The Khalas Tv Blog Punjab ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾਉਣ ਵਾਲਾ ਬੀਜੇਪੀ ਉਮੀਦਵਾਰ ਪਲਟਿਆ ! DC ਨੇ ਕਾਰਵਾਈ ਦੇ ਦਿੱਤੇ ਸਖਤ ਹੁਕਮ
Punjab

ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾਉਣ ਵਾਲਾ ਬੀਜੇਪੀ ਉਮੀਦਵਾਰ ਪਲਟਿਆ ! DC ਨੇ ਕਾਰਵਾਈ ਦੇ ਦਿੱਤੇ ਸਖਤ ਹੁਕਮ

ਬਿਉਰੋ ਰਿਪੋਰਟ – ਡੇਰਾ ਬਾਬਾ ਨਾਨਕ (DERA BABA NANAK) ਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚੀ ਨੂੰ ਲੈਕੇ 2 ਕਰੋੜ (SARPANCH AUCTION) ਦੀ ਬੋਲੀ ਲਗਾਉਣ ਵਾਲੇ ਆਤਮ ਸਿੰਘ ਹੁਣ ਪਿੱਛੇ ਹੱਟ ਗਿਆ ਹੈ । ਉਸ ਨੇ ਇਸ ਦੇ ਪਿੱਛੇ ਕਾਰਨ ਵੀ ਦੱਸਿਆ ਹੈ । ਉਧਰ ਗੁਰਦਾਸਪੁਰ ਦੇ ਡੀਸੀ ਉਮਾ ਸ਼ੰਕਰ ਗੁਪਤਾ ਨੇ ਮੀਡੀਆ ਵਿੱਚ ਖ਼ਬਰ ਆਉਣ ਤੋਂ ਬਾਅਦ ਆਪ ਇਸ ਦਾ ਨੋਟਿਸ ਲੈਂਦੇ ਹੋਏ ADC ਅਤੇ SDM ਨੂੰ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ ।

ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾਉਣ ਵਾਲ ਆਤਮ ਸਿੰਘ ਨੇ ਆਪਣੇ ਆਪ ਨੂੰ ਬੀਜੇਪੀ ਦਾ ਉਮੀਦਵਾਰ ਦੱਸਿਆ ਸੀ । ਹੁਣ ਉਸ ਨੇ ਜਦੋਂ 2 ਕਰੋੜ ਦੀ ਬੋਲੀ ਤੋਂ ਪਿੱਛ ਹੱਟ ਦੇ ਹੋਏ ਕਿਹਾ ਕਿ ਪਿੰਡ ਦੇ ਵਸਨੀਕ ਵੋਟਾਂ ਪਾਉਣੀਆਂ ਚਾਹੁੰਦੇ ਹਨ । ਹੁਣ ਬੋਲੀ ਦੇ ਪੈਸੇ ਨਹੀਂ ਦਿੱਤੇ ਜਾਣਗੇ । ਉਨ੍ਹਾਂ ਕਿਹਾ ਹੁਣ ਨਾਮਜ਼ਦਗੀ ਦਾਖਲ ਕਰਵਾ ਕੇ ਹੀ ਸਰਪੰਚ ਦੀ ਚੋਣ ਹੋਵੇਗੀ ।

2 ਦਿਨ ਪਹਿਲਾਂ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕਰਨ ਦੇ ਲਈ 50 ਲੱਖ ਦੀ ਬੋਲੀ ਤੋਂ ਸ਼ੁਰੂਆਤ ਹੋਈ ਵੱਧ ਦੇ ਵੱਧ ਕੇ ਇਹ 2 ਕਰੋੜ ਤੱਕ ਪਹੁੰਚ ਗਈ । ਸੋਮਵਾਰ ਸਵੇਰ 9 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਜੇਕਰ ਕੋਈ 2 ਕਰੋੜ ਤੋਂ ਵੱਧ ਬੋਲੀ ਲਗਾਉਣਾ ਚਾਹੁੰਦਾ ਹੈ ਪਰ ਕੋਈ ਸਾਹਮਣੇ ਨਹੀਂ ਆਇਆ ਸੀ ।

ਇਸ ਖ਼ਬਰ ਦੇ ਨਸ਼ਰ ਹੋਣ ਤੋਂ ਬਾਅਦ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ (PUNJAB LEADER OF OPPOSTION PARTAP SINGH BAJWA) ਨੇ ਇਸ ਨੂੰ ਓਪਨ ਕਰੱਪਸ਼ਨ ਦੱਸਿਆ ਸੀ ਅਤੇ ਵਿਜੀਲੈਂਸ ਤੋਂ ਜਾਂਚ ਦੀ ਮੰਗ ਕੀਤੀ ਸੀ । ਮੁੱਖ ਮੰਤਰੀ ਭਗਵੰਤ ਮਾਨ ਨੇ ਸਰਬਸੰਮਤੀ ਨਾਲ ਚੋਣਾਂ ਚੁਣਨ ਵਾਲੇ ਪਿੰਡਾਂ ਨੂੰ 5 ਲੱਖ ਦੇਣ ਦਾ ਐਲਾਨ ਕੀਤਾ ਸੀ । ਪਰ ਪਿੰਡਾਂ ਵਿੱਚ ਕੁਝ ਹੋਰ ਹੀ ਖੇਡ ਸ਼ੁਰੂ ਹੋ ਗਿਆ । ਮੁੱਖ ਮੰਤਰੀ ਦੇ ਵੱਲੋਂ ਦਿੱਤੀ ਗਈ ਆਫਰ ਦਾ ਮਕਸਦ ਸੀ ਭਾਵੇਂ ਪੰਚਾਇਤੀ ਚੋਣਾਂ ਵਿੱਚ ਖਰਚੇ ਦੀ ਲਿਮਟ 40 ਹਜ਼ਾਰ ਤੱਕ ਹੁੰਦੀ ਹੈ ਪਰ ਉਮੀਦਵਾਰ 30 ਤੋਂ 50 ਲੱਖ ਖਰਚ ਕਰ ਦਿੰਦੇ ਹਨ । ਸੀਐੱਮ ਮਾਨ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੁਝ ਲੋਕ ਇਹ ਸੋਚ ਰਹੇ ਹਨ ਕਿ ਉਹ 30 ਲੱਖ ਲਗਾਕੇ 5 ਸਾਲਾ 5 ਕਰੋੜ ਕਮਾ ਲੈਣਗੇ ਤਾਂ ਉਹ ਭੁੱਲ ਜਾਣ ।

Exit mobile version