The Khalas Tv Blog Punjab ਕੀ ਕੁੱਝ ਕੱਢਿਆ ਸਿੱਧੂ ਮੂਸੇਵਾਲੇ ਨੇ ਆਪਣੀ ਵਾਅਦਿਆਂ ਦੀ ਪਿਟਾਰੀ ‘ਚੋਂ ?
Punjab

ਕੀ ਕੁੱਝ ਕੱਢਿਆ ਸਿੱਧੂ ਮੂਸੇਵਾਲੇ ਨੇ ਆਪਣੀ ਵਾਅਦਿਆਂ ਦੀ ਪਿਟਾਰੀ ‘ਚੋਂ ?

‘ਦ ਖ਼ਾਲਸ ਬਿਊਰੋ : ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸਿੱਧੂ ਮੂਸੇ ਵਾਲੇ ਨੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਆਪਣਾ ਚੋਣ ਏਜੰਡਾ ਸਭ ਦੇ ਸਾਹਮਣੇ ਰਖਿਆ ਹੈ।

ਮੁਸੇ ਵਾਲੇ ਦਾ ਕਹਿਣਾ ਸੀ ਕਿ ਇਹ ਮੈਨੀਫੈਸਟੋ ਘੱਟ ਤੇ ਮੇਰੀਆਂ ਦਿਲ ਦੀਆਂ ਇਛਾਵਾਂ ਜਿਆਦਾ ਹੈ ਕਿਉਂਕਿ ਇੱਕ ਆਮ ਇਨਸਾਨ ਹੋਣ ਦੇ ਨਾਤੇ ਮੈਂ ਇਨਸਾਨੀ ਲੋੜਾਂ ਦੇ ਜਿਆਦਾ ਨੇੜੇ ਹਾਂ। ਆਪਣੇ ਇਲਾਕਾ ਵਾਸੀਆਂ ਲਈ ਮੈਂ ਇੱਕ ਆਮ ਬੰਦਾ ਹਾਂ ਤੇ ਕਲਾਕਾਰ ਬਾਦ ਵਿੱਚ ਹਾਂ।

ਉਹਨਾਂ ਕਿਹਾ ਕਿ ਜੇਕਰ ਵੋਟਾਂ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਆਪਣੇ ਇਲਾਕੇ ਮਾਨਸਾ ਲਈ ਮੈਂ ਸਿੱਖਿਆ ਤੇ ਸਿਹਤ ਸੁਧਾਰਾਂ ਤੇ ਜਿਆਦਾ ਜੋਰ ਦਵਾਂਗਾ ਕਿਉਂਕਿ ਸਿਹਤ ਸਿੱਖਿਆ ਅਤੇ ਟੈਕਨੀਕਲ ਕਾਲਜ ਨੌਜਵਾਨ ਬੱਚਿਆਂ  ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਬਹੁਤ ਜਰੂਰੀ ਹਨ।

ਇਸ ਤੋਂ ਇਲਾਵਾ ਉਸ ਨੇ ਐਲਾਨ ਕੀਤਾ ਕਿ ਉਹ ਆਪਣੇ ਪੱਧਰ ‘ਤੇ 13 ਅਜਿਹੇ ਕੰਮ ਕਰਵਾਉਣਗੇ ,ਜਿਹਨਾਂ ਦੀ ਮਾਨਸਾ ਹਲਕੇ ਨੂੰ  ਕਾਫੀ ਸਮੇਂ ਤੋਂ ਲੋੜ ਵੀ ਹੈ  ਤੇ ਇੰਤਜ਼ਾਰ ਵੀ।ਜੇਕਰ ਉਨ੍ਹਾਂ ਦੀ ਜਿੱਤ ਯਕੀਨੀ ਹੈ ਤਾਂ ਉਹ ਮਾਨਸਾ ਇਲਾਕੇ ਲਈ ਜ਼ਰੂਰ ਕੰਮ ਕਰਨਗੇ।

Exit mobile version