The Khalas Tv Blog India ਦਿੱਲੀ ਦੀ ਸਜਾ ਸਮੀਖਿਆ ਬੋਰਡ ਦੀ ਮੀਟਿੰਗ ਅੱਜ,ਪ੍ਰੋ.ਭੁੱਲਰ ਦੀ ਸ ਜ਼ਾ ਨੂੰ ਲੈ ਕੇ ਹੋ ਸਕਦਾ ਹੈ ਫੈਸਲਾ
India Punjab

ਦਿੱਲੀ ਦੀ ਸਜਾ ਸਮੀਖਿਆ ਬੋਰਡ ਦੀ ਮੀਟਿੰਗ ਅੱਜ,ਪ੍ਰੋ.ਭੁੱਲਰ ਦੀ ਸ ਜ਼ਾ ਨੂੰ ਲੈ ਕੇ ਹੋ ਸਕਦਾ ਹੈ ਫੈਸਲਾ

‘ਦ ਖਾਲਸ ਟੀਵੀ : ਦਿੱਲੀ ਬੰਬ ਧਮਾ ਕਿਆਂ ਦੇ ਮੁਲ ਜ਼ਮ ਅਤੇ ਜੇ ਲ੍ਹ ਵਿੱਚ ਬੰਦ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮੁੱਦਾ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਫੀ ਭਖਿਆ ਰਿਹਾ ਸੀ।ਅੱਜ ਸ਼੍ਰੋਮਣੀ ਕਮੇਟੀ ਦਿੱਲੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੀ ਸ ਜ਼ਾ ਸਮੀਖਿਆ ਬੋਰਡ ਦੀ ਮੀਟਿੰਗ ਹੋਵੇਗੀ ਤੇ ਇਸ ਮੀਟਿੰਗ ਵਿੱਚ ਦਵਿੰਦਰ ਪਾਲ ਸਿੰਘ ਭੁੱਲਰ ਦੀ ਸ ਜ਼ਾ ਨੂੰ ਲੈ ਕੇ ਵੀ ਫੈਸਲਾ ਲਿਆ ਜਾ ਸਕਦਾ ਹੈ।

ਪ੍ਰੋ ਭੁੱਲਰ ਢਾਈ ਦਹਾਕਿਆਂ ਤੋਂ ਜੇ ਲ੍ਹ ਵਿੱਚ ਬੰਦ ਹਨ। ਪੰਥਕ ਧਿਰਾਂ ਵੱਲੋਂ ਸ ਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਘੋਲ ਸ਼ੁਰੂ ਕੀਤਾ ਗਿਆ ਸੀ। ਕਈ ਸਿਆਸੀ ਪਾਰਟੀਆਂ ਵੀ ਬੰ ਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੋਟਰਾਂ ਨੂੰ ਭਰਮਾਉਣ ਵਿੱਚ ਲੱਗੀਆਂ ਹੋਈਆਂ ਸਨ। ਸੰਨ 1994 ਵਿੱਚ ਭੁੱਲਰ ਨੂੰ ਫਰੈਂਕਫਰਟ ,ਜਰਮਨੀ ਵਿੱਚ ਸਿਆਸੀ ਸ਼ਰਨ ਲੈਣ ਜਾਂਦੇ ਸਮੇਂ ਵਿੱਚ ਇਮੀਗਰੇਸ਼ਨ ਕਾਗਜ਼ ਸਹੀ ਨਾ ਹੋਣ ਕਰਕੇ ਹਿਰਾ ਸਤ ਵਿੱਚ ਲਿਆ ਗਿਆ ਸੀ ਅਤੇ 1995 ਵਿੱਚ ਭਾਰਤ ਹਵਾਲੇ ਕਰ ਦਿੱਤਾ ਗਿਆ। ਉਦੋਂ ਤੋਂ ਉਹ ਭਾਰਤ ਵਿੱਚ ਵੱਖ-ਵੱਖ ਜੇ ਲ੍ਹਾਂ ਵਿੱਚ ਕੈਦ ਰਹੇ ਹਨ। ਇਸ਼ ਦੌਰਾਨ ਉਹਨਾਂ ਦੀ ਮਾਨਸਿਕ ਸਿਹਤ ਵੀ ਵਿਗੜ ਗਈ ਸੀ।
ਭੁੱਲਰ ਕਈ ਵਾਰ ਪੈਰੋਲ ‘ਤੇ ਰਿਹਾਅ ਵੀ ਹੋਏ ਹਨ। ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ ਭੁੱਲਰ ਆਪਣੇ ਪਤੀ ਖ਼ਿਲਾਫ਼ ਸਾਰੇ ਇਲਜ਼ਾਮਾਂ ਨੂੰ ਰੱਦ ਕਰਦੇ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਭੁੱਲਰ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਤੋਂ ਪੁਲਿਸ ਹਿਰਾਸਤ ਦੌਰਾਨ ਹਲਫ਼ੀਆ ਬਿਆਨ ਉੱਤੇ ਹਸਤਾਖ਼ਰ ਕਰਵਾ ਲਏ ਗਏ ਅਤੇ ਇਸੇ ਆਧਾਰ ਉੱਤੇ ਸ ਜ਼ਾ ਦੇ ਦਿੱਤੀ ਗਈ ਹੈ।

Exit mobile version