18 ਸਾਲ ਵਿੱਚ ਕੇਂਦਰ ਮੁਤਾਬਿਕ 1,805 ਕਿਸਾਨਾਂ ਨੇ ਕੀਤਾ ਸੁ ਸਾਈਡ
‘ਦ ਖ਼ਾਲਸ ਬਿਊਰੋ :- ਜ਼ਮੀਨੀ ਪੱਧਰ ‘ਤੇ ਕਿਸਾਨਾਂ ਦੀ ਮਾਲੀ ਹਾਲਤ ਚੰਗੀ ਨਹੀਂ ਹੈ। ਆਮਦਨ ਤੋਂ ਵੱਧ ਲਾਗਤ ਜ਼ਿਆਦਾ ਹੈ, ਜਿਸ ਦੀ ਵਜ੍ਹਾ ਕਰਕੇ ਕਿਸਾਨ ਕਰਜ਼ਈ ਹੁੰਦਾ ਜਾ ਰਿਹਾ ਹੈ। ਹਾਲਾਂਕਿ, ਕਿਸਾਨੀ ਦੀ ਇਸ ਮਾੜੀ ਹਾਲਤ ਦੇ ਪਿੱਛੇ ਹੋਰ ਵੀ ਕਈ ਕਾਰਨ ਹਨ ਪਰ ਇਸ ਸਭ ਦਾ ਸਿੱਟਾ ਰੋਜ਼ਾਨਾ ਵੱਧ ਰਹੀਆਂ ਕਿਸਾਨਾਂ ਦੀਆਂ ਖੁਦ ਕੁਸ਼ੀਆਂ ਹਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰਕਾਰ ਕਿਸਾਨ ਪੱਖੀ ਕੋਈ ਪਾਲਿਸੀ ਲੈ ਕੇ ਆਉਣ ਪਰ ਵੇਖਣ ਨੂੰ ਇਹ ਮਿਲ ਰਿਹਾ ਹੈ ਕਿ ਕਿਸਾਨਾਂ ਦੀਆਂ ਖੁਦ ਕੁਸ਼ੀਆਂ ਦੇ ਅੰਕੜਿਆਂ ਨੂੰ ਲੈ ਕੇ ਬਾਜ਼ੀਗਰੀ ਦਾ ਖੇਡ ਸ਼ੁਰੂ ਹੋ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਲੋਕ ਸਭਾ ਵਿੱਚ ਕਿਸਾਨਾਂ ਦੀ ਖੁ ਦਕੁਸ਼ੀ ਦਾ ਜਿਹੜਾ ਅੰਕੜਾ ਪੇਸ਼ ਕੀਤਾ ਹੈ, ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 8 ਗੁਣਾਂ ਘੱਟ ਹੈ।
ਕਿਸਾਨਾਂ ਦੀ ਖੁਦ ਕੁਸ਼ੀ ‘ਤੇ ਕੇਂਦਰ ਦਾ ਜਵਾਬ
ਪੰਜਾਬ ਵਿੱਚ ਕਿਸਾਨਾਂ ਦੀ ਖੁਦ ਕੁਸ਼ੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਅੰਕੜਾ PAU ਯਾਨਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬਿਲਕੁਲ ਵੱਖ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਲੋਕ ਸਭਾ ਵਿੱਚ ਦੱਸਿਆ ਹੈ ਕਿ ਸਾਲ 2000 ਤੋਂ ਲੈ ਕੇ 2018 ਤੱਕ ਪੰਜਾਬ ਵਿੱਚ 1 ਹਜ਼ਾਰ 805 ਕਿਸਾਨਾਂ ਨੇ ਖੁ ਦਕੁਸ਼ੀ ਕੀਤੀ ਹੈ। ਇਸ ਦੇ ਲਈ ਖੇਤੀਬਾੜੀ ਮੰਤਰੀ ਨੇ ਨੈਸ਼ਨਲ ਕਰਾਇਮ ਬਿਊਰੋ ਯਾਨਿ NCRB ਦਾ ਹਵਾਲਾ ਦਿੱਤਾ ਹੈ ਜਦਕਿ PAU ਦੀ ਰਿਪੋਰਟ ਮੁਤਾਬਿਕ ਇਨ੍ਹਾਂ 18 ਸਾਲਾਂ ਵਿੱਚ 9,291 ਕਿਸਾਨਾਂ ਨੇ ਖੁ ਦਕੁਸ਼ੀ ਕੀਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਖੁਦ ਕੁਸ਼ੀ ਵਿੱਚ ਸਭ ਤੋਂ ਅੱਗੇ ਸੀ। ਇੱਥੇ 2,506 ਕਿਸਾਨਾਂ ਨੇ ਖੁ ਦਕੁਸ਼ੀ ਕੀਤੀ। ਮਹਾਰਾਸ਼ਟਰਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੁਨੇਸ਼ ਨਰਾਇਣ ਨੇ PAU ਵੱਲੋਂ ਕਿਸਾਨਾਂ ਦੀ ਖੁ ਦਕੁਸ਼ੀ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਤੋਂ ਸਵਾਲ ਪੁੱਛਿਆ ਸੀ। ਹਾਲਾਂਕਿ PAU ਨੇ ਆਪਣੀ ਸਟੱਡੀ ਵਿੱਚ ਪੰਜਾਬ ਦੇ 6 ਜ਼ਿਲ੍ਹੇ ਸੰਗਰੂਰ,ਬਠਿੰਡਾ,ਮੋਗਾ, ਲੁਧਿਆਣਾ, ਮਾਨਸਾ ਅਤੇ ਬਰਨਾਲਾ ਨੂੰ ਹੀ ਸ਼ਾਮਲ ਕੀਤਾ ਸੀ ਜਦਕਿ ਮਾਝਾ ਅਤੇ ਦੋਆਬਾ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ ਸੀ। PAU ਦੀ ਰਿਪੋਰਟ ਮੁਤਾਬਿਕ ਸੰਗਰੂਰ ਵਿੱਚ 2,506 ਕਿਸਾਨਾਂ ਨੇ ਖੁਦ ਕੁਸ਼ੀ ਕੀਤੀ ਜਦਕਿ ਦੂਜੇ ਨੰਬਰ ‘ਤੇ ਬਠਿੰਡਾ ਰਿਹਾ ਜਿੱਥੇ 1,956 ਕਿਸਾਨਾਂ ਵੱਲੋਂ ਖੁਦ ਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ।
ਖੁਦ ਕੁਸ਼ੀ ਦੀ ਵਜ੍ਹਾ
ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਦੀ ਖੁਦ ਕੁਸ਼ੀ ਦੇ ਅੰਕੜੇ ਲੁਕਾ ਰਹੀ ਹੈ ਤਾਂਕਿ ਖੇਤੀਬਾੜੀ ਦੀ ਹਾਲਤ ਦਾ ਸਹੀ ਅੰਦਾਜ਼ਾ ਨਾ ਲੱਗ ਸਕੇ। ਇਸ ਤੋਂ ਇਲਾਵਾ ਨੌਜਵਾਨਾਂ ਵਿੱਚ ਨਿ ਰਾਸ਼ਾ ਵੀ ਵੱਧ ਗਈ ਹੈ। ਇਸੇ ਕਰਕੇ ਖੁ ਦਕੁਸ਼ੀਆਂ ਕਰਕੇ ਮ ਰਨ ਵਾਲੇ ਕਿਸਾਨਾਂ ਵਿੱਚੋਂ 75% ਨੌਜਵਾਨ 35 ਸਾਲ ਤੋਂ ਘੱਟ ਉਮਰ ਦੇ ਹਨ। ਕਿਸਾਨਾਂ ਦੇ ਕਰਜ਼ਈ ਹੋਣ ਪਿੱਛੇ ਸਮਾਜਿਕ ਕੰਮਾਂ ‘ਤੇ ਬੇਹਿਸਾਬ ਪੈਸੇ ਦੇ ਖਰਚ ਨੂੰ ਵੀ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਇਸੇ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇਸ ਨਾਅਰੇ ‘ਤੇ ਜ਼ੋਰ ਦਿੱਤਾ ਸੀ ‘ਸਾਦੇ ਵਿਆਹ ਸਾਦਾ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’।