The Khalas Tv Blog Punjab ਬੇਅਦਬੀ ਦੇ ਮੁਲਜ਼ਮ ਪ੍ਰਦੀਪ ਦੇ ਕਤਲ ‘ਚ ਸ਼ਾਮਲ 2 ਪੰਜਾਬ ਦੇ ਸ਼ੂਟਰ ਗਿਰਫ਼ਤਾਰ,ਹਥਿਆਰ ਸਪਲਾਈ ਕਰਨ ਵਾਲਾ ਵੀ ਹੱਥੇ ਚੜਿਆ
Punjab

ਬੇਅਦਬੀ ਦੇ ਮੁਲਜ਼ਮ ਪ੍ਰਦੀਪ ਦੇ ਕਤਲ ‘ਚ ਸ਼ਾਮਲ 2 ਪੰਜਾਬ ਦੇ ਸ਼ੂਟਰ ਗਿਰਫ਼ਤਾਰ,ਹਥਿਆਰ ਸਪਲਾਈ ਕਰਨ ਵਾਲਾ ਵੀ ਹੱਥੇ ਚੜਿਆ

Dera premi pardeep punjab shooter arrested

ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਵਿੱਚ ਪੰਜਾਬ ਮੌਡਿਊਲ 2 ਸ਼ੂਟਰ ਗਿਰਫ਼ਤਾਰ

ਬਿਊਰੋ ਰਿਪੋਰਟ : 10 ਨਵੰਬਰ ਨੂੰ ਕੋਟਕਪੁਰਾ ਵਿੱਚ ਡੇਰਾ ਪ੍ਰੇਮੀ ਅਤੇ ਬੇਅਦਬੀ ਕਾਂਡ ਦੇ ਮੁਲਜ਼ਮ ਪ੍ਰਦੀਪ ਕੁਮਾਰ ਦੇ ਕਤਲਕਾਂਡ ਵਿੱਚ ਸ਼ਾਮਲ 2 ਹੋਰ ਸ਼ੂਟਰਾਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਇੰਨਾਂ ਦੋਵਾਂ ਸ਼ੂਟਰਾਂ ਦਾ ਨਾਂ ਮਨਪ੍ਰੀਤ ਮਨੀ ਅਤੇ ਭੁਪਿੰਦਰ ਸਿੰਘ ਗੋਲਡੀ ਦੱਸਿਆ ਜਾ ਰਿਹਾ ਹੈ । ਇਹ ਦੋਵੇ ਪੰਜਾਬ ਮੌਡਿਊਲ ਦੇ ਸ਼ੂਟਰ ਸਨ ਜਦਕਿ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ 11 ਨਵੰਬਰ ਨੂੰ ਪਟਿਆਲਾ ਵਿੱਚ ਐਂਕਾਉਂਟਰ ਦੌਰਾਨ 3 ਸ਼ੂਟਰਾਂ ਨੂੰ ਗਿਰਫ਼ਤਾਰ ਕੀਤਾ ਸੀ । ਇਹ ਤਿੰਨੋਂ ਸੂਟਰ ਹਰਿਆਣਾ ਦੇ ਸਨ ਜਿੰਨਾਂ ਵਿੱਚੋ 2 ਨਾਬਾਲਿਗ ਦੱਸੇ ਜਾ ਰਹੇ ਸਨ । ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਭੁਪਿੰਦਰ ਸਿੰਘ ਗੋਲਡੀ ਅਤੇ ਮਨਪ੍ਰੀਤ ਮਨੀ ਨੂੰ ਗਿਰਫ਼ਤਾਰ ਕਰਨ ਦੇ ਲਈ ਜਲੰਧਰ,ਹੁਸ਼ਿਆਰਪੁਰ ਅਤੇ ਫਰੀਦਕੋਟ ਦੀ ਪੁਲਿਸ ਨੇ ਜੁਆਇੰਟ ਆਪਰੇਸ਼ਨ ਕੀਤਾ ਸੀ। ਮਨੀ ਅਤੇ ਗੋਲਡੀ ਦੋਵੇ ਸ਼ੂਟਰਾਂ ਨੂੰ ਹੁਸ਼ਿਆਰਪੁਰ ਤੋਂ ਗਿਰਫ਼ਤਾਰ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਬਲਜੀਤ ਸਿੰਘ ਮਨਾ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ । ਪ੍ਰਦੀਪ ਦੇ ਕਤਲ ਨੂੰ 6 ਸ਼ੂਟਰਾਂ ਨੇ ਅੰਜਾਮ ਦਿੱਤਾ ਸੀ ਹੁਣ ਤੱਕ 5 ਦੀ ਗਿਰਫ਼ਤਾਰੀ ਹੋ ਚੁੱਕੀ ਹੈ । ਜਿੰਨਾਂ ਵਿੱਚੋਂ 3 ਦਿੱਲੀ ਪੁਲਿਸ ਨੇ ਗਿਰਫ਼ਤਾਰ ਕੀਤੇ ਹਨ ਜਦਕਿ 2 ਨੂੰ ਪੰਜਾਬ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ । 1 ਸ਼ੂਟਰ ਹੁਣ ਵੀ ਪੁਲਿਸ ਦੀ ਗਿਰਫ਼ਤ ਵਿੱਚ ਫਰਾਰ ਹੈ । ਪੰਜਾਬ ਦੇ ਡੀਜੀਪੀ ਨੇ ਜਾਣਕਾਰੀ ਦਿੱਤੀ ਹੈ ਕਿ ਡੇਰਾ ਪ੍ਰੇਮੀ ਦੇ ਕਤਲ ਵਿੱਚ ਸ਼ਾਮਲ ਇਹ ਸਾਰੇ ਸ਼ੂਟਰ ਗੋਲਡੀ ਬਰਾੜ ਦੇ ਲਈ ਕੰਮ ਕਰਦੇ ਸਨ । ਪੰਜਾਬ ਮੌਡਿਊਲ ਦੇ ਫੜੇ ਗਏ ਸ਼ੂਟਰ ਮਨਪ੍ਰੀਤ ਮਨੀ ਅਤੇ ਭੁਪਿੰਦਰ ਸਿੰਘ ਦੇ ਪਰਿਵਾਰ ਨੇ ਪਹਿਲਾਂ ਇੰਨਾਂ ਦੋਵਾਂ ਨਾਲ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ । ਪਰਿਵਾਰ ਨੇ ਦਾਅਵਾ ਕੀਤਾ ਸੀ ਦੋਵੇ ਹੀ ਨਸ਼ੇ ਵਿੱਚ ਗ੍ਰਸਤ ਸਨ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਬੇਦਖ਼ਲ ਕਰ ਦਿੱਤਾ ਗਿਆ ਸੀ ।

ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਸੀ

ਬੇਅਦਬੀ ਕਾਂਡ ਦੇ ਮੁਲਜ਼ਮ ਪ੍ਰਦੀਪ ਕੁਮਾਰ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ ਸੀ । ਉਸ ਨੇ ਦਾਅਵਾ ਕੀਤਾ ਸੀ ਕਿ ਬੇਅਦਬੀ ਦੇ ਗੁਨਾਹਗਾਰਾਂ ਨੂੰ ਸਜ਼ਾ ਵਿੱਚ ਹੋ ਰਹੀ ਦੇਰੀ ਦੀ ਵਜ੍ਹਾ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ। ਬਰਾੜ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਪ੍ਰਦੀਪ ਦੇ ਸ਼ੂਟਆਊਟ ਦੌਰਾਨ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨਾਲ ਵੀ ਹਮਦਰਦੀ ਜਤਾਈ ਸੀ ।

ਪ੍ਰਦੀਪ ਦਾ ਬੇਅਦਬੀ ਵਿੱਚ ਕੀ ਸੀ ਹੱਥ ?

2021 ਵਿੱਚ SPS ਪਰਮਾਰ ਦੀ SIT ਨੇ ਪ੍ਰਦੀਪ ਅਤੇ ਉਸ ਦੇ ਨਾਲ 6 ਡੇਰਾ ਪ੍ਰੇਮਿਆ ਨੂੰ 2015 ਵਿੱਚ ਹੋਈ ਬੇਅਦਬੀ ਦੇ ਇਲਜ਼ਾਮ ਵਿੱਚ ਗਿਰਫ਼ਤਾਰ ਕੀਤਾ ਸੀ । ਪਰ 3 ਮਹੀਨੇ ਬਾਅਦ ਹੀ ਪ੍ਰਦੀਪ ਸਮੇਤ 6 ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ ਸੀ । ਪ੍ਰਦੀਪ ‘ਤੇ ਇਲਜ਼ਾਮ ਸੀ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਫਿਆ ਨੂੰ ਗਲੀਆਂ ਵਿੱਚ ਖਿਲਾਰਿਆਂ ਸੀ । ਬੇਅਦਬੀ ਦੇ 7 ਸਾਲਾਂ ਵਿੱਚ ਹੁਣ ਤੱਕ 7 ਡੇਰਾ ਪ੍ਰੇਮਿਆ ਦਾ ਕਤਲ ਕਰ ਦਿੱਤਾ ਗਿਆ ਹੈ ।

Exit mobile version