The Khalas Tv Blog Punjab ਸੰਘਣੀ ਧੁੰਦ ਨੇ ਪਲਟਾਇਆ ਟਰੱਕ, ਫਰਿਸਤਾ ਬਣ ਕੇ ਅੱਪੜੀ ਸੜਕ ਸੁਰੱਖਿਆ ਫੋਰਸ
Punjab

ਸੰਘਣੀ ਧੁੰਦ ਨੇ ਪਲਟਾਇਆ ਟਰੱਕ, ਫਰਿਸਤਾ ਬਣ ਕੇ ਅੱਪੜੀ ਸੜਕ ਸੁਰੱਖਿਆ ਫੋਰਸ

ਬਿਉਰੋ ਰਿਪੋਰਟ – ਪੰਜਾਬ ‘ਚ ਪੈ ਰਹੀ ਸੰਘਣੀ ਧੁੰਦ ਜਿੱਥੇ ਜਾਨਲੇਵਾ ਸਾਬਤ ਹੋ ਰਹੀ ਹੈ, ਉੱਥੇ ਹੀ ਕਈ ਲੋਕ ਆਪਣੇ ਵਾਹਨਾਂ ਦੀ ਰਫਤਾਰ ਘੱਟ ਕਰਨਾ ਜ਼ਰੂਰੀ ਨਹੀਂ ਸਮਝਦੇ। ਇਸੇ ਕਾਰਨ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਪੁਲਿਸ ਨਾਕਾ ਬੰਬਰੀ ਬਾਈਪਾਸ ’ਤੇ ਦਿਲਕੰਬਾਊ ਹਾਦਸਾ ਵਾਪਰਿਆ ਹੈ, ਜਿੱਥੇ ਕਿੰਨੂਆਂ ਦੇ ਨਾਲ ਭਰਿਆ ਟਰੱਕ ਇਕ ਕਾਰ ‘ਤੇ ਪਲਟ ਗਿਆ ਹੈ। ਦੱਸ ਦੇਈਏ ਕਿ ਕਾਰ ਵਿਚ 2 ਨੌਜਵਾਨ ਸਵਾਰ ਸਨ, ਜਿਨ੍ਹਾਂ ਦੀ ਜਾਨ ਵਾਲ-ਵਾਲ ਬਚੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਟਰੱਕ ਚਾਲਕ ਵੀ ਜਖਮੀ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਕਾਰ ਸਵਾਰ ਨੌਜਵਾਨਾਂ ਲਈ ਫਰਿਸਤਾ ਬਣ ਕੇ ਅੱਪੜੀ, ਜਿਨ੍ਹਾਂ ਦੋਵਾਂ ਨੌਜਵਾਨਾਂ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਗੱਲਬਾਤ ਕਰਦਿਆਂ ਟਰੱਕ ਡਰਾਈਵਰ ਨੇ ਕਿਹਾ ਕਿ ਉਹ ਸਵੇਰੇ ਅੰਮ੍ਰਿਤਸਰ ਵੱਲੋਂ ਆ ਰਹੀ ਕਾਰ ਨੇ ਜਦੋਂ ਗੁਰਦਾਸਪੁਰ ਦੇ ਬੱਸ ਸਟੈਂਡ ਦੇ ਮੋੜ ਵੱਲ ਮੁੜਨਾ ਸੀ ਤਾਂ ਧੁੰਦ ਕਾਰਨ ਕੁਝ ਦਿਖਾਈ ਨਾ ਦਿੱਤਾ, ਜਿਸ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਤੇ ਕਿੰਨੂਆਂ ਨਾਲ ਭਰਿਆ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆਂ ਗਿਆ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਦੀ ਜਾਨ ਨਹੀਂ ਗਈ।

ਇਹ ਵੀ ਪੜ੍ਹੋ –  ਗੂਗਲ ਮੈਪ ਨੇ ਪੁਲਿਸ ਪਾਈ ਚੱਕਰਾਂ ‘ਚ, ਪਹੁੰਚਾਇਆ ਦੂਜੇ ਸੂਬੇ ‘ਚ, ਲੋਕਾਂ ਬਦਮਾਸ਼ ਸਮਝ ਬਣਾਇਆ ਬੰਦੀ

 

Exit mobile version