The Khalas Tv Blog Punjab AAP ਵਿਧਾਇਕ ਦਾ PA ਰਿਸ਼ਵਤ ‘ਚ ਘਿਰਿਆ! ਆਪ ਵਰਕਰ ਨੇ ਜਾਰੀ ਕੀਤੇ ਸਬੂਤ,ਐਂਟੀ ਕੁਰੱਪਸ਼ਨ ਹੈੱਲਪਲਾਈਨ ਨੂੰ ਸ਼ਿਕਾਇਤ
Punjab

AAP ਵਿਧਾਇਕ ਦਾ PA ਰਿਸ਼ਵਤ ‘ਚ ਘਿਰਿਆ! ਆਪ ਵਰਕਰ ਨੇ ਜਾਰੀ ਕੀਤੇ ਸਬੂਤ,ਐਂਟੀ ਕੁਰੱਪਸ਼ਨ ਹੈੱਲਪਲਾਈਨ ਨੂੰ ਸ਼ਿਕਾਇਤ

ਡੇਰਾਬੱਸੀ ਵਿਧਾਇਕ ਦੇ PA ‘ਤੇ ਲੱਗੇ 1 ਲੱਖ ਦੀ ਰਿਸ਼ਵਤ ਦੇ ਇਲਜ਼ਾਮ

ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਨਜ਼ਦੀਕੀ ‘ਤੇ ਰਿਸ਼ਵਤ ਦੇ ਇਲ ਜ਼ਾਮ ਲੱਗੇ ਹਨ। ਇਹ ਇਲ ਜ਼ਾਮ ਪਾਰਟੀ ਵਰਕਰ ਵੱਲੋਂ ਹੀ ਲਗਾਏ ਗਏ ਹਨ। ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ PA ਨਿਤਿਨ ਲੂਥਰਾ ‘ਤੇ ਇਲ ਜ਼ਾਮ ਲੱਗਿਆ ਹੈ ਕਿ ਉਸ ਨੇ ਬਲਟਾਣਾ ਦੇ ਚੌਕੀ ਇੰਚਾਰਜ ਬਰਮਾ ਸਿੰਘ ਤੋਂ ਇੱਕ ਲੱਖ ਦੀ ਰਿਸ਼ਵਤ ਮੰਗੀ ਸੀ ਪਰ ਜਦੋਂ ਉਸ ਨੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦਾ ਟਰਾਂਸਫਰ ਕਰ ਦਿੱਤਾ ਗਿਆ। ਚੌਕੀ ਇੰਚਾਰਜ ਨੇ ਇਹ ਪੂਰੀ ਗੱਲ ਆਪ ਦੇ ਇੱਕ ਵਰਕਰ ਵਿਕਰਮ ਧਵਨ ਨੂੰ ਫੋਨ ਕਾਲ ਦੌਰਾਨ ਦੱਸੀ, ਜਿਸ ਤੋਂ ਬਾਅਦ ਧਵਨ ਨੇ ਚੌਕੀ ਇੰਚਾਰਜ ਬਰਮਾ ਸਿੰਘ ਦੀ ਆਡੀਓ ਰਿਕਾਰਡਿੰਗ ਐਂਟੀ ਕਰੱਪਸ਼ਨ ਹੈੱਲਪ ਲਾਈਨ ਨੂੰ ਸੌਂਪ ਦਿੱਤੀ ਪਰ ਸ਼ਿਕਾਇਤਕਰਤਾ ਹੁਣ ਤੱਕ ਦੀ ਐਂਟੀ ਕਰੱਪਸ਼ਨ ਹੈਲਪਲਾਈਨ ਦੀ ਕਾਰਵਾਈ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਹਨ।

ਵਿਕਰਮ ਧਵਨ ਨੇ ਕੀਤੀ ਸ਼ਿਕਾਇਤ

ਆਪ ਵਰਕਰ ਵਿਕਰਮ ਧਵਨ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਐਂਟੀ ਕਰੱਪਰਸ਼ਨ ਹੈੱਲਪਲਾਈਨ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਸਬੂਤ ਮੰਗੇ ਤਾਂ ਮੈਂ ਉਨ੍ਹਾਂ ਨੂੰ ਚੌਕੀ ਇੰਚਾਰਜ ਬਰਮਾ ਸਿੰਘ ਅਤੇ ਆਪਣੇ ਵਿੱਚਾਲੇ ਹੋਈ ਸਾਰੀ ਗੱਲਬਾਤ ਦੀ ਰਿਕਾਰਡਿੰਗ ਸੌਂਪ ਦਿੱਤੀ । ਜਿਸ ਵਿੱਚ ਚੌਕੀ ਇੰਚਾਰਜ ਆਪ ਦੱਸ ਰਿਹਾ ਹੈ ਕਿਸ ਤਰ੍ਹਾਂ ਉਸ ਤੋਂ 1 ਲੱਖ ਦੀ ਰਿਸ਼ਵਤ ਮੰਗੀ ਗਈ ਜਦੋਂ ਉਸ ਨੇ ਮਨਾ ਕੀਤਾ ਤਾਂ ਉਸ ਦਾ ਟਰਾਂਸਫਰ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਵਿਕਰਮ ਧਵਨ ਦਾ ਇਲ ਜ਼ਾਮ ਹੈ ਕਿ ਐਂਟੀ ਕੁਰੱਪਸ਼ਨ ਵਿਭਾਗ ਗੱਲਬਾਤ ਤੋਂ ਕਾਰਵਾਈ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਿਹਾ ਸੀ। ਆਪ ਵਰਕਰ ਵਿਕਰਮ ਧਵਨ ਵੱਲੋਂ ਇਹ ਪੂਰੀ ਗੱਲਬਾਤ ਇੱਕ ਨਿਊਜ਼ ਚੈੱਨਲ ਨੂੰ ਕਹੀ ਗਈ ਹੈ।

ਇਸ ਤੋਂ ਪਹਿਲਾਂ ਵੀ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ‘ਤੇ ਵੀ ਇਹ ਇਲ ਜ਼ਾਮ ਲੱਗੇ ਸਨ ਕਿ ਉਨ੍ਹਾਂ ਨੇ ਆਪਣੇ ਕਰੀਬੀ ਲੋਕਾਂ ਦੀ ਮਦਦ ਨਾਲ ਸਰਕਾਰੀ ਕੰਮ ਵਿੱਚ 1 ਫੀਸਦੀ ਦੀ ਰਿਸ਼ਵਤ ਮੰਗੀ ਹੈ। ਇਸ ਦੀ ਸ਼ਿਕਾਇਤ ਜਦੋਂ ਐਂਟੀ ਕਰੱਪਸ਼ਨ ਵਿਭਾਗ ਤੋਂ ਪਹੁੰਚੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਵਿਜੇ ਸਿੰਗਲਾ ਨੂੰ ਕੈਬਨਿਟ ਤੋਂ ਹਟਾਇਆ ਜਿਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਹੋਈ। ਢਾਈ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਵਿਜੇ ਸਿੰਗਲਾ ਨੂੰ ਹੁਣ ਜ਼ਮਾਨਤ ਮਿਲ ਗਈ ਹੈ ਪਰ ਭ੍ਰਿਸ਼ ਟਾਚਾਰ ਦਾ ਕੇਸ ਹੁਣ ਵੀ ਉਨ੍ਹਾਂ ਖਿਲਾਫ ਚੱਲ ਦਾ ਰਹੇਗਾ।

Exit mobile version