The Khalas Tv Blog India ਕੋਰੋਨਾ ਦੀ ਲਾਗ ਤੋਂ ਬਾਅਦ ਕਿਉਂ ਵਧ ਰਹੇ ਸ਼ੂਗਰ ਦੇ ਮਰੀਜ਼
India Punjab

ਕੋਰੋਨਾ ਦੀ ਲਾਗ ਤੋਂ ਬਾਅਦ ਕਿਉਂ ਵਧ ਰਹੇ ਸ਼ੂਗਰ ਦੇ ਮਰੀਜ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਤੋਂ ਸਫਲਤਾ ਹਾਸਿਲ ਕਰਨ ਵਾਲੇ ਹੁਣ ਇਸ ਲਾਗ ਤੋਂ ਬਾਅਦ ਸ਼ੂਗਰ ਦੇ ਸ਼ਿਕਾਰ ਹੋ ਰਹੇ ਹਨ। ਡਾਕਟਰਾਂ ਨੇ ਕਿਹਾ ਕਿ ਡਾਇਬਟੀਜ਼ ਯਾਨੀ ਕਿ ਸ਼ੂਗਰ ਕੋਵਿਡ-19 ਕਾਰਨ ਹੋ ਰਹੀ ਹੈ। ਹਾਲਾਂਕਿ ਡਾਕਟਰ ਇਹ ਵੀ ਕਹਿ ਰਹੇ ਹਨ ਕਿ ਇਹ ਮਾਮਲੇ 10 ਫੀਸਦ ਤੋਂ ਵੀ ਘੱਟ ਹਨ, ਪਰ ਫਿਰ ਵੀ ਚਿੰਤਾ ਦਾ ਵਿਸ਼ਾ ਹੈ।ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਵਿੱਚ ਕੋਰੋਨਾ ਦਾ ਖ਼ਤਰਾ ਵਧ ਹੈ।ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਇਹ ਸਮਝਣ ਦੀ ਲੋੜ ਹੈ ਕਿ ਇਸ ਲਾਗ ਤੋਂ ਬਾਅਦ ਸ਼ੂਗਰ ਹੋਣ ਦੇ ਕਾਰਣ ਕੀ ਹਨ।

ਦਰਅਸਲ ਕੋਰੋਨਾ ਹੋਣ ਤੋਂ ਬਾਅਦ ਵਿਅਕਤੀ ਤਣਾਅ ਜ਼ਿਆਦਾ ਮਹਿਸੂਸ ਕਰਦਾ ਹੈ। ਕੋਰੋਨਾ ਮਰੀਜਾਂ ਦੇ ਸ਼ਰੀਰ ਵਿਚ ਸਟੀਰੋਇਡ ਸ਼ੂਗਰ ਦੀ ਮਾਤਰਾ ਵਧਾਉਂਦੀਆਂ ਹਨ।ਇੱਥੋਂ ਤੱਕ ਕਿ ਜਿਨ੍ਹਾਂ ਮਰੀਜਾਂ ਨੂੰ ਪਹਿਲਾਂ ਸ਼ੂਗਰ ਦੇ ਲੱਛਣ ਨਹੀਂ ਹਨ, ਉਹ ਵੀ ਕੋਰਨਾ ਦੀ ਲਾਗ ਤੋਂ ਬਾਅਦ ਇਸਦੇ ਸ਼ਿਕਾਰ ਹੋ ਰਹੇ ਹਨ।ਕੋਰੋਨਾ ਵਾਇਰਸ ਸਿੱਧੇ ਤੌਰ ‘ਤੇ ਉਨ੍ਹਾਂ ਸੈਲਾਂ ‘ਤੇ ਅਸਰ ਕਰਦਾ ਹੈ, ਜੋ ਪਾਚਨ ਤੰਤਰ ਵਿੱਚ ਇਨਸੁਲੀਨ ਪੈਦਾ ਕਰਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਏ ਕਈ ਮਰੀਜ਼ਾਂ ‘ਚ ਸ਼ੂਗਰ ਦੀ ਮਾਤਰਾ 200-250 ਅਤੇ ਕਈਆਂ ਕੇਸਾਂ ਵਿੱਚ ਤਾਂ ਕਰੀਬ 300-400 ਤੱਕ ਪਹੁੰਚ ਜਾਂਦੀ ਹੈ। ਇਹ ਮੰਨਿਆਂ ਜਾਂਦਾ ਹੈ ਕਿ ਕਈ ਵਾਰ ਸਾਡੇ ਪਰਿਵਾਰ ਵਿਚ ਵੀ ਇਹ ਬੀਮਾਰੀ ਚੱਲਦੀ ਹੈ ਪਰ ਹੁਣ ਜਿਹੜੇ ਕੇਸ ਆ ਰਹੇ ਹਨ, ਉਨ੍ਹਾਂ ਵਿਚ ਕਈ ਨਵੇਂ ਕੇਸ ਹਨ।ਹਾਲਾਂਕਿ ਅਜਿਹਾ ਵੀ ਹੋ ਰਿਹਾ ਹੈ ਕਿ ਥੋੜ੍ਹੇ ਦਿਨਾਂ ਵਿਚ ਮਰੀਜਾਂ ਦੀ ਸ਼ੂਗਰ ਨਾਰਮਲ ਹੋ ਰਹੀ ਹੈ।

ਕਿਵੇਂ ਬਚਾਅ ਕਰੀਏ
ਡਾਕਟਰਾਂ ਨੇ ਕਿਹਾ ਹੈ ਕਿ ਕੋਰੋਨਾ ਤੋਂ ਠੀਕ ਹੋ ਕੇ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਜੇ ਤੁਹਾਨੂੰ ਪਹਿਲਾਂ ਤੋਂ ਸ਼ੂਗਰ ਹੈ ਤਾਂ ਤੁਸੀਂ ਅੱਧੀ ਜੰਗ ਜਿੱਤੀ ਹੈ। ਕੋਰੋਨਾਵਾਇਰਸ ਦੌਰਾਨ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਕਾਬੂ ਕਰਨਾ ਔਖਾ ਕੰਮ ਹੈ। ਲੋਕਾਂ ਨੂੰ ਆਪਣਾ ਸ਼ੂਗਰ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ।ਖ਼ਾਸ ਕਰਕੇ ਜਿਹੜੇ ਘਰੇ ਰਹੇ ਸਨ, ਉਨ੍ਹਾਂ ਸ਼ੂਗਰ ਦੇ ਟੈਸਟ ਦੀ ਬੇਹੱਦ ਲੋੜ ਹੈ।ਕੋਵਿਡ ਤੋਂ ਠੀਕ ਹੋਣ ਤੋਂ ਬਾਅਦ 180 ਦਿਨਾਂ ਅੰਦਰ ਸ਼ੂਗਰ ਨੂੰ ਕੰਟ੍ਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।ਸਰੀਰ ਵਿੱਚ ਸ਼ੂਗਰ ਦੀ ਮਾਤਰਾ 70 ਅਤੇ 180 ਵਿਚਾਲੇ ਰਹਿਣੀ ਚਾਹੀਦੀ ਹੈ।


ਡਾਕਟਰਾਂ ਦੀ ਖਾਸ ਹਦਾਇਤ ਹੈ ਕਿ ਸ਼ੂਗਰ ਵਾਲੇ ਮਰੀਜ਼ ਨੂੰ ਸਮੇਂ ਨਾਲ ਖਾਣਾ ਚਾਹੀਦਾ ਹੈ ਅਤੇ ਸਹੀ ਮਾਤਰਾ ਵਿੱਚ ਖਾਣਾ ਚਾਹੀਦਾ ਹੈ। ਉਨ੍ਹਾਂ ਢਿੱਡ ਭਰਨ ਲਈ ਨਹੀਂ ਖਾਣਾ ਚਾਹੀਦਾ। ਹਰ ਦੋ ਘੰਟੇ ਬਾਅਦ, ਘੱਟ ਮਾਤਰਾ ਵਿੱਚ ਖਾਓ।ਜੇ ਤੁਹਾਨੂੰ ਜੁਕਾਮ ਅਤੇ ਬੁਖ਼ਾਰ ਹੈ ਤਾਂ ਤੁਸੀਂ ਪਾਲਕ ਅਤੇ ਟਮਾਟਰ ਦਾ ਸੂਪ ਲੈ ਸਕਦੇ ਹੋ
ਤੁਸੀਂ ਹਰੀਆਂ ਸਬਜ਼ੀਆਂ, ਸੀਰੀਅਲਸ ਅਤੇ ਦਾਲਾਂ ਤੇ ਲੱਸੀ ਲੈ ਸਕਦੇ ਹੋ।ਤੁਸੀਂ ਨਾਸ਼ਤੇ ‘ਚ ਦੌਰਾਨ 2-3 ਅੰਡੇ (ਚਿੱਟਾ ਹਿੱਸਾ) ਲੈ ਸਕਦੇ ਹੋ
ਤੁਸੀਂ ਚਿਕਨ ਅਤੇ ਫਿਸ਼ ਖਾ ਸਕਦੇ ਹੋ ਸ਼ੂਗਰ ਦੇ ਮਰੀਜ਼ਾਂ ਨੂੰ ਤਲਿਆ ਅਤੇ ਮਿੱਠਾ ਨਹੀਂ ਖਾਣਾ ਚਾਹੀਦਾ ਤੇ ਵਧ ਪਾਣੀ ਪੀਣਾ ਚਾਹੀਦਾ ਹੈ।

Exit mobile version