ਬਿਉਰੋ ਰਿਪੋਰਟ – ਮੋਹਾਲੀ (Mohali) ਤੋਂ ਬਾਅਦ ਹੁਣ ਹਰਿਆਣਾ (Haryana) ਵਿਚ ਵੀ ਡੇਂਗੂ (Dengu) ਦੇ ਮਾਮਲੇ ਸਾਹਮਣੇ ਆ ਰਹੇ ਹਨ। ਰੋਜ਼ਾਨਾ 67 ਦੇ ਕਰੀਬ ਮਾਮਲੇ ਆ ਰਹੇ ਹਨ। ਹਰਿਆਣਾ ਵਿਚ ਹੁਣ ਤੱਕ 3354 ਕੇਸ ਦਰਜ ਹੋ ਚੁੱਕੇ ਹਨ, ਜਿਸ ਨੇ ਪ੍ਰਸ਼ਾਸਨ ਦੀ ਨੀਂਦ ਉਡਾਈ ਹੋਈ ਹੈ। ਪਿਛਲੇ 10 ਦਿਨਾਂ ਵਿਚ ਕੁੱਲ 673 ਮਾਮਲੇ ਦਰਜ ਹੋਏ ਹਨ। ਜ਼ਿਲ੍ਹੇ ਪੰਚਕੂਲਾ ਵਿਚ 1133, ਹਿਸਾਰ 349, ਕਰਨਾਲ 241,ਸੋਨੀਪਤ 219, ਰੇਵਾੜੀ 194,ਪਾਣੀਪਤ 172, ਗੁਰੂਗ੍ਰਾਮ 151,ਕੁਰੂਕਸ਼ੇਤਰ 132, ਫਰੀਦਾਬਾਦ 108, ਸਿਰਸਾ 91,ਰੋਹਤਕ 77, ਯਮੁਨਾਨਗਰ 75, ਜੀਂਦ 61,ਝੱਜਰ 61,ਭਿਵਾਨੀ 52,ਫਤਿਹਾਬਾਦ 51 ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਕਈ ਡੇਂਗੂ ਦੇ ਕੇਸ ਦਰਜ ਹੋ ਚੁੱਕੇ ਹਨ ਅਤੇ ਮੋਹਾਲੀ ਸਭ ਤੋਂ ਜਿਆਦਾ ਪ੍ਰਭਾਵਿਤ ਰਿਹਾ ਹੈ।
ਇਹ ਵੀ ਪੜ੍ਹੋ – ਕਾਊਂਟਰ ਇੰਟੈਲੀਜੈਂਸ ਵਿੰਗ ਨੇ ਵੱਡੀ ਸਫਲਤਾ ਕੀਤੀ ਹਾਸਲ! ਹੈਰੋਇਨ ਮਾਮਲੇ ‘ਚ ਆਇਆ ਨਵਾਂ ਮੋੜ