ਆਸਾਮ : ਦੁਨੀਆ ‘ਚ ਹਰ ਮਾਤਾ-ਪਿਤਾ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਬੱਚਿਆਂ ਨੂੰ ਆਪਣੇ ਕੈਰੀਅਰ ਵਿਚ ਉਚਾਈਆਂ ‘ਤੇ ਪਹੁੰਚਦੇ ਦੇਖਣ। ਹਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਜ਼ਿੰਦਗੀ ਵਿਚ ਉਹ ਮੁਕਾਮ ਹਾਸਲ ਕਰੇ ਜੋ ਉਹ ਨਹੀਂ ਕਰ ਸਕੇ। ਆਪਣੇ ਬੱਚਿਆਂ ਨੂੰ ਕਾਮਯਾਬ ਹੁੰਦੇ ਦੇਖ ਮਾਪਿਆਂ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਅਸਾਮ ਦੇ ਡੀਜੀਪੀ ਨੇ ਅਜਿਹਾ ਸੁਪਨਾ ਸਾਕਾਰ ਹੋਣ ਉਤੇ ਉਨ੍ਹਾਂ ਪਲਾਂ ਨੂੰ ਬੇਹੱਦ ਖੂਬਸੂਰਤੀ ਨਾਲ ਜ਼ਾਹਿਰ ਕੀਤਾ।
ਅਸਾਮ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗਿਆਨੇਂਦਰ ਪ੍ਰਤਾਪ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਬਹੁਤ ਹੀ ਖੂਬਸੂਰਤ ਅਤੇ ਯਾਦਗਾਰ ਪਲ ਬਾਰੇ ਟਵੀਟ ਕੀਤਾ ਹੈ। ਇਸ ਵਿੱਚ ਉਨ੍ਹਾਂ ਦੀ ਬੇਟੀ ਆਈਪੀਐਸ ਐਸ਼ਵਰਿਆ ਸਿੰਘ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਤੋਂ ਪਾਸ ਆਊਟ ਹੋ ਰਹੀ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਸਲਿਊਟ ਕਰ ਰਹੇ ਹਨ।
Words fail me. Received the salute from daughter @aishwarya_ips as she passed out of @svpnpahyd today. Picture courtesy @lrbishnoiips pic.twitter.com/aeHoj9msYG
— GP Singh (@gpsinghips) February 11, 2023
ਡੀਜੀਪੀ ਸਿੰਘ ਨੇ ਇਸ ਪਲ ਬਾਰੇ ਲਿਖਿਆ ਹੈ, ਮੇਰੇ ਕੋਲ ਸ਼ਬਦ ਨਹੀਂ ਹਨ…। ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਤੋਂ ਪਾਸ ਆਊਟ ਹੋਣ ‘ਤੇ ਬੇਟੀ ਤੋਂ ਸਲਾਮੀ ਪ੍ਰਾਪਤ ਕੀਤੀ।
ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ ਗਿਆਨੇਂਦਰ ਪ੍ਰਤਾਪ ਸਿੰਘ ਨੇ 1 ਫਰਵਰੀ, 2023 ਤੋਂ ਅਸਾਮ ਦੇ ਡੀਜੀਪੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਸਿੰਘ ਨੂੰ ਅਸਾਮ ਦੇ ਵਿਸ਼ੇਸ਼ ਡੀਜੀਪੀ (ਲਾਅ ਐਂਡ ਆਰਡਰ) ਵਜੋਂ ਤਾਇਨਾਤ ਕੀਤਾ ਗਿਆ ਸੀ।