The Khalas Tv Blog India ਦਿੱਲੀ ’ਚ ਗਰਮੀ ਦਾ ਟੁੱਟਿਆ ਰਿਕਾਰਡ! ਪਹਿਲੀ ਵਾਰ 50.5°C ’ਤੇ ਪਹੁੰਚਿਆ ਪਾਰਾ
India

ਦਿੱਲੀ ’ਚ ਗਰਮੀ ਦਾ ਟੁੱਟਿਆ ਰਿਕਾਰਡ! ਪਹਿਲੀ ਵਾਰ 50.5°C ’ਤੇ ਪਹੁੰਚਿਆ ਪਾਰਾ

ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਅੱਜ (ਬੁੱਧਵਾਰ, 29 ਮਈ) ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਾਪਮਾਨ ਰਿਕਾਰਡ ਤੋੜ 50.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਹ ਅੱਜ ਦਾ ਗਰਮ ਪਾਰਾ ਦਿੱਲੀ ਦੇ ਉਪਨਗਰ ਮੁੰਗੇਸ਼ਪੁਰ ਵਿੱਚ ਦਰਜ ਕੀਤੀ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਤਾਪਮਾਨ 50 ਡਿਗਰੀ ਸੈਲਸੀਅਸ ਦੀ ਸੀਮਾ ਨੂੰ ਪਾਰ ਕਰ ਗਿਆ ਹੈ।

ਆਈਐਮਡੀ ਦੀ ਭਵਿੱਖਬਾਣੀ ਆਉਣ ਵਾਲੇ ਦਿਨਾਂ ਲਈ ਇੱਕ ਭਿਆਨਕ ਤਸਵੀਰ ਪੇਸ਼ ਕਰ ਰਹੀ ਹੈ। ਇਸ ਦੇ ਮੁਤਾਬਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬਹੁਤੀਆਂ ਥਾਵਾਂ ’ਤੇ, ਦਿੱਲੀ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕਈ ਸਥਾਨਾਂ ’ਤੇ, ਅਤੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ’ਕੇ ਲੂ ਤੋਂ ਲੈ ਕੇ ਗੰਭੀਰ ਲੂ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਦੱਸ ਦੇਈਏ ਅੱਤ ਦੀ ਗਰਮੀ ਨੂੰ ਵੇਖਦਿਆਂ ਕੌਮੀ ਰਾਜਧਾਨੀ ਦਿੱਲੀ ਵਿੱਚ ਉਪ ਰਾਜਪਾਲ (LG) ਵੀਕੇ ਸਕਸੈਨਾ ਨੇ ਮਜ਼ਦੂਰਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੰਮ ਤੋਂ ਛੁੱਟੀ ਦੇਣ ਦਾ ਹੁਕਮ ਦਿੱਤਾ ਹੈ। ਇਸ ਛੁੱਟੀ ਦੌਰਾਨ ਮਜ਼ਦੂਰਾਂ ਦੇ ਮਿਹਨਤਾਨੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਉਸਾਰੀ ਵਾਲੀਆਂ ਥਾਵਾਂ (Construction sites) ’ਤੇ ਮਜ਼ਦੂਰਾਂ ਲਈ ਸਾਦਾ ਤੇ ਨਾਰੀਅਲ ਪਾਣੀ ਮੁਹੱਈਆ ਕਰਵਾਉਣ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬੱਸ ਸਟੈਂਡਾਂ ’ਤੇ ਵੀ ਘੜਿਆ ਵਿੱਚ ਪਾਣੀ ਰੱਖਣ ਲਈ ਕਿਹਾ ਗਿਆ ਹੈ।

ਦੂਜੇ ਪਾਸੇ ਦਿੱਲੀ ਵਿੱਚ ਪਾਣੀ ਦੀ ਕਿੱਲਤ ਦੇ ਚੱਲਦਿਆਂ ਕੇਜਰੀਵਾਲ ਸਰਕਾਰ ਨੇ ਪਾਈਪਾਂ ਨਾਲ ਕਾਰਾਂ ਧੋਣ ਵਾਲਿਆਂ ’ਤੇ 2,000 ਰੁਪਏ ਦਾ ਜ਼ੁਰਮਾਨਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। 200 ਲੋਕਾਂ ਦੀ ਟੀਮ ਪਾਣੀ ਦੀ ਬਰਬਾਦੀ ਦੀ ਨਿਗਰਾਨੀ ਕਰੇਗੀ।

Exit mobile version