The Khalas Tv Blog Others ਇਸ ਨਿਆਣੇ ਨੂੰ ਮਹਿੰਗੇ ਪੈ ਗਏ ਪਾਣੀ ਨਾਲ ਪੰਗੇ ਲੈਣੇ
Others

ਇਸ ਨਿਆਣੇ ਨੂੰ ਮਹਿੰਗੇ ਪੈ ਗਏ ਪਾਣੀ ਨਾਲ ਪੰਗੇ ਲੈਣੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਡੌਲਫਿਨ ਨੂੰ ਇਨਸਾਨ ਦੀ ਦੋਸਤ ਸਮਝਿਆ ਜਾਂਦਾ ਹੈ। ਅਕਸਰ ਅਜਿਹੀਆਂ ਵੀਡਿਓਜ਼ ਵਾਇਰਲ ਹੁੰਦੀਆਂ ਹਨ, ਜਿਸ ਵਿੱਚ ਡੌਲਫਿਨ ਪਾਣੀ ਅੰਦਰ ਹੀ ਇਨਸਾਨਾਂ ਨਾਲ ਸ਼ਰਾਰਤਾਂ ਕਰਦੀ ਵੇਖੀ ਜਾ ਸਕਦੀ ਹੈ। ਪਰ ਸੋਸ਼ਲ ਮੀਡੀਆ ਉੱਤੇ ਡੌਲਫਿਨ ਦੀ ਬੱਚੇ ਨਾਲ ਦਿਲ ਦਹਿਲਾ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਡੌਲਫਿਨ ਪਾਣੀ ਨਾਲ ਖੇਡ ਰਹੇ ਬੱਚੇ ਦਾ ਬਾਹਰ ਆ ਕੇ ਹੱਥ ਕੱਟਦੀ ਵੇਖੀ ਜਾ ਰਹੀ ਹੈ।ਇਹ ਵੀਡੀਓ ਯੂਕ੍ਰੇਨ ਦੇ ਬਲੈਕ ਸੀ ਰਿਜਾਰਟ ਦਾ ਹੈ।

ਜਾਣਕਾਰੀ ਅਨੁਸਾਰ ਕਰੀਬ ਛੇ ਸਾਲ ਦਾ ਇਹ ਬੱਚਾ ਪਾਣੀ ਅੰਦਰ ਹੱਥ ਪਾ ਕੇ ਖੇਡ ਰਿਹਾ ਹੈ। ਜਿਊਂ ਹੀ ਬੱਚਾ ਪਾਣੀ ਦੇ ਥੋੜ੍ਹਾ ਹੋਰ ਨੇੜੇ ਹੋਇਆ ਤਾਂ ਪਾਣੀ ਅੰਦਰੋਂ ਬਾਹਰ ਆ ਕੇ ਡੌਲਫਿਨ ਨੇ ਬੱਚੇ ਦੇ ਹੱਥ ਉੱਪਰ ਦੰਦੀ ਵੱਢ ਲਈ। ਹਾਲਾਂਕਿ ਬੱਚਾ ਖੇਡਣ ਲਈ ਡੌਲਫਿਨ ਵੱਲ ਹੱਥ ਵਧਾ ਰਿਹਾ ਸੀ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਮਿਲ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਹਰੇਕ ਡੌਲਫਿਨ ਨੂੰ ਇਨਸਾਨਾਂ ਨਾਲ ਵਰਤਾਓ ਦੀ ਟ੍ਰੇਨਿੰਗ ਦਿੱਤੀ ਗਈ ਹੋਵੇ, ਇਸ ਲਈ ਬੱਚਿਆਂ ਨੂੰ ਸੋਚ ਸਮਝ ਕੇ ਇਨ੍ਹਾਂ ਜਾਨਵਰਾਂ ਦੇ ਨੇੜੇ ਆਉਣਾ ਚਾਹੀਦਾ ਹੈ।ਇਕ ਹੋਰ ਵਿਅਕਤੀ ਨੇ ਕਮੈਂਟ ਕੀਤਾ ਹੈ ਕਿ ਇਹ ਮੰਜਰ ਬਹੁਤ ਹੀ ਖਤਰਨਾਕ ਹੈ, ਬਿਨਾਂ ਕੋਚ ਦੇ ਨੇੜੇ ਹੁੰਦਿਆਂ ਅਜਿਹੇ ਖਤਰੇ ਮੁੱਲ ਨਹੀਂ ਲੈਣੇ ਚਾਹੀਦੇ।

ਹਾਲਾਂਕਿ ਜਿਸ ਰਿਜੋਰਟ ਵਿੱਚ ਇਹ ਘਟਨਾ ਵਾਪਰੀ ਹੈ, ਉਸਦੇ ਡੌਲਫਿਨ ਟ੍ਰੇਨਰ ਨੇ ਦੱਸਿਆ ਕਿ ਡੌਲਫਿਨ ਦਾ ਬੱਚੇ ਉੱਤੇ ਹਮਲਾ ਕਰਨ ਦਾ ਕੋਈ ਮਕਸਦ ਨਹੀਂ ਸੀ, ਇਹ ਅਚਾਨਕ ਦਿੱਤੀ ਹੋਈ ਪ੍ਰਤਿਕਿਆ ਹੈ।

Exit mobile version