The Khalas Tv Blog India ਦਿਲਜੀਤ ਨੇ ਨਵੇਂ ਗਾਣੇ ਦੇ ਜ਼ਰੀਏ ਕਈ ਸਰਕਾਰਾਂ ਨੂੰ ਦਿੱਤਾ ਤਗੜਾ ਜਵਾਬ ! ਕਿਹਾ ‘ਟੈਨਸ਼ਨ’ ਨਹੀਂ ਲੈਣੀ
India Manoranjan Punjab

ਦਿਲਜੀਤ ਨੇ ਨਵੇਂ ਗਾਣੇ ਦੇ ਜ਼ਰੀਏ ਕਈ ਸਰਕਾਰਾਂ ਨੂੰ ਦਿੱਤਾ ਤਗੜਾ ਜਵਾਬ ! ਕਿਹਾ ‘ਟੈਨਸ਼ਨ’ ਨਹੀਂ ਲੈਣੀ

ਬਿਉਰੋ ਰਿਪੋਰਟ – ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕੁਝ ਮਹੀਨਿਆਂ ਤੋਂ ਆਪਣੇ ਕਾਂਸਰਟ ਦਿਲ-ਲੁਮਿਨਾਟੀ ਦੇ ਲਈ ਸੁਰੱਖਿਆ ਵਿੱਚ ਸਨ । ਇਸ ਦੌਰਾਨ ਉਨ੍ਹਾਂ ਨੂੰ ਕਦੇ ਦਿੱਲੀ ਕਦੇ ਚੰਡੀਗੜ੍ਹ ਅਤੇ ਕਦੇ ਤੇਲੰਗਾਨਾ ਵਿੱਚ ਸ਼ੋਅ ਦੇ ਦੌਰਾਨ ਨੋਟਿਸ ਮਿਲੇ । ਇੰਨਾਂ ਹੀ ਨਹੀਂ ਚੰਡੀਗੜ੍ਹ ਵਿੱਚ ਤਾਂ ਮਹਿਲਾ ਚਾਈਲਡ ਕੇਅਰ ਕਮਿਸ਼ਨ ਦੇ ਵੱਲੋਂ ਨੋਟਿਸ ਭੇਜੇ ਗਏ ਪਰ ਦਿਲਜੀਤ ਨੇ ਸਾਰਿਆਂ ਦਾ ਜਵਾਬ ਆਪਣੇ ਨਵੇਂ ਗਾਣੇ ‘ਟੈਨਸ਼ਨ’ ਵਿੱਚ ਦਿੱਤਾ ਹੈ ।

ਦਿਲਜੀਤ ਦੋਸਾਂਝ ਦਾ ਨਵਾਂ ਗੀਤ ਟੈਨਸ਼ਨ ਯੂ-ਟਿਊਬ ‘ਤੇ ਰਿਲੀਜ ਹੋਇਆ ਹੈ ਜਿਸ ਦੀ ਸ਼ੁਰੂਆਤ ਪੰਜਾਬ ਦੇ ਪਿੰਡ ਵਿੱਚ ਲੱਗੀ ਸੱਤ ਤੋਂ ਹੁੰਦਾ ਹੈ । ਜਿੱਥੇ ਬਜ਼ੁਰਗ ਰੇਡੀਓ ਸੁਣ ਰਹੇ ਸੀ,ਰੇਡੀਓ ਵਿੱਚ ਖ਼ਬਰ ਚੱਲ ਰਹੀ ਸੀ ਕਿ ਜਿਵੇਂ ਹਾਲਾਤ ਬਣੇ ਹੋਏ ਹਨ ਦਿਲਜੀਤ ਦੋਸਾਂਝ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ । ਉਨ੍ਹਾਂ ਨੂੰ ਕਮਿਸ਼ਨ ਨੇ ਨੋਟਿਸ ਭੇਜ ਦਿੱਤਾ ਹੈ । ਦਿਲਜੀਤ ਦੋਸਾਂਜ ਦੇ ਲਈ ਇਹ ਟੈਨਸ਼ਨ ਦਾ ਮਾਹੌਲ ਸੀ । ਇੱਕ ਬਜ਼ੁਰਗ ਕਹਿੰਦਾ ਹੈ ਦੱਸੋਂ ਜੱਟ ਤੇ ਝੋਟੇ ਨੂੰ ਕਿਸ ਤੋਂ ਡਰ ਹੈ, ਇਸ ਤੋਂ ਬਾਅਦ ਗੀਤ ਦੇ ਬੋਲ ਸ਼ੁਰੂ ਹੁੰਦੇ ਹਨ ਟੈਨਸ਼ਨ ਮਿਤਰਾਂ ਨੂੰ ਹੈ ਨੀਂਅ,ਜੱਟ ਝੋਟਾ,ਪੈਗ ਮੋਟਾ,ਜੇ ਦੱਸ ਲਗਾਨਾ ਤਾਂ ਦੱਸ ਦੇਵੀ ।

ਦਿਲਜੀਤ ਦੋਸਾਂਝ ਆਪਣੇ ਦਿਲ ਲੁਮਿਨਾਟੀ ਟੂਰ ਦੇ ਦੌਰਾਨ ਚਰਚਾ ਵਿੱਚ ਰਹੇ । ਪਹਿਲਾਂ ਉਨ੍ਹਾਂ ‘ਤੇ ਟਿਕਟਾਂ ਦੀ ਕਾਲਾਬਜ਼ਾਰੀ ਦਾ ਇਲਜ਼ਾਮ ਸੀ । ਇਸ ਦੇ ਬਾਅਦ ਉਨ੍ਹਾਂ ਨੂੰ ਸ਼ਰਾਬ ਦਾ ਪ੍ਰਚਾਰ ਕਰਨ ਲਈ ਨੋਟਿਸ ਦਿੱਤਾ ਗਿਆ ਸੀ ।

Exit mobile version