਨ ਨੂੰ ਰਿਲੀਜ਼ ਹੋਈ ਫਿਲਮ ਜੱਟ ਐਂਡ ਜੂਲੀਅਟ -3 ਹੁਣ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ । 100 ਕਰੋੜ ਕਮਾਉਣ ਵਾਲੀ ਇਹ ਦੂਜੀ ਪੰਜਾਬੀ ਫਿਲਮ ਬਣ ਗਈ ਹੈ । ਇਸ ਤੋਂ ਪਹਿਲਾਂ ਇਸੇ ਸਾਲ ਰਿਲੀਜ਼ ਹੋਈ ਗਿੱਪੀ ਗਿੱਲ ਅਤੇ ਸੋਨਮ ਬਾਜਵਾ ਸਟਾਰਰ ‘ਕੈਰੀ ਆਨ ਜੱਟਾ-3’ ਨੇ 103 ਕਰੋੜ ਕਮਾਏ ਸਨ । 20 ਦਿਨਾਂ ਦੇ ਅੰਦਰ ਦਲਜੀਤ ਅਤੇ ਨੀਰੂ ਦੀ ਫਿਲਮ ਨੇ 100 ਕਰੋੜ ਕਮਾਏ ਹਨ ਅਤੇ ਹੁਣ ਵੀ ਇਹ ਚੰਗਾ ਬਿਜਨੈਸ ਕਰ ਰਹੀ ਹੈ ਅਤੇ ਉਮੀਦ ਹੈ ਕਿ ਇਹ ਕੈਰੀ ਆਨ ਜੱਟਾ-3 ਦੇ ਰਿਕਾਰਡ ਨੂੰ ਕੁਝ ਹੀ ਦਿਨਾਂ ਦੇ ਅੰਦਰ ਤੋੜ ਦੇਵੇਗੀ ।
ਫ਼ਿਲਮ ਦੇ ਡਾਇਰੈਕਟਰ ‘ਕਿਸਮਤ’ ਫੇਮ ਜਗਦੀਪ ਸਿੱਧੂ ਹਨ । ਅਦਾਕਾਰ ਨੀਰੂ ਬਾਜਵਾ ਨੇ ਆਪਣੇ ਇੰਸਟਰਾਗਰਾਮ ਪੇਜ ‘ਤੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿੰਨਾਂ ਦੀ ਬਦੌਲਤ ਫਿਲਮ ਨੂੰ ਸਫਲਤਾ ਮਿਲੀ ਹੈ ।
ਪੰਜਾਬੀ ਫਿਲਮ ਸਨਅਤ ਲਈ ‘ਕੈਰੀ ਆਨ ਜੱਟਾ-3’ ਅਤੇ ‘ਜੱਟ ਐਂਡ ਜੂਲੀਅਟ -3’ ਦੀ ਜ਼ਬਰਦਸਤ ਸਫ਼ਲਤਾ ਚੰਗਾ ਸੁਨੇਹਾ ਲੈਕੇ ਆਈ ਹੈ । ਦੋਵਾਂ ਫਿਲਮਾਂ ਦੀ ਸਫਲਤਾਂ ਪਿੱਛੇ ਖਾਸ ਗੱਲ ਇਹ ਹੈ ਕਿ ਦੋਵਾਂ ਫਿਲਮਾਂ ਸੀਕਵਲ ਹਨ । ਪਹਿਲੀ ਦੋਵੇ ਫਿਲਮਾਂ ਦੀ ਚੰਗੀ ਕਹਾਣੀ ਦੀ ਵਜ੍ਹਾ ਕਰਕੇ ਫਿਲਮ ਦੇ ਤੀਜੇ ਸੀਕਵਲ ਨੂੰ ਚੰਗੀ ਓਪਨਿੰਗ ਮਿਲੀ ਸੀ ।
‘ਜੱਟ ਐਂਡ ਜੂਲੀਅਟ -3’ ਨੇ ਪਹਿਲੇ ਦਿਨ ਦੇਸ਼-ਵਿਦੇਸ਼ ‘ਚੋਂ 10.76 ਕਰੋੜ, ਦੂਜੇ ਦਿਨ 11.65 ਕਰੋੜ, ਤੀਜੇ ਦਿਨ 12.50 ਕਰੋੜ, ਚੌਥੇ ਦਿਨ 14.15, ਪੰਜਵੇਂ ਦਿਨ 6.75 ਕਰੋੜ, ਛੇਵੇਂ ਦਿਨ 6.07 ਕਰੋੜ, ਸੱਤਵੇਂ ਦਿਨ 4.20 ਕਰੋੜ, ਅੱਠਵੇਂ 3.53, ਨੌਵੇਂ 3.81 ਕਰੋੜ ਕਮਾਏ ਸਨ । 10ਵੇਂ ਦਿਨ ਫਿਲਮ ਦਾ ਕਲੈਕਸ਼ਨ 78.92 ਕਰੋੜ ਹੋਇਆ। ਇਸ ਤੋਂ ਬਾਅਦ ਫਿਲਮ ਦੀ ਕਲੈਕਸ਼ਨ ਸਲੋ ਹੋ ਗਈ ਅਤੇ 19ਵੇਂ ਦਿਨ 100 ਕਰੋੜ ਤੱਕ ਪਹੁੰਚੀ ।