The Khalas Tv Blog India ਦਿੱਲੀ ਵਿੱਚ ਰੈਲੀ ਕਰਨ ਦੀ ਕਿਸਾਨਾਂ ਨੂੰ ਮਿਲੀ ਇਜਾਜ਼ਤ…
India Khetibadi

ਦਿੱਲੀ ਵਿੱਚ ਰੈਲੀ ਕਰਨ ਦੀ ਕਿਸਾਨਾਂ ਨੂੰ ਮਿਲੀ ਇਜਾਜ਼ਤ…

Kisan Mahapanchayat on March 14: -ਕਿਸਾਨਾਂ ਨੂੰ ਰੇਲਾਂ ਰਾਹੀਂ ਦਿੱਲੀ ਪਹੁੰਚਣ ਦੀ ਆਗਿਆ ਹੈ।

ਚੰਡੀਗੜ੍ਹ : ਕਿਸਾਨਾਂ ਨੂੰ ਰਾਮ ਲੀਲ੍ਹਾ ਗਰਾਊਂਡ ਵਿਚ ਰੈਲੀ 13 ਸਾਮ ਅਤੇ 14 ਮਾਰਚ ਨੂੰ ਇਕੱਠ ਕਰਨ ਅਤੇ ਰੈਲੀ ਕਰਨ ਦੀ ਦਿਲੀ ਪੁਲਿਸ ਨੇ ਇਜਾਜ਼ਤ ਦੇ ਦਿੱਤੀ ਹੈ। ਕਿਸਾਨਾਂ ਨੂੰ ਰੇਲਾਂ ਰਾਹੀਂ ਦਿੱਲੀ ਪਹੁੰਚਣ ਦੀ ਆਗਿਆ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਸਾਨਾਂ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਵੱਧ ਤੋਂ ਵੱਧ ਗਿਣਤੀ ਵਿੱਚ 14 ਮਾਰਚ ਨੂੰ ਰਾਮ ਲੀਲਾ ਗਰਾਊਂਡ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਝੰਡੇ ਤੇ ਬੈਨਰ ਨਾਲ ਵੱਧ ਤੋਂ ਵੱਧ ਲੈ ਕੇ ਆਉਣ।

ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਆਪਣੀਆਂ ਮੰਗਾਂ ਮਨਵਾਉਣ ਲਈ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਕਿਸਾਨ ਮਜ਼ਦੂਰ ਮਹਾਂਪੰਚਾਇਤ ਕਰਨ ਦਾ ਸੱਦਾ ਦਿੱਤਾ ਹੋਇਆ ਹੈ।

ਸੰਯੁਕਤ ਕਿਸਾਨ ਮੋਰਚੇ ਵਲੋ ਕਿਸਾਨਾਂ ਦੀਆ ਮੁੱਖ ਮੰਗਾਂ

2021 ਦੇ ਲਿਖਤੀ ਸਰਕਾਰੀ ਵਾਅਦੇ ਵਾਲੀਆਂ ਮੰਗਾਂ ਜਿਵੇਂ …

1 ਸਭ ਫਸਲਾਂ ਦੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਭਾਅ c2 +50 ਫਾਰਮੂਲੇ ਅਨੁਸਾਰ ਦਿਓ ।
2 ਕਿਸਾਨ ਦੇ ਸਾਰੇ ਕਰਜੇ ਤੇ ਲੀਕ ਮਾਰੋ।
3 ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ।
4 ਸਰਵਜਨਿਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਕਰੋ।
5 ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦਿਓ।
6 ਕਿਸਾਨ ਦੀ ਫਸਲ ਦੀ ਬੀਮਾ ਪੋਲਸੀ ਕਿਸਾਨ ਪੱਖੀ ਬਣਾਉ।
7 ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਮੁਆਵਜਾ ਦਿਓ
8 ਅੰਦੋਲਨ ਦੌਰਾਨ ਕਿਸਾਨ ਆਗੂਆ ਦੇ ਸਾਰੇ ਪਰਚੇ ਰਦ ਕਰੋ।
9 ਭਾਰਤ WTO ਵਿਸ਼ਵ ਵਪਾਰ ਸੰਗਠਨ ਵਿਚੋ ਬਾਹਰ ਆਵੇ।

Exit mobile version