The Khalas Tv Blog Punjab ਪੰਜਾਬ ਦੇ ਇਸ ਸ਼ਹਿਰ ‘ਚ ਡੇਂਗੂ ਨੇ ਮਚਾਇਆ ਕਹਿਰ! ਲਗਾਤਾਰ ਆ ਰਹੇ ਮਾਮਲੇ
Punjab

ਪੰਜਾਬ ਦੇ ਇਸ ਸ਼ਹਿਰ ‘ਚ ਡੇਂਗੂ ਨੇ ਮਚਾਇਆ ਕਹਿਰ! ਲਗਾਤਾਰ ਆ ਰਹੇ ਮਾਮਲੇ

ਬਿਉਰੋ ਰਿਪੋਰਟ – ਜ਼ਿਲ੍ਹੇ ਮੋਹਾਲੀ (District Mohali) ਦੇ ਵਿਚ ਡੇਂਗੂ (Dengu) ਲਗਾਤਾਰ ਆਪਣਾ ਕਹਿਰ ਵਰ੍ਹਾ ਰਿਹਾ ਹੈ। ਮੋਹਾਲੀ ਵਿਚ ਇਕ ਤੋਂ ਬਾਅਦ ਇਕ ਨਵੇਂ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਵੀ 34 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਡੇਂਗੂ ਪੀੜਤਾਂ ਦੀ ਗਿਣਤੀ ਵਧ ਕੇ 745 ਹੋ ਗਈ ਹੈ। ਦੱਸ ਦੇਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਜ਼ਿਲ੍ਹੇ ਦੇ 3940 ਘਰਾਂ ਦਾ ਸਰਵੇ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 61 ਘਰਾਂ ਵਿਚੋਂ ਡੇਂਗੂ ਦਾ ਲਾਰਵਾ ਪਾਇਆ ਗਿਆ ਹੈ। ਡੇਂਗੂ ਦੇ ਮੱਦੇਨਜ਼ਰ 17,221 ਥਾਵਾਂ ‘ਤੇ ਕੰਟੇਨਰਾਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵਿਚੋਂ ਕਈ ਥਾਵਾਂ ‘ਤੇ ਲਾਰਵਾ ਮਿਲਿਆ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਵੱਲੋਂ ਡੇਂਗੂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰੀ ਹਸਪਤਾਲ ਵਿਚ ਸਪੈਸ਼ਲ ਵਾਰਡ ਬਣਾਏ ਗਏ ਹਨ, ਜਿਨ੍ਹਾਂ ਵਿਚ ਡੇਂਗੀ ਤੋਂ ਪੀੜਤ ਲੋਕਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਡੇਂਗੂ ਤੋਂ ਇਲਾਵਾ ਚਿਕਨਗੁਣੀਆਂ ਅਤੇ ਮਲੇਰੀਆ ਦਾ ਵੀ ਇਲਾਜ ਕੀਤਾ ਮੁਫਤ ਵਿਚ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਖਤ ਹਿਦਾਇਤਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਹਰ ਸ਼ੁੱਕਰਵਾਰ ਨੂੰ ਡੇਂਗੂ ‘ਤੇ ਵਾਰ’ ਮੈਗਾ ਡਰਾਈਵ ਕਰਵਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਡੇਂਗੂ ਪ੍ਰਤੀ ਸੂਚਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ –  MP ਅੰਮ੍ਰਿਤਪਾਲ ਸਿੰਘ ਦਾ ਨਾਂ 10 ਦਿਨ ਪਹਿਲਾਂ ਹੋਏ ਕਤਲਕਾਂਡ ‘ਚ ਸ਼ਾਮਲ ! ਪਿਤਾ ਦਾ ਵੀ ਆ ਗਿਆ ਵੱਡਾ ਬਿਆਨ

 

 

Exit mobile version