The Khalas Tv Blog International ਰੂਸ ਦੇ ਦੋ ਗਸ਼ਤੀ ਜਹਾਜ਼ਾਂ ਨੂੰ ਕੀਤਾ ਤਬਾਹ : ਯੂਕਰੇਨੀ ਫੌਜ
International

ਰੂਸ ਦੇ ਦੋ ਗਸ਼ਤੀ ਜਹਾਜ਼ਾਂ ਨੂੰ ਕੀਤਾ ਤਬਾਹ : ਯੂਕਰੇਨੀ ਫੌਜ

ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹਮ ਲੇ ਨੂੰ 68 ਦਿਨਾਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਦੋ ਮਹੀਨਿਆਂ ਤੋਂ ਬਾਅਦ ਵੀ ਦੋਹਾਂ ਦੇਸ਼ਾ ਵਿਚਾਲੇ ਜੰ ਗ ਲਗਾਤਾਰ ਜਾਰੀ ਹੈ । ਇਸੇ ਦੌਰਾਨ ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਾਲੇ ਸਾਗਰ ਵਿੱਚ ਰੂਸ ਦੇ ਦੋ ਗਸ਼ਤੀ ਜਹਾਜ਼ਾਂ ਨੂੰ ਤ ਬਾਹ ਕਰ ਦਿੱਤਾ ਹੈ।

ਯੂਕਰੇਨ ਦੇ ਫੌਜ ਮੁਖੀ ਵਲੇਰੀਆਵ ਜ਼ਲੁਝਿਨੀ ਨੇ ਕਿਹਾ, ”ਦੋ ਰੂਸੀ ਰੈਪਟਰ ਸ਼੍ਰੇਣੀ ਦੀਆਂ ਕਿਸ਼ਤੀਆਂ ਜ਼ਮੀਨੀ ਟਾਪੂ ‘ਤੇ ਡੁੱਬ ਗਈਆਂ ਹਨ। ਯੂਕਰੇਨ ਦੀ ਫੌਜ ਨੇ ਹ ਮਲੇ ਦੀ ਡਰੋਨ ਫੁਟੇਜ ਜਾਰੀ ਕੀਤੀ ਹੈ।ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਇਸ ਵੀਡੀਓ ‘ਚ ਮਿਜ਼ਾ ਈਲਾਂ ਦੋ ਜਹਾਜ਼ਾਂ ਨੂੰ ਨਿ ਸ਼ਾਨਾ ਬਣਾਉਂਦੀਆਂ ਨਜ਼ਰ ਆ ਰਹੀਆਂ ਹਨ।ਇਨ੍ਹਾਂ ਜਹਾਜ਼ਾਂ ਨੂੰ ਗਸ਼ਤ ਕਰਦੇ ਦੇਖਿਆ ਗਿਆ। ਹਾਲਾਂਕਿ ਯੂਕਰੇਨ ਦੇ ਇਸ ਦਾਅਵੇ ‘ਤੇ ਰੂਸ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

Exit mobile version