The Khalas Tv Blog Punjab ਸਿਮਰਜੀਤ ਸਿੰਘ ਮਾਨ ਦੇ ਬਿਆਨ ‘ਤੇ ਡੀਸੀ ਨੂੰ ਮੰਗ ਪੱਤਰ  
Punjab

ਸਿਮਰਜੀਤ ਸਿੰਘ ਮਾਨ ਦੇ ਬਿਆਨ ‘ਤੇ ਡੀਸੀ ਨੂੰ ਮੰਗ ਪੱਤਰ  

‘ਦ ਖ਼ਾਲਸ ਬਿਊਰੋ : ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ ਹੀਦ ਭਗਤ ਸਿੰਘ ਦੇ ਨਾਂ ਕੀਤੀ ਟਿੱਪਣੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ।

 ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ  ਕਿ ਉਹ ਭਗਤ ਸਿੰਘ ਨੂੰ ਸ਼ ਹੀਦ ਨਹੀਂ ਮੰਨਦੇ  ਜਿਸ ਦੇ ਚਲਦਿਆਂ ਅੰਮ੍ਰਿਤਸਰ ਵਿੱਚ ਭਗਤ ਸਿੰਘ ਦੇ ਚਾਹੁਣ ਵਾਲਿਆਂ ਵਿੱਚ ਇਸ ਬਿਆਨ ਨੂੰ ਲੈ ਕੇ ਕਾਫੀ ਗੁੱਸਾ ਪਾਇਆ ਜਾ ਰਿਹਾ ਸੀ । ਬੀਤੇ ਦਿਨੀਂ ਇਕ  ਆਪ ਆਗੂ ਵੱਲੋਂ ਸਿਮਰਜੀਤ ਸਿੰਘ ਮਾਨ ਦੀ ਪੱਗ ਲਾ ਹ ਕੇ ਲਿਆਉਣ ਵਾਲੇ ਵਿਅਕਤੀ ਨੂੰ 5 ਲੱਖ ਦਾ ਇਨਾਮ ਦੇਣ ਦੀ ਗੱਲ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰਾਂ ਵਿੱਚ ਵੀ  ਕਾਫੀ ਗੁੱਸਾ ਪਾਇਆ ਜਾ ਰਿਹਾ  ਅਤੇ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ ਗਿਆ । 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਅਸੀਂ ਉਸ ਨਾਲ ਉਹ ਸਹਿਮਤ ਹਨ  ਅਤੇ ਉਹ ਭਗਤ ਸਿੰਘ ਨੂੰ ਸ਼ ਹੀਦ ਦਾ ਦਰਜਾ ਨਹੀਂ ਦਿੰਦੇ । ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖ ਕੌਮ ਲਈ ਸ਼ਹੀ ਦ ਸੰਤ ਜਰਨੈਲ ਸਿੰਘ ਖਾਲਸਾ ਭਿੰ ਡਰਾਂ ਵਾਲੇ, ਸੁੱਖਾ-ਜਿੰਦਾ ਅਤੇ ਸਤਵੰਤ ਸਿੰਘ ਤੇ ਬੇਅੰਤ ਸਿੰਘ ਅਤੇ ਗਦਰੀ ਬਾਬੇ ਹਨ ।

  ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਵੱਲੋਂ ਨਾਜਾਇਜ਼ ਹੀ ਦੋ ਲੋਕਾਂ ਦਾ ਕ ਤਲ ਕੀਤਾ ਗਿਆ ਸੀ ਤੇ ਅਸੈਂਬਲੀ ਦੇ ਵਿੱਚ ਬੰ ਬ ਸੁੱਟਿਆ ਗਿਆ ਸੀ । ਜਿਸ ਕਰਕੇ  ਸਿੱਖ ਕੌਮ ਭਗਤ ਸਿੰਘ ਨੂੰ ਸ਼ਹੀ ਦ ਦਾ ਦਰਜਾ ਨਹੀਂ ਦੇਵੇਗੀ ਅਤੇ ਜਿਸ ਵਿਅਕਤੀ ਨੇ  ਸਿਮਰਨਜੀਤ ਸਿੰਘ ਮਾਨ ਦੀ ਪੱਗ ਲਾਹੁਣ ਦੀ ਗੱਲ ਕੀਤੀ ਹੈ ਉਸਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ।

 ਦੂਜੇ ਪਾਸੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਮੰਗ ਪੱਤਰ ਲੈਣ ਤੋਂ ਬਾਅਦ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਉਸਨੂੰ ਸਬੰਧਤ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ ਅਤੇ ਦੋ ਸ਼ੀਆਂ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

Exit mobile version