The Khalas Tv Blog India ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ UAPA ਤਹਿਤ ਕੇਸ ਦਰਜ, ਘਟਨਾ ਬਾਰੇ ਪੁਲਿਸ ਨੇ ਇਹ ਦੱਸਿਆ
India

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ UAPA ਤਹਿਤ ਕੇਸ ਦਰਜ, ਘਟਨਾ ਬਾਰੇ ਪੁਲਿਸ ਨੇ ਇਹ ਦੱਸਿਆ

Delhi Police Special Cell , Parliament security breach, UAPA

ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੇ ਮਾਮਲੇ 'ਚ UAPA ਤਹਿਤ ਕੇਸ ਦਰਜ, ਘਟਨਾ ਬਾਰੇ ਪੁਲਿਸ ਨੇ ਇਹ ਦੱਸਿਆ

ਨਵੀਂ ਦਿੱਲੀ : ਬੁੱਧਵਾਰ ਨੂੰ ਸਿਫ਼ਰ ਕਾਲ ਦੌਰਾਨ ਵਿਜ਼ਟਰ ਗੈਲਰੀ ਤੋਂ ਲੋਕ ਸਭਾ ਦੇ ਚੈਂਬਰ ਵਿੱਚ ਦਾਖਲ ਹੋਣ ‘ਤੇ ਵੱਡੀ ਸੁਰੱਖਿਆ ਉਲੰਘਣਾ ਦੀ ਜਾਂਚ ਲਈ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹ ਕਾਰਵਾਈ ਕੀਤੀ ਹੈ।

ਦਿੱਲੀ ਪੁਲਿਸ ਨੇ ਯੂਏਪੀਏ ਦੀ ਧਾਰਾ ਦੇ ਤਹਿਤ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਪੁਲਿਸ ਇਸ ਮਾਮਲੇ ਵਿੱਚ ਸਖ਼ਤ ਜਾਂਚ ਦੇ ਘੇਰੇ ਵਿੱਚ ਆ ਗਈ ਹੈ ਅਤੇ ਸੰਸਦ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ।

ਸੰਸਦ ਵਿੱਚ ਕੀ ਹੋਇਆ

ਬੁੱਧਵਾਰ ਦੁਪਹਿਰ ਦੋ ਵਜੇ ਮਨੋਰੰਜਨ ਡੀ ਅਤੇ ਸਾਗਰ ਸ਼ਰਮਾ ਲੋਕ ਸਭਾ ਦੀ ਦਰਸ਼ਕ ਗੈਲਰੀ ਤੋਂ ਸਦਨ ਵਿੱਚ ਕੁੱਦ ਗਏ ਅਤੇ ਉਨ੍ਹਾਂ ਨੇ ਕਲਰ ਸਮੋਗ ਦੀ ਵਰਤੋਂ ਕੀਤੀ। ਅਚਾਨਕ ਇਸ ਕਾਰਵਾਈ ਨਾਲ ਸੰਸਦ ਦੇ ਮੈਂਬਰਾਂ ਵਿੱਚ ਹਫੜਾ-ਦਫੜੀ ਮਚ ਗਈ। ਸੰਸਦ ਮੈਂਬਰਾਂ ਨੇ ਮੁਲਜ਼ਮਾਂ ਨੂੰ ਫੜ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸੰਸਦ ਵਿੱਚ ਮੌਜੂਦ ਮਾਰਸ਼ਲ ਦੇ ਹਵਾਲੇ ਕਰ ਦਿੱਤਾ ਗਿਆ।

ਦੂਜੇ ਪਾਸੇ ਉਨ੍ਹਾਂ ਦੇ ਸਾਥੀਆਂ ਨੀਲਮ ਅਤੇ ਅਮੋਲ ਸ਼ਿੰਦੇ ਨੇ ਸੰਸਦ ਭਵਨ ਦੇ ਬਾਹਰ ਕਲਰ ਸਮੋਗ ਦੀ ਵਰਤੋਂ ਕੀਤੀ ਅਤੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਬਾਹਰ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ। ਪੁਲਿਸ ਸੂਤਰਾਂ ਅਨੁਸਾਰ ਇਸ ਸਾਜ਼ਿਸ਼ ਵਿੱਚ ਲਲਿਤ ਅਤੇ ਵਿਸ਼ਾਲ ਸ਼ਰਮਾ ਨਾਂ ਦੇ ਦੋ ਹੋਰ ਮੁਲਜ਼ਮ ਵੀ ਸ਼ਾਮਲ ਸਨ। ਵਿਸ਼ਾਲ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਹਿਰਾਸਤ ਵਿਚ ਲਿਆ ਗਿਆ, ਜਦਕਿ ਲਲਿਤ ਫਿਲਹਾਲ ਫਰਾਰ ਹੈ।

ਘਟਨਾ ਬਾਰੇ ਪੁਲਿਸ ਨੇ ਇਹ ਦੱਸਿਆ

ਪੁਲਿਸ ਨੇ ਦੱਸਿਆ ਕਿ 25 ਸਾਲਾ ਸ਼ਿੰਦੇ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਆਪਣੇ ਪਿੰਡ ਤੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਫ਼ੌਜ ਦੀ ਭਰਤੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਦਿੱਲੀ ਜਾ ਰਿਹਾ। ਸ਼ਿੰਦੇ ਨੇ ਹਰਿਆਣਾ ਦੀ ਨੀਲਮ ਨਾਲ ਮਿਲ ਕੇ ਸੰਸਦ ਦੇ ਬਾਹਰ ‘ਤਾਨਾਸ਼ਾਹੀ ਨਹੀਂ ਚੱਲੇਗੀ’, ‘ਭਾਰਤ ਮਾਤਾ ਦੀ ਜੈ’ ਅਤੇ ‘ਜੈ ਭੀਮ, ਜੈ ਭਾਰਤ’ ਦੇ ਨਾਅਰੇ ਲਾਏ।

ਮੀਡੀਆ ਰਿਪੋਰਟ ਮੁਤਾਬਕ  ਸੰਸਦ ਦੀ ਸੁਰੱਖਿਆ ਦੀ ਉਲੰਘਣਾ ਇੱਕ ਯੋਜਨਾਬੱਧ ਘਟਨਾ ਸੀ ਅਤੇ ਜਿਸ ਨੂੰ ਛੇ ਲੋਕਾਂ ਨੇ ਅੰਜਾਮ ਦਿੱਤਾ। ਇਹ ਸਾਰੇ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਦੂਜੇ ਦੇ ਸੰਪਰਕ ਵਿੱਚ ਸਨ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਯੋਜਨਾ ਬਣਾਈ ਅਤੇ ਬੁੱਧਵਾਰ ਨੂੰ ਸੰਸਦ ਵਿੱਚ ਆਉਣ ਤੋਂ ਪਹਿਲਾਂ ਰੇਕੀ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਹ ‘ਸੰਸਦ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ‘ਚੋਂ 5 ਗੁਰੂਗ੍ਰਾਮ ‘ਚ ਵਿਸ਼ਾਲ ਦੇ ਘਰ ਰੁਕੇ ਸਨ। ਯੋਜਨਾ ਮੁਤਾਬਕ ਸਾਰੇ ਛੇ ਲੋਕ ਸੰਸਦ ਦੇ ਅੰਦਰ ਜਾਣਾ ਚਾਹੁੰਦੇ ਸਨ, ਪਰ ਸਿਰਫ਼ ਦੋ ਨੂੰ ਹੀ ਪਾਸ ਮਿਲੇ।

Exit mobile version