The Khalas Tv Blog Punjab ਕੋਵਿ ਡ ਵਾਰੀਅਰਜ਼ ਨਰਸਿੰਗ ਸਟਾਫ ਵਲੋਂ ਮੋਹਾਲੀ ਹਾਈਵੇਅ ਤੇ ਧ ਰਨਾ
Punjab

ਕੋਵਿ ਡ ਵਾਰੀਅਰਜ਼ ਨਰਸਿੰਗ ਸਟਾਫ ਵਲੋਂ ਮੋਹਾਲੀ ਹਾਈਵੇਅ ਤੇ ਧ ਰਨਾ

‘ਦ ਖਾਲਸ ਬਿਉਰੋ : ਕੋ ਵਿਡ ਵਾਰੀਅਰਜ਼ ਨਰਸਿੰਗ ਸਟਾਫ ਅੰਮ੍ਰਿਤਸਰ, ਫਰੀਦਕੋਟ ਤੇ ਪਟਿਆਲਾ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਖਰੜ ਮੁਹਾਲੀ ਹਾਈਵੇਅ ‘ਤੇ ਵਰ੍ਹਦੇ ਮੀਂਹ ਵਿੱਚ ਸੜਕ ਜਾਮ ਕਰ ਕੇ ਵਿਰੋ ਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੁਕਿਆ ਗਿਆ। ਕੋਵਿ ਡ ਵਾਰਿਅਰਜ਼ ਨਰਸਿੰਗ ਸਟਾਫ ਵੱਲੋਂ ਸਮੂਹਿਕ ਤੌਰ ‘ਤੇ ਖਰੜ ਮੁਹਾਲੀ ਹਾਈਵੇਅ ‘ਤੇ ਕੱਲ੍ਹ ਸਵੇਰ ਤੋਂ ਧ ਰਨਾ ਜਾਰੀ ਹੈ।

ਜ਼ਿਕਰਯੋਗ ਹੈ ਕਿ ਸਮੂਹ ਸਟਾਫ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲੇ ਤੱਕ ਕਿਸੇ ਵੀ ਉੱਚ ਅਧਿਕਾਰੀ ਨੇ ਧਰਨਾਕਾ ਰੀਆਂ ਤੱਕ ਪਹੁੰਚ ਨਹੀਂ ਕੀਤੀ ਹੈ ਤੇ ਨਾ ਹੀ ਉਹਨਾਂ ਦੀ ਮੰਗ ਸੁਣੀ ਹੈ। ਇਸ ਧਰਨੇ ਵਿੱਚ ਭਾਰਤੀ ਕਿਸਾਨ ਯੁਨੀਅਨ ਜਥੇਬੰਦੀ ਉਗਰਾਹਾਂ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ।

Exit mobile version