The Khalas Tv Blog Punjab ਪੰਜਾਬ : 2 ਸਾਬਕਾ ਮੰਤਰੀ ਜੇਲ੍ਹ ਪਹੁੰਚੇ, 4 ਲਾਈਨ ‘ਚ,ਕੈਪਟਨ ਤੇ ਚੰਨੀ ਖਿਲਾਫ ਵੀ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ
Punjab

ਪੰਜਾਬ : 2 ਸਾਬਕਾ ਮੰਤਰੀ ਜੇਲ੍ਹ ਪਹੁੰਚੇ, 4 ਲਾਈਨ ‘ਚ,ਕੈਪਟਨ ਤੇ ਚੰਨੀ ਖਿਲਾਫ ਵੀ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ

ਭ੍ਰਿਸ਼ਟਾਚਾਰ ਦੇ ਖਿਲਾਫ਼ ਐਕਸ਼ਨ ਮੋਡ ਵਿੱਚ CM ਮਾਨ

ਦ ਖ਼ਾਲਸ ਬਿਊਰੋ : ਭ੍ਰਿਸ਼ਟਾਚਾਰ ਦੇ ਖਿਲਾਫ਼ ਮਾਨ ਸਰਕਾਰ ਪੂਰੀ ਤਰ੍ਹਾਂ ਨਾਲ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ।  ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪਹਿਲਾਂ ਹੀ 3 ਮਹੀਨੇ ਤੋਂ ਭ੍ਰਿ ਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਸੋਮਵਾਰ 22 ਅਗਸਤ ਨੂੰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਕ 4 ਹੋਰ ਸਾਬਕਾ ਮੰਤਰੀਆਂ ਅਤੇ 2 ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀਆਂ ਫਾਈਲਾਂ ਵੀ ਵਿਜੀਲੈਂਸ ਦੇ ਹੱਥ ਲੱਗ ਚੁੱਕੀਆਂ ਹਨ।  ਆਪਣੇ ਆਗੂਆਂ ਖਿਲਾਫ਼ ਹੋ ਰਹੀ ਕਾਰਵਾਈ ਨੂੰ ਲੈ ਕੇ ਕਾਂਗਰਸ ਪਾਰਟੀ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੀ ਹੈ ਪਰ ਏਕਾ ਨਾ ਹੋਣ ਦੀ ਵਜ੍ਹਾ ਕਰਕੇ ਪਾਰਟੀ ਦੇ ਆਗੂਆਂ ਵਿੱਚ ਘਬਰਾਹਟ ਸਾਫ਼ ਵੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਾਂਗਰਸ ਦੇ 2 ਸਾਬਕਾ ਵਿਧਾਇਕਾਂ ਖਿਲਾਫ਼ ਵੀ ਵਿਜੀਲੈਂਸ ਨੇ ਭ੍ਰਿ ਸ਼ਟਾਚਾਰ ਦੇ ਮਾਮਲੇ ਵਿੱਚ ਸ਼ਿਕੰਜਾ ਕੱਸ ਲਿਆ ਹੈ । ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਤਾਂ ਗੈਰ ਕਾਨੂੰਨੀ ਮਾਇਨਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਪਰ ਹਾਈਕੋਰਟ ਤੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।  ਜਦਕਿ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਪੰਚਾਇਤੀ ਫੰਡ ਘੁਟਾਲੇ ਵਿੱਚ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਹਨ । ਉਨ੍ਹਾਂ ਦੀ ਕਰੀਬੀ ਮਹਿਲਾ ਸਰਪੰਚ ਨੂੰ ਵਿਜੀਲੈਂਸ ਨੇ ਪਹਿਲਾਂ ਹੀ 12 ਕਰੋੜ ਦੇ ਘੁਟਾਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ

ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ

2 ਸਾਬਕਾ CM ਰਡਾਰ ‘ਤੇ

1. ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਂਗਰਸ ਦੇ 2 ਸਾਬਕਾ ਮੁੱਖ ਮੰਤਰੀ ਵੀ ਰਡਾਰ ‘ਤੇ ਹਨ ।  ਕੈਪਟਨ ਅਮਰਿੰਦਰ ਸਿੰਘ 150 ਕਰੋੜ ਦੇ ਖੇਤੀ ਮਸ਼ੀਨਰੀ ਘੁਟਾਲੇ ਵਿੱਚ ਨਿਸ਼ਾਨੇ ‘ਤੇ ਹਨ।  ਖੇਤੀਬਾੜੀ ਵਿਭਾਗ ਨੇ ਕੇਂਦਰ ਦੀ ਗਰਾਂਟ ਨਾਲ ਕਰੋੜਾਂ ਦੀ ਪਰਾਲੀ ਨੂੰ ਨਸ਼ਟ ਕਰਨ ਦੀਆਂ ਮਸ਼ੀਨਾਂ ਖਰੀਦੀਆਂ ਸਨ ਪਰ 150 ਕਰੋੜ ਦੀ ਮਸ਼ੀਨਰੀ ਗਾਇਬ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।  ਚੰਨੀ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਰਹੇ ਰਣਦੀਪ ਸਿੰਘ ਨਾਭਾ ਨੇ ਵੀ ਮਸ਼ੀਨਰੀ ਘੁਟਾਲੇ ਦੀ ਤਸਦੀਕ ਕੀਤੀ ਸੀ । ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਜਾਂਚ ਦੀ ਮੰਗ ਕੀਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਸੀ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

 

2. ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਤਹਿਤ 142 ਕਰੋੜ ਦੀ ਗਰਾਂਟ ਵੰਡੀ ਸੀ। ਇਹ ਰਕਮ ਸਿਰਫ 3 ਥਾਵਾਂ ‘ਤੇ ਹੀ ਵਰਤੀ ਗਈ, ਇਸ ਨੂੰ ਕਿਹੜੀ-ਕਿਹੜੀ ਥਾਵਾਂ ‘ਤੇ ਵਰਤਿਆ ਗਿਆ ਇਸ ਦੀ ਜਾਂਚ ਹੋ ਰਹੀ ਹੈ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

4 ਸਾਬਕਾ ਮੰਤਰੀਆਂ ਖਿਲਾਫ਼ ਜਾਂਚ ਸ਼ੁਰੂ

1. ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਜੇਲ੍ਹ ਵਿੱਚ VIP ਟ੍ਰੀਟਮੈਂਟ ਦੇਣ ਦੇ ਮਾਮਲੇ ਵਿੱਚ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ ਹੈ। ਇਸ ਵਿੱਚ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਪੁਲਿਸ ਅਫਸਰਾਂ ਦੇ ਨਾਂ ਸ਼ਾਮਲ ਹਨ ਹਾਲਾਂਕਿ ਰੰਧਾਵਾ ਵਾਰ-ਵਾਰ ਭਗਵੰਤ ਮਾਨ ਸਰਕਾਰ ਨੂੰ ਇਲਜ਼ਾਮ ਸਾਬਿਤ ਕਰਨ ਦੀ ਚੁਣੌਤੀ ਦੇ ਰਹੇ ਹਨ।

2 . ਤ੍ਰਿਪਤ ਰਜਿੰਦਰ ਬਾਜਵਾ ਖਿਲਾਫ਼ ਸਰਕਾਰੀ ਜ਼ਮੀਨ ਵੇਚਣ ਦੌਰਾਨ ਹੋਏ ਘੁਟਾਲੇ ਵਿੱਚ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ ਹੈ। ਧਾਲੀਵਾਲ ਦਾ ਇਲਜ਼ਾਮ ਹੈ ਕਿ ਚੋਣ ਹਾਰਨ ਦੇ ਬਾਅਦ ਸਰਕਾਰ ਨੇ ਅਸਤੀਫਾ ਦੇ ਦਿੱਤਾ ਸੀ ਇਸ ਦੇ ਬਾਵਜ਼ੂਦ ਤ੍ਰਿਪਤ ਰਜਿੰਦਰ ਬਾਜਵਾ ਨੇ ਫਾਈਲ ‘ਤੇ ਹਸਤਾਖ਼ਰ ਕੀਤੇ ਹਨ, ਸਰਕਾਰ ਦੀ ਤਿੰਨ ਮੈਂਬਰੀ ਟੀਮ ਨੇ ਇਸ ਦੀ ਜਾਂਚ ਰਿਪੋਰਟ ਤਿਆਰ ਕੀਤੀ ਹੈ।

3. ਸਾਧੂ ਸਿੰਘ ਧਰਮਸੋਤ ਵਾਂਗ ਸੰਗਤ ਸਿੰਘ ਗਿਲਜੀਆ ਵੀ ਜੰਗਲਾਤ ਵਿਭਾਗ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਵਿਜੀਲੈਂਸ ਦੀ ਰਡਾਰ ‘ਤੇ ਹਨ। ਉਨ੍ਹਾਂ ਦਾ ਭਤੀਜਾ ਪਹਿਲਾਂ ਹੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ  ਹੋ ਚੁੱਕਾ ਹੈ ਅਤੇ ਉਸ ਕੋਲ ਜੰਗਲਾਤ ਮਹਿਕਮੇ ਦੀਆਂ ਕਈ ਫਾਈਲਾਂ ਵੀ ਮਿਲਿਆ ਹਨ।  ਹਾਲਾਂਕਿ ਗਿਲਜੀਆ ਨੂੰ ਹਾਈਕੋਰਟ ਨੇ ਰਾਹਤ ਦੇ ਰੱਖੀ ਹੈ।

4. ਸਾਬਕਾ ਉੱਪ ਮੁੱਖ ਮੰਤਰੀ ਓ.ਪੀ ਸੋਨੀ ਖਿਲਾਫ਼ ਵੀ ਭ੍ਰਿਸ਼ਟਾਚਾਰ ਦੇ 2 ਮਾਮਲੇ ਨੇ ਜਿਸ ਦੀ ਜਾਂਚ ਚੱਲ ਰਹੀ ਹੈ।  ਪਹਿਲਾ ਮਾਮਲਾ ਰਿਸ਼ਤੇਦਾਰ ਨੂੰ ਸਸਤੀ ਕੀਮਤ ਵਿੱਚ ਸਰਕਿਟ ਹਾਊਸ ਦੀ ਜ਼ਮੀਨ ਦੇਣ ਦਾ ਦੂਜਾ ਸਿਹਤ ਮੰਤਰੀ ਰਹਿੰਦੇ ਹੋਏ ਸੋਨੀ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਮਿਸ਼ਨ ਦੇ ਚੱਕਰ ਵਿੱਚ ਮਹਿੰਗੇ ਸੈਨੇਟਾਇਜ਼ਰ ਖਰੀਦੇ ਸਨ।

Exit mobile version