The Khalas Tv Blog Punjab ਸ੍ਰੀ ਦਰਬਾਰ ਸਾਹਿਬ ਵਿਖੇ ਮੱਸਿਆ, ਪੁੰਨਿਆ ਤੇ ਸੰਗਰਾਦ ਦਾ ਬੋਰਡ ਹਟਾਉਣ ਦੀ ਉੱਠੀ ਮੰਗ
Punjab

ਸ੍ਰੀ ਦਰਬਾਰ ਸਾਹਿਬ ਵਿਖੇ ਮੱਸਿਆ, ਪੁੰਨਿਆ ਤੇ ਸੰਗਰਾਦ ਦਾ ਬੋਰਡ ਹਟਾਉਣ ਦੀ ਉੱਠੀ ਮੰਗ

‘ਦ ਖ਼ਾਲਸ ਬਿਊਰੋ :- ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮੱਸਿਆ, ਪੁੰਨਿਆ ਅਤੇ ਸੰਗਰਾਦ ਵਾਲਾ ਬੋਰਡ ਹਟਾਉਣ ਦੀ ਮੰਗ ਉੱਠੀ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਸ਼੍ਰੋਮਣੀ ਕਮੇਟੀ ’ਤੇ ਸਿੱਖ ਸਿਧਾਂਤਾਂ ਨੂੰ ਅਣਡਿੱਠ ਕਰਨ ਦਾ ਦੋਸ਼ ਲਾਇਆ ਹੈ। ਆਪਣੀ ਪਟੀਸ਼ਨ ਵਿੱਚ ਸਿੱਖ ਆਗੂ ਨੇ ਦੋਸ਼ ਲਾਇਆ ਹੈ ਕਿ ਸਿੱਖ ਧਰਮ ਵਿੱਚ ਮੱਸਿਆ, ਪੁੰਨਿਆ ਤੇ ਸੰਗਰਾਂਦ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ। ਇਸ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਕੈਂਪਸ ਵਿੱਚ ਮੱਸਿਆ, ਪੁੰਨਿਆ ਤੇ ਸੰਗਰਾਂਦ ਦੀਆਂ ਤਰੀਕਾਂ ਨੂੰ ਦਰਸਾਉਂਦਾ ਬੋਰਡ ਲਾਇਆ ਹੋਇਆ ਹੈ, ਜੋ ਸਿੱਖ ਧਰਮ ਤੇ ਸਿਧਾਂਤਾਂ ਦੇ ਖ਼ਿਲਾਫ਼ ਹੈ।

Exit mobile version