The Khalas Tv Blog India ਦਿੱਲੀ ਪੁਲਿਸ ਨੇ ਸ਼ੂਟਰਾਂ ‘ਤੇ ਕਸਿਆ ਸ਼ਿਕੰਜਾ
India Punjab

ਦਿੱਲੀ ਪੁਲਿਸ ਨੇ ਸ਼ੂਟਰਾਂ ‘ਤੇ ਕਸਿਆ ਸ਼ਿਕੰਜਾ

ਦ ਖ਼ਾਲਸ ਬਿਊਰੋ : ਦਿੱਲੀ ਪੁਲਿਸ ਨੇ ਮਰੂਹਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕ ਤਲ ਕੇਸ ਵਿੱਚ ਮੁਲ ਜ਼ਮ ਲਾਰੈਂਸ ਬਿਸ਼ਨੋਈ ਅਤੇ ਉਹਦੇ ਸਾਥੀਆਂ ਖਿਲਾਫ਼ ਦਿੱਲੀ ਦੇ ਇੱਕ ਵਪਾਰੀ ਦੀ ਹੱ ਤਿਆ ਕਰਨ ਦੇ ਦੋ ਸ਼ ਹੇਠ ਉੱਥੋਂ ਦੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਦਿੱਲੀ ਪੁਲਿਸ ਸਿੱਧੂ ਮੂਸੇਵਾਲਾ ਕ ਤਲ ਕਾਂ ਡ ਤੋਂ ਬਾਅਦ ਸਭ ਤੋਂ ਵੱਧ ਚਰਚਾ ‘ਚ ਰਹੇ ਗੈਂ ਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਸਚਿਨ ਬਰਾੜ ਅਤੇ ਦੀਪਕ ਮੁੰਡੀ ਉੱਤੇ ਕਾਨੂੰਨੀ ਸ਼ਿਕੰਜਾ ਹੋਰ ਕਸ ਦਿੱਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਟਿਆਲਾ ਹਾਊਸ ਕੋਰਟ ਵਿੱਚ ਬਿਸ਼ਨੋਈ ਅਤੇ ਉਸ ਦੇ ਗਿਰੋਹ ਦੇ 10 ਸ਼ੂ ਟਰਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਪੁਲਿਸ ਨੇ ਇਹ ਚਾਰਜਸ਼ੀਟ ਦਿੱਲੀ ਦੇ ਮੋਹਨ ਗਾਰਡਨ ਇਲਾਕੇ ਦੇ ਇੱਕ ਰੀਅਲ ਅਸਟੇਟ ਕਾਰੋਬਾਰੀ ਦੀ ਹੱ ਤਿਆ ਦੀ ਸਾਜ਼ਿਸ਼ ਦੇ ਨਾਲ-ਨਾਲ ਉਸ ਤੋਂ 1 ਕਰੋੜ ਦੀ ਪ੍ਰੋਟੈਕਸ਼ਨ ਮਨੀ ਦੀ ਮੰਗ ਕਰਨ ਦੀਆਂ ਗੰ ਭੀਰ ਧਾਰਾਵਾਂ ਤਹਿਤ ਦਾਇਰ ਕੀਤੀ ਹੈ।

ਸਪੈਸ਼ਲ ਸੈੱਲ ਦੇ ਏਸੀਪੀ ਲਲਿਤ ਮੋਹਨ ਨੇਗੀ ਅਤੇ ਇੰਸਪੈਕਟਰ ਰਵਿੰਦਰ ਤਿਆਗੀ ਦੇ ਅਨੁਸਾਰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਅਤੇ ਸਚਿਨ ਬਿਸ਼ਨੋਈ ਦੇ ਆਪਰੇਟਰਾਂ ਦੁਆਰਾ 30 ਮਾਰਚ 2021 ਨੂੰ ਮੋਹਨ ਗਾਰਡਨ ਖੇਤਰ ਵਿੱਚ ਇੱਕ ਕਾਰੋਬਾਰੀ ਦੇ ਦਫ਼ਤਰ ਵਿੱਚ ਗੋ ਲੀ ਬਾ ਰੀ ਕੀਤੀ ਗਈ ਸੀ। ਇਸ ਗੋ ਲੀ ਬਾ ਰੀ ਵਿੱਚ ਵਪਾਰੀ ਦੀਆਂ ਦੋਵੇਂ ਲੱਤਾਂ ਵਿੱਚ ਗੋ ਲੀ ਲੱਗੀ ਸੀ।

ਇਸ ਮਾਮਲੇ ‘ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਅਤੇ ਸ਼੍ਰੀ ਗੰਗਾਨਗਰ ਤੋਂ 5 ਸ਼ੂਟਰਾਂ ਨੂੰ ਗ੍ਰਿ ਫਤਾਰ ਕੀਤਾ ਸੀ। ਇਸ ਤੋਂ ਇਲਾਵਾ ਤਿਹਾੜ ਜੇ ਲ੍ਹ, ਗੁਰੂਗ੍ਰਾਮ ਅਤੇ ਰੋਹਤਕ ਜੇ ਲ੍ਹ ਵਿੱਚ ਬੰਦ ਲਾਰੈਂਸ ਗੈਂ ਗ ਦੇ 6 ਸ਼ੂ ਟਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।

ਚਾਰਜਸ਼ੀਟ ਵਿੱਚ ਖੁਲਾਸਾ ਹੋਇਆ ਹੈ ਕਿ ਕਿਵੇਂ ਲਾਰੈਂਸ ਗੈਂ ਗ ਜੇਲ੍ਹ ਦੇ ਅੰਦਰ ਅਤੇ ਕੈਨੇਡਾ-ਦੁਬਈ ਤੋਂ ਆਪਣੇ ਗੈਂ ਗ ਨੂੰ ਚਲਾ ਰਿਹਾ ਹੈ। ਰੀਅਲ ਅਸਟੇਟ ਦੇ ਕਾਰੋਬਾਰੀਆਂ, ਕੇਬਲ ਕਾਰੋਬਾਰੀਆਂ, ਸ਼ਰਾਬ ਕਾਰੋਬਾਰੀਆਂ, ਸਿਆਸਤਦਾਨਾਂ, ਗਾਇਕਾਂ ਅਤੇ ਸੰਗੀਤ ਕੰਪਨੀਆਂ ਦੇ ਮਾਲਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ।

ਇਨ੍ਹਾਂ ਵਿੱਚੋਂ ਗੋਲਡੀ ਬਰਾੜ ਕੈਨੇਡਾ ਵਿੱਚ ਰਹਿ ਰਿਹਾ ਹੈ, ਜਦਕਿ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਦੂਜੇ ਪਾਸੇ ਸਚਿਨ ਬਿਸ਼ਨੋਈ ਅਤੇ ਕਾਲਾ ਜਠੇੜੀ ਬਾਰੇ ਖ਼ਬਰ ਹੈ ਕਿ ਉਹ ਦੁਬਈ ਭੱਜ ਗਏ ਹਨ ਅਤੇ ਮੂਸੇਵਾਲਾ ਕਤ ਲ ਕਾਂ ਡ ਵਿੱਚ ਲਾਰੈਂਸ ਗੈਂ ਗ ਦਾ ਸ਼ੂਟਰ ਦੀਪਕ ਮੁੰਡੀ ਹਾਲੇ ਤੱਕ ਫਰਾਰ ਹੈ।

Exit mobile version