The Khalas Tv Blog Punjab ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੋਪੜ ਵਿੱਖੇ   ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਨੂੰ ਮੰਗ ਪੱਤਰ
Punjab

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੋਪੜ ਵਿੱਖੇ   ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਨੂੰ ਮੰਗ ਪੱਤਰ

‘ਦ ਖ਼ਾਲਸ ਬਿਊਰੋ :ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੋਪੜ ਵਿੱਖੇ  ਕਿਸਾਨ ਜਥੇਬੰਦੀਆਂ ਵੱਲੋਂ ਅੱਜ ਤਹਿਸੀਲ ਤੇ ਜਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ  ਪਰ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਜਥੇਬੰਦ ਹੁੰਦੇ ਦੇਖ ਕੇ ਪ੍ਰਸ਼ਾਸਨ ਨੇ ਡੀਸੀ ਕੰਪਲੈਕਸ ਦੇ ਗੇਟ ਬੰਦ ਕਰ ਦਿਤੇ।

ਕਿਸਾਨ ਵੀ ਦ੍ਰਿੜਤਾ ਦਿਖਾਉਂਦੇ ਹੋਏ  ਡੱਟੇ ਰਹੇ ਤੇ ਪ੍ਰਸ਼ਾਸਨ ਦੇ ਵਿਰੋਧ ਦੇ ਬਾਵਜੂਦ ਗੇਟ ਖੁਲਵਾ ਕੇ ਅੰਦਰ ਗਏ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਅੱਜ ਦੇ ਇਸ ਮੰਗ ਪੱਤਰ ਦੇਣ ਦੀ ਕਾਰਵਾਈ ਤੋਂ ਬਾਅਦ  ਹੁੱਣ ਅਗਲਾ ਕਦਮ ਦੇ ਤੋਰ ਤੇ 25 ਮਾਰਚ ਨੂੰ ਚੰਡੀਗੜ੍ਹ ਵਿੱਖੇ ਰਾਜਾਪਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਭਰਵਾਂ ਇੱਕਠ ਵੀ ਕੀਤਾ ਜਾਵੇਗਾ।  

Exit mobile version